ਸਥਾਨਕ ਚੋਣਾਂ ਨੂੰ ਲੈਕੇ ਨਾਮਜ਼ਦਗੀਆਂ ਸ਼ੁਰੂ, ਪਰ ਇਸ ਨਿਯਮ ਨੂੰ ਲੈਕੇ ਉਮੀਦਵਾਰਾਂ ਨੇ ਜਤਾਇਆ ਇਤਰਾਜ਼
Advertisement
Article Detail0/zeephh/zeephh838581

ਸਥਾਨਕ ਚੋਣਾਂ ਨੂੰ ਲੈਕੇ ਨਾਮਜ਼ਦਗੀਆਂ ਸ਼ੁਰੂ, ਪਰ ਇਸ ਨਿਯਮ ਨੂੰ ਲੈਕੇ ਉਮੀਦਵਾਰਾਂ ਨੇ ਜਤਾਇਆ ਇਤਰਾਜ਼

 ਸ੍ਰੋਮਣੀ ਅਕਾਲੀ ਦਲ ਨੇ ਨਾਮਜ਼ਦਗੀ ਭਰਨ ਦੇ ਸਮੇਂ ਨੂੰ ਲੈਕੇ ਚੁੱਕੇ ਸਵਾਲ 

ਸ੍ਰੋਮਣੀ ਅਕਾਲੀ ਦਲ ਨੇ ਨਾਮਜ਼ਦਗੀ ਭਰਨ ਦੇ ਸਮੇਂ ਨੂੰ ਲੈਕੇ ਚੁੱਕੇ ਸਵਾਲ

ਨਵਦੀਪ/ਭਰਤ ਸ਼ਰਮਾ/ਦੇਵਾਨੰਦ :  ਸਥਾਨਕ ਚੋਣਾਂ ਨੂੰ ਲੈਕੇ ਪੰਜਾਬ ਵਿੱਚ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਨੇ,ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਪੂਰੇ ਹੋਣ ਦਾ ਦਾਅਵਾ ਕਰ ਰਿਹਾ ਹੈ, ਨਾਮਜ਼ਦਗੀਆਂ ਦੇ ਪਹਿਲੇ ਦਿਨ ਘੱਟ ਹੀ ਉਮੀਦਵਾਰਾਂ ਨੇ ਪਰਚੇ ਭਰੇ,ਕੁੱਝ ਥਾਵਾਂ ਤੋਂ ਨਾਮਜ਼ਦਗੀ ਭਰਨ ਦਾ ਸਮਾਂ ਘੱਟ ਹੋਣ ਦੀ ਵਜ੍ਹਾਂ ਕਰਕੇ ਸਵਾਲ ਚੁੱਕੇ ਜਾ ਰਹੇ ਨੇ

ਮੋਗਾ ਵਿੱਚ ਨਗਰ ਨਿਗਮ ਚੋਣਾਂ ਦੀ ਨਾਮਜ਼ਦਗੀਆਂ ਸ਼ੁਰੂ 

ਮੋਗਾ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਨਾਮਜ਼ਦਗੀ ਦੀ ਪ੍ਰਕਿਆ ਸ਼ੁਰੂ ਹੋ ਗਈ ਹੈ, ਅਕਾਲੀ ਦਲ ਦੇ 2 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ,ਕਾਂਗਰਸ ਵੱਲੋਂ  ਉਮੀਦਵਾਰ ਦਾ ਐਲਾਨ ਨਾ ਹੋਣ ਦੀ ਵਜ੍ਹਾਂ ਕਰਕੇ ਕਿਸੇ ਨੇ ਵੀ ਪਰਚਾ ਨਹੀਂ ਭਰਿਆ ਹੈ,ਪਰ ਨਾਮਜ਼ਦਗੀ ਦੀ ਸਮਾਂ 11 ਵਜੇ ਤੋਂ 3 ਵਜੇ ਤੱਕ ਹੋਣ ਦੀ ਵਜ੍ਹਾਂ ਕਰਕੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਸਵਾਲ ਜ਼ਰੂਰ ਖੜੇ ਕੀਤੇ ਨੇ, ਉਨ੍ਹਾਂ ਦਾ ਕਹਿਣਾ ਹੈ ਸਰਦੀ ਦੀ ਵਜ੍ਹਾਂ ਕਰਕੇ ਨਾਮਜ਼ਦਗੀ ਦਾ ਸਮਾਂ ਵਧਾਉਣਾ ਚਾਹੀਦਾ ਹੈ,ਮੋਗਾ ਨਗਰ ਨਿਗਮ ਵਿੱਚ 50 ਵਾਰਡ ਨੇ ਜਿੱਥੇ  3 ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, 3 ਤਰੀਕ ਤੱਕ ਪਰਚੇ ਭਰੇ ਜਾਣਗੇ ਅਤੇ 5 ਨੂੰ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ ਹੋਵੇਗੀ   

ਜਗਰਾਉਂ ਵਿੱਚ ਚੋਣ ਸਰਗਰਮੀਆਂ ਤੇਜ਼
 
  ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ, ਲੁਧਿਆਣਾ ਦੇ ਜਗਰਾਉਂ ਹਲਕੇ ਦੀ ਕੀਤੀ ਜਾਵੇ ਤਾਂ ਇੱਥੇ 23 ਵਾਰਡਾਂ ਦੀਆਂ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ, ਜਗਰਾਉਂ ਦੇ SDM ਕਮ  ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 57 ਬੂਥ ਜਗਰਾਉਂ ਦੇ 23 ਵਾਰਡਾਂ ਲਈ ਬਣਾਏ ਗਏ ਨੇ, ਜਗਰਾਉਂ ਦੇ DAV ਸਕੂਲ ਦੇ ਵਿੱਚ ਸਟਰਾਂਗ ਰੂਮ ਬਣਾਇਆ ਜਾਵੇਗਾ ਅਤੇ ਇਥੇ ਹੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਹੋਵੇਗੀ, ਨਾਮਜ਼ਦਗੀ ਦੇ ਪਹਿਲੇ ਕਿਸੇ ਨੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਨਹੀਂ ਭਰੀ ਗਈ ਹੈ

ਫਰੀਦਕੋਟ ਵਿੱਚ ਵਿੱਚ ਚੋਣਾਂ ਦੀ ਤਿਆਰੀ 

14 ਫਰਵਰੀ ਨੂੰ ਫਰੀਦਕੋਟ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀਆਂ ਨੇ,ਨਾਮਜ਼ਦਗੀ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਸੀ,ਫ਼ਰੀਦਕੋਟ ਵਿੱਚ ਕੁੱਲ  25 ਨੇ ਜਿੰਨਾਂ ਵਿੱਚੋਂ  4 SC, 4 SC ਮਹਿਲਾ, 8 ਜਨਰਲ, 8 ਪੁਰਸ਼,  1 BC,ਕੋਟਕਪੂਰਾ ਵਿੱਚ ਕੁੱਲ 29 ਵਾਰਡ ਨੇ ਜਿੰਨਾਂ ਵਿੱਚੋਂ 4 SC, 4 SC ਮਹਿਲਾ,10 ਮਹਿਲਾ ਜਨਰਲ, 9 ਪੁਰਸ਼ ਅਤੇ 1 BC,ਜੈਤੋ ਵਿੱਚ ਕੁੱਲ  17 ਵਾਰਡ ਨੇ ਜਿੰਨਾਂ ਵਿੱਚੋਂ  3 SC, 3 SC ਮਹਿਲਾ, 5 ਮਹਿਲਾ ਜਨਰਲ,5 ਪੁਰਸ਼,1 BC ਹੈ 

 

 

 

Trending news