'ਦੂਲੋ,ਬਾਜਵਾ ਨੂੰ ਕੋਈ ਸ਼ਰਮ ਨਹੀਂ! ਜਿਸ ਥਾਲੀ 'ਚ ਖਾਧਾ ਉਸੇ 'ਚ ਕੀਤਾ ਛੇਦ',ਕਾਂਗਰਸ 'ਚ Word ਵਾਰ
Advertisement

'ਦੂਲੋ,ਬਾਜਵਾ ਨੂੰ ਕੋਈ ਸ਼ਰਮ ਨਹੀਂ! ਜਿਸ ਥਾਲੀ 'ਚ ਖਾਧਾ ਉਸੇ 'ਚ ਕੀਤਾ ਛੇਦ',ਕਾਂਗਰਸ 'ਚ Word ਵਾਰ

ਸ਼ਰਾਬ ਮਾਫ਼ੀਆ ਨੂੰ ਲੈਕੇ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਕੋਲੋਂ ਜਾਂਚ ਦੀ ਮੰਗ ਕੀਤੀ  ਅਤੇ ਕਾਂਗਰਸ ਨੂੰ ਵੱਡਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਸੀ 

ਸ਼ਰਾਬ ਮਾਫ਼ੀਆ ਨੂੰ ਲੈਕੇ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਕੋਲੋਂ ਜਾਂਚ ਦੀ ਮੰਗ ਕੀਤੀ  ਅਤੇ ਕਾਂਗਰਸ ਨੂੰ ਵੱਡਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਸੀ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਖ਼ਾਨਾ-ਜੰਗੀ ਦੀ ਆਵਾਜ਼ ਹੁਣ ਤੱਕ ਦੱਬੀ ਜ਼ੁਬਾਨ ਵਿੱਚ ਸੁਣਾਈ ਦਿੰਦੀ ਸੀ ਪਰ ਅੱਜ ਜ਼ੋਰਦਾਰ ਤਰੀਕੇ ਨਾਲ ਇਹ ਆਵਾਜ਼ ਸੁਣਾਈ ਦਿੰਦੀ ਸੀ, ਆਵਾਜ਼  ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੀ ਸ਼ਮਸੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖ਼ਿਲਾਫ਼ ਜਿੰਨਾਂ ਨੇ ਸ਼ਰਾਬ ਮਾਮਲੇ ਨੂੰ ਲੈਕੇ ਆਪਣੀ ਹੀ ਸਰਕਾਰ  ਖ਼ਿਲਾਫ਼ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ 

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜਸਭਾ ਐੱਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਖ਼ਿਲਾਫ਼ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ 'ਇੰਨਾ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਦ ਕੀਤਾ, ਹੁਣ ਉਸੀ ਦੀ ਪਿੱਠ ਵਿੱਚ ਛੁਰਾ ਮਾਰਿਆ' ਸੁਨੀਲ ਜਾਖੜ ਨੇ   ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪ੍ਰਤਾਪ ਬਾਜਵਾ  ਅਤੇ ਸ਼ਮਸ਼ੇਰ ਸਿੰਘ ਦੂਲੋ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਹੀ ਕਰਨ ਦੀ ਮੰਗ ਵੀ ਕਰ ਦਿੱਤੀ ਹੈ
  
ਜਾਖੜ ਨੇ ਕਿਹਾ ਕਿ ਸਾਨੂੰ ਵੀ ਸ਼ਰਾਬ ਕਾਂਡ ਵਿੱਚ ਮਾਰੇ ਗਏ ਪਰਿਵਾਰਾਂ ਨਾਲ ਹਮਦਰਦੀ ਹੈ ਪਰ ਇਹ ਭਿਆਨਕ ਵਾਰਦਾਤ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨ ਭੰਗ ਕਰਨ ਦਾ ਲਾਇਸੈਂਸ ਨਹੀਂ ਦਿੰਦੀ ਹੈ 

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਬਾਜਵਾ ਅਤੇ ਦੂਲੋ ਵਰਗੇ ਲੋਕਾਂ ਤੋਂ ਪਾਰਟੀ ਨੂੰ ਬਚਾਇਆ ਜਾ ਸਕੇ ਜਿੰਨਾਂ ਨੂੰ ਪਾਰਟੀ ਨੇ ਪਾਲਿਆ ਹੁਣ ਉਹ ਇਸੇ ਪਾਰਟੀ ਨੂੰ ਢਾਹ ਲਾਉਣ ਵਿੱਚ ਲੱਗੇ ਨੇ,ਉਨ੍ਹਾਂ ਕਿਹਾ ਮੈਂ ਇਹਨਾਂ ਦੋਵਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਵਕਾਲਤ ਕਰਾਂਗਾ ਜਿੰਨਾ ਨੇ ਇਸ ਸ਼ਰਾਬ ਹਾਦਸੇ ਵਿੱਚ ਆਪਣੀ ਸਿਆਸੀ ਭਵਿੱਖ ਤਲਾਸ਼ਨ ਦੀ ਕੋਸ਼ਿਸ਼ ਕੀਤੀ ਹੈ   

ਸੁਨੀਲ ਜਾਖੜ ਨੇ ਕਿਹਾ ਜਿਹੜੇ ਸ਼ਖ਼ਸ ਚੋਣਾਂ ਵਿੱਚ ਨਹੀਂ ਜਾ ਸਕਦੇ ਨੇ ਜਿੰਨਾਂ ਦਾ ਪਾਰਟੀ ਵਿੱਚ ਕੋਈ ਯੋਗਦਾਨ ਨਹੀਂ ਹੈ ਅਜਿਹੇ ਹੀ ਪਾਰਟੀ ਦੀ ਪਿੱਠ ਦੇ ਛੁਰਾ ਮਾਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ,ਉਨ੍ਹਾਂ ਕਿਹਾ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਦੂਲੋ ਦੇ ਬਿਆਨਾਂ ਨੇ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ 

ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈਕੇ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋ ਦੀ ਖਾਮੌਸ਼ੀ ਨੂੰ ਲੈਕੇ ਵੀ ਜਾਖੜ ਨੇ ਸਵਾਲ ਕੀਤਾ ਉਨ੍ਹਾਂ ਕਿਹਾ ਤੁਸੀਂ ਕਿੰਨੀ ਵਾਰ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਜਾਂਚ ਦੀ ਮੰਗ ਕੀਤੀ ਹੈ,ਜਦਕਿ ਸ਼ਰਾਬ ਮਾਮਲੇ ਵਿੱਚ ਹੁਣ ਤੁਸੀਂ CBI ਅਤੇ ED ਜਾਂਚ ਦੀ ਮੰਗ ਨੂੰ ਲੈਕੇ ਰਾਜਪਾਲ ਨੂੰ ਮਿਲਣ ਚੱਲੇ ਗਏ  

ਜਾਖੜ ਨੇ ਕਿਹਾ ਬਾਜਵਾ ਅਤੇ ਦੂਲੋ ਲੰਮੇ ਵਕਤ ਤੋਂ ਪਾਰਟੀ ਅਤੇ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ,ਪਰ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2022 ਵਿੱਚ ਮੁੜ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਇਹ ਬਿਆਨਬਾਜ਼ੀਆਂ ਤੇਜ਼ ਹੋ ਗਈਆਂ ਨੇ,ਉਨ੍ਹਾਂ ਕਿਹਾ 2022 ਦੀਆਂ ਚੋਣਾਂ ਵਿੱਚ ਸੱਤਾ ਵਿੱਚ ਆਉਣ ਦਾ ਸੁਪਨਾ ਖ਼ਤਮ ਹੁੰਦਾ ਵੇਖਣ ਦੀ ਵਜ੍ਹਾਂ ਕਰਕੇ ਇਹ ਦੋਵੇਂ ਆਗੂ ਬੌਖ਼ਲਾਹਟ ਵਿੱਚ ਅਜਿਹੀ ਬਿਆਨਬਾਜ਼ੀਆਂ ਕਰ ਰਹੇ ਨੇ,ਜਾਖੜ ਨੇ ਕਿਹਾ ਕਿ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਪਿਛਲੇ ਦਰਵਾਜ਼ੇ ਤੋਂ ਬੀਜੇਪੀ ਵਿੱਚ ਜਾਣ ਲਈ ਦਰਵਾਜ਼ਾ ਖੱਟਖਟਾ ਰਹੇ ਨੇ, ਉਨ੍ਹਾਂ ਨੂੰ ਇਹ ਖ਼ਬਰਾ ਵੀ ਆ ਰਹੀਆਂ ਨੇ ਦੋਵੇ ਆਗੂ ਬੀਜੇਪੀ ਦੇ ਸੰਪਰਕ ਵਿੱਚ ਨੇ  

ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਦੋਵੇ ਆਗੂ ਰਾਜਸਥਾਨ ਦੇ ਕਾਪੀ ਪੇਸਟ ਫਾਰਮੂਲੇ 'ਤੇ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਨਾਲ ਸਚਿਨ ਪਾਇਲਟ ਨੇ ਆਪਣੀ ਹੀ ਸਰਕਾਰ ਨੂੰ ਡਿਗਾਉਣ ਦਾ ਕੰਮ ਕਰ ਰਹੇ ਸਨ ਇਸੇ ਤਰ੍ਹਾਂ ਬਾਜਵਾ ਅਤੇ ਦੂਲੋ ਪੰਜਾਬ ਵਿੱਚ ਕੰਮ ਕਰ ਰਹੇ ਨੇ,ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਦੇ ਨੋਟਿਸ ਵਿੱਚ ਇਹ ਪੂਰੀ ਚੀਜ਼ਾਂ ਲੈਕੇ ਜਾਣਗੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਹੀ ਦੀ ਮੰਗ ਕਰਨਗੇ

 

 

Trending news