ਪੰਜਾਬ 'ਚ ਮੁੜ ਤੋਂ ਵਧੀਆਂ ਪੈਟਰੋਲ ਦੀਆਂ ਕੀਮਤਾਂ,ਪੰਜਾਬ ਕਾਂਗਰਸ ਉੱਤਰੀ ਸੜਕਾਂ 'ਤੇ

 ਸੂਬੇ ਭਰ ਵਿੱਚ ਪੰਜਾਬ ਕਾਂਗਰਸ ਦਾ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਪੰਜਾਬ 'ਚ ਮੁੜ ਤੋਂ ਵਧੀਆਂ ਪੈਟਰੋਲ ਦੀਆਂ ਕੀਮਤਾਂ,ਪੰਜਾਬ ਕਾਂਗਰਸ ਉੱਤਰੀ ਸੜਕਾਂ 'ਤੇ
ਸੂਬੇ ਭਰ ਵਿੱਚ ਪੰਜਾਬ ਕਾਂਗਰਸ ਦਾ ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ : ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ,29 ਜੂਨ ਨੂੰ ਵੀ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਉਧਰ ਪੰਜਾਬ ਕਾਂਗਰਸ ਨੇ ਵਧੀ ਕੀਮਤਾਂ ਦੇ ਖ਼ਿਲਾਫ਼ ਮੋਰਚਾ ਖ਼ੌਲ ਦਿੱਤਾ ਹੈ,ਜ਼ਿਲ੍ਹਾਂ ਪੱਧਰ 'ਤੇ ਪੰਜਾਬ ਕਾਂਗਰਸ ਦੇ ਆਗੂ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੇ, ਉਧਰ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕੀ  ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਨੇ ਪਰ ਨਾਲ ਹੀ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਚੁਨੌਤੀ ਦਿੱਤੀ ਸੀ ਕਿ ਜੇਕਰ ਸੂਬਾ ਸਰਕਾਰ ਨੇ 10 ਰੁਪਏ ਡੀਜ਼ਲ 'ਤੇ ਵੈਟ ਘੱਟ ਕੀਤਾ ਤਾਂ ਉਹ ਕੇਂਦਰ ਦੇ ਖ਼ਿਲਾਫ਼ ਉਨ੍ਹਾਂ ਦੇ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ 

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

29 ਜੂਨ ਨੂੰ ਪੰਜਾਬ ਵਿੱਚ ਡੀਜ਼ਲ ਦੀ ਕੀਮਤ ਵਿੱਚ 12 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਸੂਬੇ ਵਿੱਚ ਡੀਜ਼ਲ ਦੀ ਕੀਮਤ 73.18 ਰੁਪਏ ਫ਼ੀ ਲੀਟਰ ਤੱਕ ਪਹੁੰਚ ਗਈ ਹੈ, ਜਦਕਿ ਲਗਾਤਾਰ 21 ਦਿਨ ਵਧਣ ਤੋਂ ਬਾਅਦ ਪੰਜਾਬ ਵਿੱਚ 28 ਜੂਨ ਨੂੰ ਡੀਜ਼ਲ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ, ਉਧਰ  ਪੈਟਰੋਲ ਦੀ ਕੀਮਤ ਵਿੱਚ 29 ਜੂਨ ਨੂੰ 5 ਪੈਸੇ ਦਾ ਵਾਧਾ ਦਰਜ ਕੀਤਾ ਗਿਆ  ਜਿਸ ਤੋਂ ਬਾਅਦ ਸੂਬੇ ਵਿੱਚ ਪੈਟਰੋਲ ਦੀ ਕੀਮਤ 79.77 ਰੁਪਏ ਫ਼ੀ ਲੀਟਰ ਪਹੁੰਚ ਗਈ ਹੈ, 28 ਜੂਨ ਨੂੰ ਪੈਟਰੋਲ ਦੀ ਕੀਮਤ ਵਿੱਚ ਵੀ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਸੀ ਪਰ ਲਗਾਤਾਰ 21 ਦਿਨ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਵਿੱਚ ਤਕਰੀਬਨ 7 ਰੁਪਏ ਅਤੇ ਡੀ

ਜ਼ਲ ਦੀ ਕੀਮਤ ਵਿੱਚ 9 ਰੁਪਏ ਦਾ ਵਾਧਾ ਦਰਜ ਹੋ ਚੁੱਕਾ ਹੈ 

 

ਫ਼ਾਜ਼ਿਲਕਾ,ਚੰਡੀਗੜ੍ਹ, ਲੁਧਿਆਣਾ ਵਿੱਚ ਯੂਥ ਕਾਂਗਰਸ ਦਾ ਪ੍ਰਦਰਸ਼ਨ 

ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖ਼ਿਲਾਫ਼ ਯੂਥ ਕਾਂਗਰਸ ਦੇ ਵਰਕਰਾਂ ਨੇ ਫ਼ਾਜ਼ਿਲਕਾਂ ਵਿੱਚ ਰੋਸ ਮਾਰਚ ਕੱਢਿਆ,ਬੈਲ-ਗੱਡੀ 'ਤੇ ਸਵਾਰ ਹੋਕੇ ਪੂਰੇ ਸ਼ਹਿਰ ਵਿੱਚ ਮਾਰਚ ਨਿਕਾਲਿਆ ਗਿਆ, ਕਾਂਗਰਸ ਦੇ ਪ੍ਰਦਰਸ਼ਨ ਵਿੱਚ ਸਥਾਨਕ ਆਗੂ ਮੌਜੂਦ ਸਨ, ਰੋਸ ਮਾਰਚ  ਡਿਪਟੀ ਕਮਿਸ਼ਨ ਦੇ ਦਫ਼ਤਕ ਤੱਕ ਜਾਰੀ ਰਿਹਾ, ਉਧਰ ਲੁਧਿਆਣਾ ਵਿੱਚ ਵੀ ਕਾਂਗਰਸ ਪੂਰੇ ਜੋਸ਼ ਨਾਲ ਤੇਲ ਦੀਆਂ ਕੀਮਤਾਂ ਖ਼ਿਲਾਫ਼ ਲਾਮਬੰਦ ਹੋਈ, ਲੁਧਿਆਣਾ ਦੇ ਜ਼ਿਲ੍ਹਾਂ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਲਦ ਤੋਂ ਜਲਦ ਘਟਾਈਆਂ ਜਾਣ ਅਤੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ, ਅਸ਼ਵਨੀ ਸ਼ਰਮਾ ਨੇ ਕਿਹਾ ਕੀ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਨੇ ਜਦਕਿ ਭਾਰਤ ਦੀ ਜਨਤਾ ਦੀ ਜੇਬਾਂ 'ਤੇ ਸਰਕਾਰ ਭਾਰ ਪਾ ਰਹੀ ਹੈ,ਉਨ੍ਹਾਂ ਕਿਹਾ ਕੋਰੋਨਾ ਦੀ ਵਜ੍ਹਾਂ ਕਰ ਕੇ ਵਪਾਰੀਆਂ ਦਾ ਕੰਮ ਧੰਦਾ ਠੱਪ ਹੋ ਗਿਆ ਹੈ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ ਪਰ ਸਰਕਾਰ ਆਪਣੀ ਜੇਬਾਂ ਭਰਨ ਵਿੱਚ ਲੱਗੀ ਹੈ,ਉਧਰ ਚੰਡੀਗੜ੍ਹ ਵਿੱਚ ਕਾਂਗਰਸ ਦੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ