ਪਾਕਿਸਤਾਨ 'ਚ 4 ਸਾਲ ਬਤੀਤ ਕਰਨ ਤੋਂ ਬਾਅਦ ਦੇਸ਼ ਪਰਤੇ ਇਕ ਮਛੇਰੇ ਨੇ ਕਿਹਾ ਕਿ ਅਸੀਂ 4 ਸਾਲ ਬਾਅਦ ਵਾਪਸ ਆਏ ਹਾਂ। ਪਾਕਿਸਤਾਨ ਵਿਚ ਫਸੇ ਬਾਕੀ ਭਾਰਤੀਆਂ ਨੂੰ ਰਿਹਾਅ ਕੀਤਾ ਜਾਵੇ।
Trending Photos
ਚੰਡੀਗੜ: ਪਾਕਿਸਤਾਨ ਨੇ 4 ਸਾਲ ਬਾਅਦ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਸਾਰੇ ਮਛੇਰਿਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਅਟਾਰੀ-ਵਾਹਗਾ ਸਰਹੱਦ ਤੋਂ ਭਾਰਤ ਲਿਆਂਦਾ ਗਿਆ ਸੀ। ਇਹ ਸਾਰੇ ਮਛੇਰੇ ਪਾਕਿਸਤਾਨੀ ਜਲ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿਚ ਪਿਛਲੇ 4 ਸਾਲਾਂ ਤੋਂ ਕਰਾਚੀ ਦੀ ਜੇਲ੍ਹ ਵਿਚ ਕੈਦ ਸਨ।
ਭਾਰਤ ਵਾਪਸ ਆ ਕੇ ਮਛੇਰਿਆਂ ਨੇ ਕੀ ਕਿਹਾ?
ਪਾਕਿਸਤਾਨ 'ਚ 4 ਸਾਲ ਬਤੀਤ ਕਰਨ ਤੋਂ ਬਾਅਦ ਦੇਸ਼ ਪਰਤੇ ਇਕ ਮਛੇਰੇ ਨੇ ਕਿਹਾ ਕਿ ਅਸੀਂ 4 ਸਾਲ ਬਾਅਦ ਵਾਪਸ ਆਏ ਹਾਂ। ਪਾਕਿਸਤਾਨ ਵਿਚ ਫਸੇ ਬਾਕੀ ਭਾਰਤੀਆਂ ਨੂੰ ਰਿਹਾਅ ਕੀਤਾ ਜਾਵੇ। ਉੱਥੇ ਭੋਜਨ ਦਾ ਭਿਆਨਕ ਕਾਲ ਪੈ ਰਿਹਾ ਹੈ। ਜੇਕਰ ਉੱਥੇ ਫਸੇ ਲੋਕ ਸਮੇਂ ਸਿਰ ਨਾ ਆਏ ਤਾਂ ਉਨ੍ਹਾਂ ਦੀਆਂ ਲਾਸ਼ਾਂ ਹੀ ਭਾਰਤ ਆਉਣਗੀਆਂ।
ਪਾਕਿਸਤਾਨ ਦੀ ਜੇਲ੍ਹ ਵਿਚ ਕੱਟੀ ਸਜ਼ਾ
ਇਸ ਦੌਰਾਨ ਅਟਾਰੀ- ਵਾਹਗਾ ਸਰਹੱਦ 'ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਇਹ ਮਛੇਰੇ ਗੁਜਰਾਤ ਤੋਂ ਮੱਛੀਆਂ ਫੜ ਕੇ ਪਾਕਿਸਤਾਨ ਗਏ ਸਨ। ਉਨ੍ਹਾਂ ਸਾਰਿਆਂ ਨੂੰ ਨਿਆਇਕ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਉਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਅਤੇ ਸਾਰੇ ਮਛੇਰੇ ਆਖਰਕਾਰ ਆਪਣੇ ਦੇਸ਼ ਪਰਤ ਆਏ ਹਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਹੁਣ ਗੁਜਰਾਤ ਪੁਲਿਸ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੈ ਕੇ ਜਾਵੇਗੀ।
ਦੱਸ ਦੇਈਏ ਕਿ ਇਨ੍ਹਾਂ ਮਛੇਰਿਆਂ ਨੂੰ ਕਰਾਚੀ ਦੇ ਲਾਂਧੀ ਇਲਾਕੇ ਦੀ ਮਲੇਰ ਜ਼ਿਲ੍ਹਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਪਾਕਿਸਤਾਨ ਤੋਂ ਰਿਹਾਅ ਹੋਣ ਤੋਂ ਬਾਅਦ ਮਛੇਰਿਆਂ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਜਾਣ ਲਈ ਲਾਹੌਰ ਭੇਜਿਆ ਗਿਆ, ਜਿੱਥੋਂ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਹੁਕਮਾਂ 'ਤੇ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਹੈ।
ਜੂਨ 2018 ਵਿੱਚ ਕੀਤਾ ਗਿਆ ਸੀ ਗ੍ਰਿਫਤਾਰ
ਇਰਸ਼ਾਦ ਦੇ ਅਨੁਸਾਰ ਮਛੇਰਿਆਂ ਨੂੰ ਜੂਨ 2018 ਵਿਚ ਸਮੁੰਦਰੀ ਸੁਰੱਖਿਆ ਬਲ ਨੇ ਗ੍ਰਿਫਤਾਰ ਕੀਤਾ ਸੀ। ਕੈਦ ਕਰਨ ਤੋਂ ਬਾਅਦ ਮਛੇਰਿਆਂ ਨੂੰ ਈਧੀ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ। ਟਰੱਸਟ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਾਰਤੀ ਮਛੇਰਿਆਂ ਦੀ ਯਾਤਰਾ ਦਾ ਸਾਰਾ ਖਰਚਾ ਚੁੱਕੇਗੀ।
WATCH LIVE TV