Phagwara ATM Loot News: ਫਗਵਾੜਾ 'ਚ ਏਟੀਐਮ ਵਿੱਚੋਂ 25 ਲੱਖ ਰੁਪਏ ਲੁੱਟੇ; ਗੈਸ ਕਟਰ ਨਾਲ ਏਟੀਐਮ ਨੂੰ ਕੱਟ ਕੇ ਵਾਰਦਾਤ ਨੂੰ ਦਿੱਤਾ ਅੰਜਾਮ
Advertisement
Article Detail0/zeephh/zeephh2324653

Phagwara ATM Loot News: ਫਗਵਾੜਾ 'ਚ ਏਟੀਐਮ ਵਿੱਚੋਂ 25 ਲੱਖ ਰੁਪਏ ਲੁੱਟੇ; ਗੈਸ ਕਟਰ ਨਾਲ ਏਟੀਐਮ ਨੂੰ ਕੱਟ ਕੇ ਵਾਰਦਾਤ ਨੂੰ ਦਿੱਤਾ ਅੰਜਾਮ

Phagwara ATM Loot News: ਫਗਵਾੜਾ ਵਿੱਚ ਬੈਂਕ ਦੇ ਏ.ਟੀ.ਐਮ ਨੂੰ ਤੋੜ ਕੇ ਕਰੀਬ 25 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ।

Phagwara ATM Loot News: ਫਗਵਾੜਾ 'ਚ ਏਟੀਐਮ ਵਿੱਚੋਂ 25 ਲੱਖ ਰੁਪਏ ਲੁੱਟੇ; ਗੈਸ ਕਟਰ ਨਾਲ ਏਟੀਐਮ ਨੂੰ ਕੱਟ ਕੇ ਵਾਰਦਾਤ ਨੂੰ ਦਿੱਤਾ ਅੰਜਾਮ

Phagwara ATM Loot News: ਅਣਪਛਾਤੇ ਲੁਟੇਰਿਆਂ ਨੇ ਸ਼ਨਿੱਚਰਵਾਰ ਸਵੇਰੇ ਫਗਵਾੜਾ-ਪਲਾਹੀ ਰੋਡ 'ਤੇ ਸਥਿਤ ਇੱਕ ਜਨਤਕ ਖੇਤਰ ਦੇ ਬੈਂਕ ਦੇ ਏ.ਟੀ.ਐਮ ਨੂੰ ਤੋੜ ਕੇ ਕਰੀਬ 25 ਲੱਖ ਰੁਪਏ ਦੀ ਨਕਦੀ ਲੁੱਟ ਲਈ। ਲੁਟੇਰਿਆਂ ਨੇ ਏਟੀਐਮ ਖੋਲ੍ਹਣ ਲਈ ਗੈਸ ਕਟਰ ਦੀ ਵਰਤੋਂ ਕੀਤੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ।

ਪੁਲਿਸ ਨੇ ਦੱਸਿਆ ਕਿ ਚੋਰੀ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਸ ਕਟਰ ਦੀ ਗਰਮੀ ਕਾਰਨ ਏਟੀਐਮ ਵਿੱਚ ਪਏ ਕੁਝ ਕਰੰਸੀ ਨੋਟ ਵੀ ਸੜ ਗਏ। ਫਗਵਾੜਾ ਦੀ ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਲੁਟੇਰਿਆਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਜਿੱਥੇ ਨਕਦੀ ਰੱਖੀ ਹੋਈ ਸੀ ਏ. ਟੀ. ਐੱਮ. ਦੇ ਉਸ ਹਿੱਸੇ ਨੂੰ ਕੱਟਣ ਲਈ ਗੈਸ ਕਟਰ ਦੀ ਵਰਤੋਂ ਕੀਤੀ ਅਤੇ ਉਸ ਹਿੱਸੇ ਨੂੰ ਕੱਟ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਫਗਵਾੜਾ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੂੰ ਜੂਨ ਮਹੀਨੇ 'ਚ ਰਜਿਸਟਰੀਆਂ ਤੋਂ ਆਮਦਨ 'ਚ ਰਿਕਾਰਡ 42 ਫ਼ੀਸਦੀ ਵਾਧਾ-ਜਿੰਪਾ

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸ਼ੂਗਰ ਮਿੱਲ ਚੌਕ ਵਿੱਚ ਦੋ ਨੌਜਵਾਨ ਮੋਟਰਸਾਈਕਲ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ ਪਰ ਹੁਣ ਤੱਕ ਕੋਈ ਵੀ ਵਿਅਕਤੀ ਪੁਲਸ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ ਹੈ। ਏ. ਟੀ. ਐੱਮ. ਦੀ ਘਟਨਾ ਸਾਹਮਣੇ ਆਉਣ 'ਤੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। 

ਲੁੱਟ ਅਤੇ ਹਮਲਿਆਂ ਦੀਆਂ ਵਾਪਰ ਰਹੀਆਂ ਵਾਰਦਾਤਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : NHAI wrote letter to Chief Secretary: ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼ NHAI, ਸਾਰੇ ਪ੍ਰਾਜੈਕਟ ਨੇ ਬੰਦ ਕਰਨ ਲਈ ਲਿਖੀ ਚਿੱਠੀ!

 

Trending news