ਲੁਧਿਆਣਾ ਵਿਚ 12 ਸਾਲਾਂ ਬੱਚੇ ਨੇ ਕੀਤਾ ਕਮਾਲ, ਚੱਕਰਾਂ 'ਚ ਪੈ ਗਏ ਵਿਗਿਆਨੀ!
Advertisement

ਲੁਧਿਆਣਾ ਵਿਚ 12 ਸਾਲਾਂ ਬੱਚੇ ਨੇ ਕੀਤਾ ਕਮਾਲ, ਚੱਕਰਾਂ 'ਚ ਪੈ ਗਏ ਵਿਗਿਆਨੀ!

ਲੁਧਿਆਣਾ ਦੇ ਮਹਿਜ਼ 12 ਸਾਲ ਦੇ ਵਿਦਿਆਰਥੀ ਹਰ ਸਿਰਜਣ ਨੇ ਜਿਸ ਨੇ ਆਪਣੇ ਪ੍ਰੋਜੈਕਟ ਵਿੱਚ ਇੱਕ ਅਲਟਰਾਵਾਇਲਟ ਡਿਸ ਇਨਫੈਕਸ਼ਨ ਰੋਬੋਟ ਤਿਆਰ ਕੀਤਾ ਹੈ।

 

ਲੁਧਿਆਣਾ ਵਿਚ 12 ਸਾਲਾਂ ਬੱਚੇ ਨੇ ਕੀਤਾ ਕਮਾਲ, ਚੱਕਰਾਂ 'ਚ ਪੈ ਗਏ ਵਿਗਿਆਨੀ!

ਭਰਤ ਸ਼ਰਮਾ/ਲੁਧਿਆਣਾ: ਸਾਡੇ ਦੇਸ਼ ਦੇ ਬੱਚੇ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਨੇ ਲਗਾਤਾਰ ਉਹ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਨੇ ਕੁਝ ਅਜਿਹਾ ਹੀ ਕਰ ਵਿਖਾਇਆ ਹੈ। ਲੁਧਿਆਣਾ ਦੇ ਮਹਿਜ਼ 12 ਸਾਲ ਦੇ ਵਿਦਿਆਰਥੀ ਹਰ ਸਿਰਜਣ ਨੇ ਜਿਸ ਨੇ ਆਪਣੇ ਪ੍ਰੋਜੈਕਟ ਵਿੱਚ ਇੱਕ ਅਲਟਰਾਵਾਇਲਟ ਡਿਸ ਇਨਫੈਕਸ਼ਨ ਰੋਬੋਟ ਤਿਆਰ ਕੀਤਾ ਹੈ, ਜੋ ਬੈਕਟੀਰੀਆ ਨੂੰ ਮਾਰਨ ਲਈ ਕਾਰਗਰ ਹੈ ਅਤੇ ਹਰ ਸਿਰਜਣ ਦੇ ਇਸ ਰੋਬੋਟ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਮਾਨਤਾ ਵੀ ਦਿੱਤੀ ਗਈ ਹੈ। ਹਰਸਿਰਜਨ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਪੜ੍ਹਾਈ ਦੇ ਨਾਲ ਨਾਲ ਰੋਬੋਟਿਕਸ ਵਿਚ ਵੀ ਕਾਫੀ ਰੁਚੀ ਰੱਖਦਾ ਹੈ ਉਸ ਨੇ ਇਹ ਪੂਰਾ ਪ੍ਰਾਜੈਕਟ ਦੋ ਮਹੀਨਿਆਂ ਵਿੱਚ ਤਿਆਰ ਕਰ ਲਿਆ ਜਿਸ ਵਿੱਚ ਉਸ ਦੀ ਟੀਚਰ ਨੇ ਵੀ ਮਦਦ ਕੀਤੀ..ਉਹ ਵਿਜਰੋਬੋ ਦੇ ਵਿੱਚ ਸਿਖਲਾਈ ਲੈ ਰਿਹਾ ਹੈ ਅਤੇ ਉਸ ਨੇ 2016 ਭਾਰਤ ਵਿੱਚ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ।

 

ਹਰਸਿਰਜਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਜਿੱਤ ਚੁੱਕਾ ਹੈ,  ਉਹ ਦੁਬਈ ਮਾਸਕੋ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜਾ ਕੇ ਮੁਕਾਬਲਿਆਂ ਚ ਹਿੱਸਾ ਲੈ ਚੁੱਕਾ ਹੈ ਅਤੇ ਉਸ ਨੇ ਜੋ ਇਹ ਪ੍ਰਾਜੈਕਟ ਤਿਆਰ ਕੀਤਾ ਹੈ ਉਸ ਦਾ ਨਾਂ uv21 ਰੱਖਿਆ ਗਿਆ ਹੈ। ਇਹ ਰੋਬੋਟ ਜਿਸ ਵਿੱਚ 360 ਡਿਗਰੀ ਦਾ ਕੈਮਰਾ ਲੱਗਾ ਹੋਇਆ ਹੈ ਅਤੇ ਇਹ ਮੋਬਾਇਲ wifi ਭਾਰਤ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਵਿੱਚ ਅਲਟਰਾ ਵਾਇਲੈਟ ਕਿਰਨਾਂ ਨਿਕਲਦੀਆਂ ਨੇ ਜੋ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀਆਂ ਨੇ ਇਹ ਖ਼ਾਸ ਤੌਰ ਤੇ ਕੋਰੋਨਾ ਕਾਲ ਦੇ ਦੌਰਾਨ ਜੋ ਹਾਲਾਤ ਪੈਦਾ ਹੋਏ। ਉਨ੍ਹਾਂ ਦੇ ਮੱਦੇਨਜ਼ਰ ਹਰਸਿਰਜਣ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਤੇ 15000 ਭਾਰਤ ਦੇ ਕਰੀਬ ਲਾਗਤ ਆਈ ਹੈ ਅਤੇ ਇਸ ਨੂੰ ਹਸਪਤਾਲ ਫੈਕਟਰੀਆਂ ਜਾਂ ਲੋਕ ਘਰਾਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਨੇ..ਉਨ੍ਹਾਂ ਕਿਹਾ ਕਿ ਇਸ ਵਿਚ ਬੈਟਰੀ ਈਂਧਣ ਦਾ ਕੰਮ ਕਰਦੀ ਹੈ..ਅਤੇ ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ।

 

ਉਧਰ ਇਤਿਹਾਸ ਸਿਰਜਣ ਦੀ ਇਸ ਕਾਮਯਾਬੀ ਤੋਂ ਉਨ੍ਹਾਂ ਦੇ ਅਧਿਆਪਕ ਅਤੇ ਪਰਿਵਾਰਕ ਮੈਂਬਰ ਵੀ ਖੁਸ਼ ਨੇ ਉਸ ਦੀ ਅਧਿਆਪਕਾ ਨੇ ਕਿਹਾ ਕਿ ਉਹ ਇੱਥੇ ਬੱਚਿਆਂ ਨੂੰ ਰੋਬੋਟਿਕਸ ਸਿਖਾ ਰਹੇ ਨੇ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਤਕਨੀਕ ਤੂੰ ਚੰਗੀ ਤਰ੍ਹਾਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਉਧਰ ਉਸ ਦੀ ਮਾਤਾ ਨੇ ਵੀ ਕਿਹਾ ਕਿ ਉਹ ਹਰ ਸਿਰਜਣ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਨੇ ਹਰ ਮਾਤਾ ਪਿਤਾ ਨੂੰ ਆਪਣੇ ਬੱਚੇ ਨੂੰ ਨੇਤਾਵਾਂ ਨੂੰ ਆਪਣੇ ਮਨਪਸੰਦ ਖੇਤਰ ਦੇ ਵਿੱਚ ਕੰਮ ਕਰਨ ਦੀ ਛੋਟ ਦੇਣੀ ਚਾਹੀਦੀ ਹੈ।

 

WATCH LIVE TV 

 

Trending news