ਗਰੀਬਾਂ ਦੇ ਮੂੰਹ ਵਿਚ ਜਾਣ ਵਾਲੀ ਕਣਕ ਅਣਗਹਿਲੀ ਕਾਰਨ ਹੋਈ ਖਰਾਬ, ਜਿੰਮੇਦਾਰ ਕੌਣ?
Advertisement

ਗਰੀਬਾਂ ਦੇ ਮੂੰਹ ਵਿਚ ਜਾਣ ਵਾਲੀ ਕਣਕ ਅਣਗਹਿਲੀ ਕਾਰਨ ਹੋਈ ਖਰਾਬ, ਜਿੰਮੇਦਾਰ ਕੌਣ?

ਬਟਾਲਾ ਦੀ ਦਾਣਾ ਮੰਡੀ ਵਿਖੇ ਮਾਰਕਫੈਡ ਵਲੋਂ ਪਿਛਲੇ ਸੀਜਨ ਦੀ ਕਣਕ ਸਟੋਰ ਕਰਕੇ ਰੱਖੀ ਗਈ ਸੀ। ਜਿਸ ਨੂੰ ਸਰਕਾਰ ਨੇ ਲੋਕਾਂ ਦੇ ਖਾਣ ਲਈ ਇਸ ਅਨਾਜ ਨੂੰ ਪਹੁੰਚਾਉਣਾ ਸੀ 

ਗਰੀਬਾਂ ਦੇ ਮੂੰਹ ਵਿਚ ਜਾਣ ਵਾਲੀ ਕਣਕ ਅਣਗਹਿਲੀ ਕਾਰਨ ਹੋਈ ਖਰਾਬ, ਜਿੰਮੇਦਾਰ ਕੌਣ?

ਪਰਮਵੀਰ ਰਿਸ਼ੀ/ਗੁਰਦਸਪੂਰ: ਬਟਾਲਾ ਦੀ ਦਾਣਾ ਮੰਡੀ ਵਿਖੇ ਮਾਰਕਫੈਡ ਵਲੋਂ ਪਿਛਲੇ ਸੀਜਨ ਦੀ ਕਣਕ ਸਟੋਰ ਕਰਕੇ ਰੱਖੀ ਗਈ ਸੀ। ਜਿਸ ਨੂੰ ਸਰਕਾਰ ਨੇ ਲੋਕਾਂ ਦੇ ਖਾਣ ਲਈ ਇਸ ਅਨਾਜ ਨੂੰ ਪਹੁੰਚਾਉਣਾ ਸੀ ਅਤੇ ਇਸ ਦੀ ਰੱਖ ਰਖਾਵ ਦੀ ਜਿੰਮੇਦਾਰੀ ਵੀ ਮਾਰਕਫੈਡ ਦੀ ਸੀ। ਪਰ ਅਧਿਕਾਰੀਆਂ ਦੀ ਅਣਗਹਿਲੀ ਕਰਨ ਜਿਹੜੀ ਕਣਕ ਲੋਕਾਂ ਦੇ ਢਿੱਡ ਵਿਚ ਜਾਣੀ ਸੀ ਉਹ ਕਣਕ ਸੜ ਗਈ ਅਤੇ ਉੱਲੀ ਨਾਲ ਭਰ ਗਈ। ਪਰ ਇਸ ਸਭ ਦੇ ਨਾਲ ਮਾਰਕਫੈਡ ਦੇ ਅਧਿਕਾਰੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਅਗਰ ਇਸ ਸਾਡੇ ਅਨਾਜ ਨੂੰ ਲੋਕ ਖਾਣ ਗਏ ਤਾਂ ਉਹਨਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦਾ ਖਦਸ਼ਾ ਹੈ.  ਕਣਕ ਦੀਆਂ ਬੋਰੀਆਂ ਸਾਫ ਨਹੀਂ ਹਨ ਫਟੀਆਂ ਹੋਈਆਂ ਹਨ.  ਇਸ ਅਨਾਜ ਨੂੰ ਸ਼ਾਇਦ ਜਾਨਵਰ ਵੀ ਨਾ ਖਖਾ ਸਕਣ। ਬਟਾਲਾ ਮੰਡੀ ਵਿਚ ਸਟੋਰ ਕੀਤੀ ਕਣਕ ਨੂੰ ਹੀ ਲਿਫਟ ਕਰਕੇ ਭੇਜਿਆ ਜਾ ਰਿਹਾ ਹੈ।

ਇਸ ਸਬੰਦੀ ਮਾਰਕ ਫੇਡ ਦੇ ਇੰਸਪੈਕਟਰ ਹਰਪਾਲ ਸਿੰਘ ਨਾਲ ਫੋਨ 'ਤੇ ਪੁਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮਜਦੂਰ ਕਣਕ ਦੀ ਬੋਰੀ ਚੁੱਕ ਕੇ ਲੈ ਗਿਆ ਹੈ, ਮੈਂ ਉਸਦਾ ਪਿਛਾ ਗੱਡੀ ਵਿਚ ਕਰ ਰਿਹਾ ਹਾਂ। ਨੁਕਸਾਨ ਤਾਂ ਕੁਦਰਤੀ ਹੈ, ਇਸ ਦੀ ਭਰਪਾਈ ਸਾਡੀ ਤਨਖਾਹ ਵਿਚੋਂ ਹੋਣੀ ਹੈ।

ਇਸ ਤੋਂ ਬਾਅਦ ਮਾਰਕਫੈਡ ਦੇ ਡੀਐਮ ਹਰਪ੍ਰੀਤ ਨਾਲ ਗੱਲ ਕੀਤੀ ਪਰ ਉਹਨਾਂ ਨੇ ਵੀ ਆਪਣੇ ਇਕ ਹੋਰ ਅਧਿਕਾਰੀ ਨਾਲ ਗੱਲ ਕਰਨ ਨੂੰ ਕਿਹ ਕੇ ਪੱਲਾ ਝਾੜ ਲਿਆ। ਇਸ ਮਾਮਲੇ ਸਬੰਦੀ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆਏ ਰਿਹਾ। ਅਖੀਰ ਇਸ ਨੁਕਸਾਨ ਦੀ ਜਿੰਮੇਦਾਰੀ ਕਿਸ ਦੀ ਬਣਦੀ ਹੈ। ਇਹ ਬੁਰੀ ਤਰ੍ਹਾਂ ਉੱਲੀ ਲਗੀ ਕਣਕ ਲੋਕਾਂ ਤੱਕ ਪਹੁੰਚ ਗਈ ਤਾਂ ਉਹਨਾਂ ਦੇ ਜੀਵਨ ਨਾਲ ਖਿਲਵਾੜ ਹੋ ਰਿਹਾ ਹੈ।

Trending news