ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਜ਼ਰੀਏ ਮੁਹਾਲੀ ਵਿੱਚ ਵੰਡਿਆ ਗਿਆ ਇਨ੍ਹਾਂ ਰਾਸ਼ਨ
Advertisement

ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਜ਼ਰੀਏ ਮੁਹਾਲੀ ਵਿੱਚ ਵੰਡਿਆ ਗਿਆ ਇਨ੍ਹਾਂ ਰਾਸ਼ਨ

26 ਮਈ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਲਾਭ  

26 ਮਈ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਲਾਭ

ਚੰਡੀਗੜ੍ਹ :   ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ  ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ  5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤੀ ਜਾ ਰਿਹਾ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡੀ.ਸੀ. ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਸਕੀਮ ਅਨੁਸਾਰ  ਵੱਖ-ਵੱਖ ਏਜੰਸੀਆਂ ਰਾਹੀਂ ਪ੍ਰਕਿਰਿਆ ਦੀ ਬਾਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਰਾਸ਼ਨ ਦੀ ਸਹੀ ਵੰਡ ਹੋ ਸਕੇ,ਉਨ੍ਹਾਂ ਕਿਹਾ ਕਿ ਡਿਪੂ ਧਾਰਕਾਂ ਦੀ ਗੁਣਾਤਮਕ ਅਤੇ ਮਾਤਰਾ ਸਬੰਧੀ ਜਾਂਚ ਨੂੰ ਕਿਸੇ ਵੀ ਗਲਤ ਵਿਵਹਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨਾਲ ਯਕੀਨੀ ਬਣਾਇਆ ਗਿਆ, ਸਿਰਫ ਇਹ ਹੀ ਨਹੀਂ,  ਖੁਰਾਕ ਅਤੇ ਸਿਵਲ ਸਪਲਾਈ ਦੀਆਂ ਟੀਮਾਂ ਰਾਸ਼ਨ ਵੰਡਣ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ

ਕਿੱਥੇ-ਕਿੱਥੇ ਵੰਡਿਆ ਗਿਆ ਅਨਾਜ 

ਮੁਹਾਲੀ ਦੇ ਡੀਸੀ ਨੇ ਦੱਸਿਆ ਕੀ ਇਸ ਵਿਸ਼ਾਲ ਅਭਿਆਸ ਨੂੰ ਉਤਮ ਢੰਗ ਨਾਲ ਪੂਰਾ ਕਰਨ ਲਈ ਬਣਾਈਆਂ ਗਈਆਂ ਟੀਮਾਂ ਲੋੜੀਂਦੇ ਨਤੀਜੇ ਪੇਸ਼ ਕਰ ਰਹੀਆਂ ਹਨ ਅਤੇ ਜਲਦੀ ਹੀ ਸਾਰੇ ਸਮਾਰਟ ਕਾਰਡ ਧਾਰਕਾਂ ਨੂੰ ਸ਼ਾਮਲ ਕੀਤਾ ਜਾਵੇਗਾ,
  ਪਿੰਡ ਦਿਆਲਪੁਰਾ, ਭਬਾਤ, ਨਾਗਲਾ, ਦੇਵੀਨਗਰ, ਡੇਰਾਬਸੀ (ਸ਼ਹਿਰੀ), ਅਮਲਾਲਾ, ਤ੍ਰਿਵੇਦੀ ਕੈਂਪ, ਲਾਲੜੂ ਅਰਬਨ, ਟੋਹਫਾਪੁਰ, ਖਜੌਰ ਮੰਡੀ, ਡੇਰਾਬਸੀ ਬਲਾਕ ਵਿਚ ਆਂਗਣਪੁਰ, ਪਿੰਡ ਟਾਂਡਾ, ਮੁਧੋ ਸੰਗਤੀਆਂ, ਗੋਸਲਾਂ, ਫਤਿਹਗੜ ਦੁਸਾਰਨਾ, ਮੁੰਡੀ ਖਰੜ, ਖਰੜ ਬਲਾਕ ਵਿੱਚ ਖਿਜ਼ਰਬਾਦ, ਬਲੌਂਗੀ, ਮਨੌਲੀ ਸੂਰਤ, ਮੱਕੜਾਂ, ਪਾਤੜਾਂ, ਚੁਡਿਆਲਾ, ਬੈਰਾਮਪੁਰ ਅਤੇ ਮੁਹਾਲੀ ਬਲਾਕ ਵਿੱਚ ਸ਼ਾਮਪੁਰ ਮਨੌਲੀ ਵਿਖੇ ਰਾਸ਼ਨ ਵੰਡਿਆ ਗਿਆ ਅਤੇ ਲਗਭਗ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ

Trending news