ਪੰਜਾਬ 'ਚ ਕੋਰੋਨਾ ਦੀ ਲਹਿਰ ਦੀ ਵਜ੍ਹਾਂ ਕਰਕੇ ਮੁੜ ਸਕੂਲ ਹੋਣਗੇ ਬੰਦ ? ਸਰਕਾਰ ਦਾ ਆਇਆ ਇਹ ਵੱਡਾ ਬਿਆਨ
X

ਪੰਜਾਬ 'ਚ ਕੋਰੋਨਾ ਦੀ ਲਹਿਰ ਦੀ ਵਜ੍ਹਾਂ ਕਰਕੇ ਮੁੜ ਸਕੂਲ ਹੋਣਗੇ ਬੰਦ ? ਸਰਕਾਰ ਦਾ ਆਇਆ ਇਹ ਵੱਡਾ ਬਿਆਨ

 ਕੇਂਦਰ ਦੀ ਟੀਮ ਕੋਰੋਨਾ ਨੂੰ ਕੰਟਰੋਲ ਕਰਨ ਲਈ ਪੰਜਾਬ ਪਹੁੰਚ ਗਈ ਹੈ ਅਤੇ ਟੈਸਟਿੰਗ ਨੂੰ ਲੈਕੇ ਗਾਈਡ ਲਾਈਨ ਵੀ ਜਾਰੀ ਕੀਤੀਆਂ ਗਈਆਂ ਨੇ

ਪੰਜਾਬ 'ਚ ਕੋਰੋਨਾ ਦੀ ਲਹਿਰ ਦੀ ਵਜ੍ਹਾਂ ਕਰਕੇ ਮੁੜ ਸਕੂਲ ਹੋਣਗੇ ਬੰਦ ? ਸਰਕਾਰ ਦਾ ਆਇਆ ਇਹ ਵੱਡਾ ਬਿਆਨ

ਚੰਡੀਗੜ੍ਹ :  ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ, ਫਰਵਰੀ ਦੇ ਦੂਜੇ ਹਫ਼ਤੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਆਈ ਤੇਜ਼ੀ ਚੌਥੇ ਹਫ਼ਤੇ ਵਿੱਚ ਸਿਖ਼ਰ 'ਤੇ ਪਹੁੰਚ ਗਈ ਹੈ ਅਤੇ ਮਾਰਚ ਆਉਂਦੇ-ਆਉਂਦੇ ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਸੰਕੇਤ ਮਿਲਣ ਲੱਗੇ ਨੇ, 24 ਘੰਟੇ ਅੰਦਰ ਪੰਜਾਬ ਵਿੱਚ  ਕੋਰੋਨਾ ਦਾ 6 ਮਹੀਨੇ ਦਾ ਰਿਕਾਰਡ ਟੁੱਟਿਆ ਹੈ ਅਤੇ 1179 ਨਵੇਂ ਕੋਰੋਨਾ ਪੋਜ਼ੀਟਿਵ ਦੇ ਕੇਸ ਸਾਹਮਣੇ ਆਏ ਨੇ, ਅਜਿਹੇ ਵਿੱਚ 4 ਸ਼ਹਿਰਾਂ ਵਿੱਚ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਜਦਕਿ ਸਕੂਲਾਂ ਨੂੰ ਲੈਕੇ ਵੀ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਨੇ

ਮੁੱਖ ਸਕੱਤਰ ਵਿਨੀ ਮਹਾਜਨ ਦੇ ਨਿਰਦੇਸ਼ 

ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਾਰੇ ਡੀਸੀ ਨੂੰ ਕੋਰੋਨਾ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨ ਦੇ ਨਿਰਦੇਸ਼ ਦਿੱਤੇ ਨੇ ਨਾਲ ਹੀ ਕਿਹਾ ਹੈ ਕਿ ਅਧਿਆਪਕਾਂ ਨੂੰ ਪਹਿਲ ਦੇ ਆਧਾਰ 'ਤੇ ਕੋਰੋਨਾ ਵੈਕਸੀਨ ਲਗਵਾਈ ਜਾਵੇ ਅਤੇ ਟੈਸਟ ਦੇ ਲਈ ਉਤਸ਼ਾਹਿਤ ਕੀਤਾ ਜਾਵੇ, ਵਿਨੀ ਮਹਾਜਨ ਨੇ ਕਿਹਾ ਫਿਲਹਾਲ ਸਕੂਲ ਬੰਦ ਨਹੀਂ ਹੋਣਗੇ, ਹਾਲਾਂਕਿ ਬਾਲ ਵਿਕਾਸ ਕਮਿਸ਼ਨ ਨੇ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਛੋਟੇ ਬੱਚਿਆਂ ਦਾ ਇਮਤਿਹਾਨ ਆਫ਼ ਲਾਈਨ ਦੀ ਥਾਂ 'ਤੇ ਆਨ ਲਾਈਨ ਲਿਆ ਜਾਵੇ ਜਿਸ ਤਰ੍ਹਾਂ ਦਿੱਲੀ ਸਰਕਾਰ ਲੈ ਰਹੀ ਹੈ, ਫਿਲਹਾਲ ਸਰਕਾਰ ਦਾ ਇਸ 'ਤੇ ਸਪਸ਼ਟ ਜਵਾਬ ਨਹੀਂ ਆਇਆ ਹੈ, ਪੰਜਾਬ ਸਰਕਾਰ ਇਮਤਿਹਾਨਾਂ ਦੀ ਡੇਟਸ਼ੀਟ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਅਜਿਹੇ ਵਿੱਚ ਜਿਸ ਤਰ੍ਹਾਂ ਨਾਲ ਪੰਜਾਬ ਦੇ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਕੋਰੋਨਾ ਪੋਜ਼ੀਟਿਵ ਆ ਰਹੇ ਨੇ ਤਾਂ ਕੀ ਸਰਕਾਰ ਆਪਣਾ ਫ਼ੈਸਲਾ ਹਾਲਾਤਾਂ ਨੂੰ ਵੇਖ ਦੇ ਹੋਏ ਬਦਲ ਸਕਦੀ ਹੈ 

ਕੇਂਦਰ ਦੀ ਟੀਮ ਪਹੁੰਚੀ ਪੰਜਾਬ 

Sk ਸਿੰਘ ਦੀ ਅਗਵਾਈ ਵਿੱਚ ਕੌਮੀ ਸੈਂਟਰ ਫਾਰ ਡਿਸੀਜ਼ ਕੰਟਰੋਲ ਦੀ ਟੀਮ ਪੰਜਾਬ ਪਹੁੰਚ ਗਈ ਹੈ ਅਤੇ ਉਹ ਕੋਰੋਨਾ ਦੇ  Hot Spot ਥਾਵਾਂ ਦਾ ਦੌਰਾਨ ਕਰੇਗੀ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਕੋਰੋਨਾ ਦੇ ਫੈਸਲ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਰਿਪੋਰਟ ਸੌਂਪੇਗੀ, ਕੇਂਦਰੀ ਸਿਹਤ ਸਕੱਤਰ ਨੇ ਪੰਜਾਬ ਨੂੰ ਹਿਦਾਇਤਾਂ ਦਿੱਤੀਆਂ ਨੇ ਕਿ ਉਹ ਟੈਸਟ ਨੂੰ ਵਧਾਉਣ ਅਤੇ ਕੋਰੋਨਾ ਪੋਜ਼ੀਟਿਵ ਦੇ ਸੰਪਰਕ ਵਿੱਚ ਆਏ 20 ਲੋਕਾਂ ਦਾ ਟੈਸਟ ਕਰਨ, ਇਸ ਤੋਂ ਇਲਾਵਾ ਸੂਬੇ ਵਿੱਚ ਕੋਰੋਨਾ ਵੈਕਸੀਨ ਲਗਵਾਉਣ ਦੀ ਰਫ਼ਤਾਰ ਵਿੱਚ ਵੀ ਵਾਧਾ ਕਰਨ ਦੇ ਨਿਰਦੇਸ਼ ਦਿੱਤੇ ਨੇ  

ਇੰਨਾਂ ਜ਼ਿਲ੍ਹਿਆਂ ਵਿੱਚ ਲੱਗਿਆ ਨਾਈਟ ਕਰਫ਼ਿਊ
 
ਜਲੰਧਰ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਪਿਛਲੇ 2 ਹਫ਼ਤਿਆਂ ਤੋਂ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਲੁਧਿਆਣਾ ਸਮੇਤ ਇਹ ਤਿੰਨੋ ਜ਼ਿਲ੍ਹੇ ਕੋਰੋਨਾ ਦੇ Hotspot ਬਣ ਕੇ ਸਾਹਮਣੇ ਆਏ ਨੇ ਇਸੇ ਲਈ ਇੰਨਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ, ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਜਾਰੀ ਰਹੇਗਾ

 

 

Trending news