ਕੋਰੋਨਾ ਕਾਲ ਦੌਰਾਨ ਯੋਗ ਬਣਿਆ ਇੱਕ ਮਾਰਗ: ਪ੍ਰਧਾਨ ਮੰਤਰੀ ਮੋਦੀ
Advertisement

ਕੋਰੋਨਾ ਕਾਲ ਦੌਰਾਨ ਯੋਗ ਬਣਿਆ ਇੱਕ ਮਾਰਗ: ਪ੍ਰਧਾਨ ਮੰਤਰੀ ਮੋਦੀ

ਕੌਮਾਂਤਰੀ ਯੋਗ ਦਿਵਸ  ਦੇ ਮੌਕੇ 'ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਤੋਂ ਤਾਕਤ ਤੇ ਨਕਾਰਾਤਮਕਤਾ ਤੋਂ ਸਿਰਜਣਾਤਮਕਤਾ ਦਾ ਰਾਹ ਦਿਖਾਉਂਦਾ ਹੈ। 

ਕੋਰੋਨਾ ਕਾਲ ਦੌਰਾਨ ਯੋਗ ਬਣਿਆ ਇੱਕ ਮਾਰਗ: ਪ੍ਰਧਾਨ ਮੰਤਰੀ ਮੋਦੀ

ਚੰਡੀਗੜ੍ਹ: ਕੌਮਾਂਤਰੀ ਯੋਗ ਦਿਵਸ  ਦੇ ਮੌਕੇ 'ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਤੋਂ ਤਾਕਤ ਤੇ ਨਕਾਰਾਤਮਕਤਾ ਤੋਂ ਸਿਰਜਣਾਤਮਕਤਾ ਦਾ ਰਾਹ ਦਿਖਾਉਂਦਾ ਹੈ। ਯੋਗ ਸਾਨੂੰ ਤਣਾਅ ਤੋਂ ਉਮੰਗ ਤਕ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ ਉਦੋਂ ਯੋਗ ਉਮੀਦ ਦੀ ਇਕ ਕਿਰਨ ਬਣਿਆ ਹੋਇਆ ਹੈ। 2 ਸਾਲ ਤੋਂ ਦੁਨੀਆ ਭਰ ਦੇ ਦੇਸ਼ਾਂ ਵਿਚ ਅਤੇ ਭਾਰਤ 'ਚ ਬੇਸ਼ੱਕ ਹੀ ਵੱਡਾ ਜਨਤਕ ਪ੍ਰੋਗਰਾਮ ਕਰਵਾਇਆ ਨਾ ਹੋਵੇ ਪਰ ਯੋਗ ਦਿਵਸ ਪ੍ਰਤੀ ਉਤਸ਼ਾਹ ਜ਼ਰਾ ਜਿੰਨਾ ਵੀ ਘਟਿਆ ਨਹੀਂ ਹੈ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ (PM Modi) ਨੇ ਕਿਹਾ ਕਿ ਜਦੋਂ ਕੋਰੋਨਾ ਦੇ ਅਦ੍ਰਿਸ਼ ਵਾਇਰਸ ਨੇ ਦੁਨੀਆ 'ਚ ਦਸਤਕ ਦਿੱਤੀ ਸੀ, ਉਦੋਂ ਕੋਈ ਵੀ ਦੇਸ਼ ਸਾਧਨਾਂ ਨਾਲ, ਸਮਰੱਥਾ ਨਾਲ ਤੇ ਮਾਨਸਿਕ ਰੂਪ 'ਚ ਇਸ ਲਈ ਤਿਆਰ ਨਹੀਂ ਸੀ। ਅਜਿਹੇ ਸਮੇਂ ਯੋਗ ਆਤਮਬਲ ਦਾ ਵੱਡਾ ਸਾਧਨ ਬਣਿਆ। ਯੋਗ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਵਜੂਦ ਇਸ ਵਾਰ ਦਾ ਯੋਗ ਦਿਵਸ ਦਾ ਥੀਮ 'ਯੋਗ ਫਾਰ ਵੈੱਲਨੈੱਸ' ਨੇ ਕਰੋੜਾਂ ਲੋਕਾਂ ਅੰਦਰ ਯੋਗ ਪ੍ਰਤੀ ਉਤਸਾਹ ਹੋਰ ਵਧਾਇਆ। ਮੈਂ ਅੱਜ ਯੋਗ ਦਿਵਸ 'ਤੇ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਤੇ ਹਰ ਵਿਅਕਤੀ ਸਿਹਤਮੰਦ ਹੋਵੇ। ਸਾਰੇ ਇਕੱਠੇ ਮਿਲ ਕੇ ਇਕ-ਦੂਸਰੇ ਦੀ ਤਾਕਤ ਬਣੋ।

ਪੰਜਾਬੀ ਜਾਗਰਣ ਚ ਲੱਗੀ ਖ਼ਬਰ ਮੁਤਾਬਿਕ ਪੀਐੱਮ ਨੇ ਕਿਹਾ ਕਿ ਅੱਜ ਮੈਡੀਕਲ ਸਾਇੰਸ (Medical Science) ਵੀ ਇਲਾਜ ਦੇ ਨਾਲ-ਨਾਲ ਹੀਲਿੰਗ 'ਤੇ ਓਨਾ ਹੀ ਜ਼ੋਰ ਦਿੰਦੀ ਹੈ ਤੇ ਯੋਗ ਹਿਲਿੰਗ ਪ੍ਰੋਸੈੱਸ 'ਚ ਉਪ-ਕਾਰਕ ਹੈ। ਮੈਨੂੰ ਸੰਤੋਸ਼ ਹੈ ਕਿ ਅੱਜ ਯੋਗ ਦੇ ਇਸ ਪਹਿਲੂ 'ਤੇ ਦੁਨੀਆ ਭਰ ਦੇ ਮਾਹਿਰ ਕਈ ਪ੍ਰਕਾਰ ਦੇ ਸਾਇੰਟੀਫਿਕ ਰਿਸਰਚ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਰਿਸ਼ੀਆਂ ਨੇ, ਭਾਰਤ ਨੇ ਜਦੋਂ ਵੀ ਸਿਹਤ ਦੀ ਗੱਲ ਕੀਤੀ ਹੈ, ਤਾਂ ਉਸ ਦਾ ਮਤਲਬ ਸਿਰਫ਼ ਸਰੀਰਕ ਸਿਹਤਯਾਬੀ ਨਹੀਂ ਰਹੀ ਹੈ। ਇਸ ਲਈ ਯੋਗ 'ਚ ਫਿਜ਼ੀਕਲ ਹੈਲਥ ਦੇ ਨਾਲ-ਨਾਲ ਮੈਂਟਲ ਹੈਲਥ 'ਤੇ ਏਨਾ ਜ਼ੋਰ ਦਿੱਤਾ ਗਿਆ ਹੈ।

Trending news