Muktsar News: ਅਰਸ਼ ਡੱਲਾ ਗਿਰੋਹ ਦੇ 4 ਗੁਰਗੇ ਗ੍ਰਿਫ਼ਤਾਰ; ਅਸਲਾ ਵੀ ਬਰਾਮਦ
Advertisement
Article Detail0/zeephh/zeephh2231866

Muktsar News: ਅਰਸ਼ ਡੱਲਾ ਗਿਰੋਹ ਦੇ 4 ਗੁਰਗੇ ਗ੍ਰਿਫ਼ਤਾਰ; ਅਸਲਾ ਵੀ ਬਰਾਮਦ

Muktsar News: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਨੇ ਫਿਰੌਤੀ ਦੀ ਮੰਗ ਕਰਨ ਵਾਲੇ ਅਰਸ਼ ਡੱਲਾ ਗਿਰੋਹ ਦੇ ਗੁਰਗਿਆਂ ਨੂੰ ਟਰੇਸ ਕਰਕੇ 4 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

Muktsar News: ਅਰਸ਼ ਡੱਲਾ ਗਿਰੋਹ ਦੇ 4 ਗੁਰਗੇ ਗ੍ਰਿਫ਼ਤਾਰ; ਅਸਲਾ ਵੀ ਬਰਾਮਦ

Muktsar News (ਅਨਮੋਲ ਸਿੰਘ ਵੜਿੰਗ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ  ਗੈਂਗਸਟਰਾਂ, ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਤਨਾਮ ਸਿੰਘ ਡੀਐਸਪੀ (ਸ.ਮ.ਸ.) ਦੀ ਅਗਵਾਈ ਵਿੱਚ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ., ਸ.ਮ.ਸ., ਐਸਆਈ ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮੁਕਤਸਰ ਸਾਹਿਬ, ਇੰਸਪੈਕਟਰ ਕੁਲਵੰਤ ਸਿੰਘ (ਸੀ.ਆਈ.) ਅਤੇ ਐਸਆਈ ਪ੍ਰਦੀਪ (ਸੀ.ਆਈ.) ਵੱਲੋਂ ਸਮੇਤ ਟੀਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਫਿਰੌਤੀ ਦੀ ਮੰਗ ਕਰਨ ਵਾਲੇ ਅਰਸ਼ ਡੱਲਾ ਗਿਰੋਹ ਦੇ ਗੁਰਗਿਆਂ ਨੂੰ ਟਰੇਸ ਕਰਕੇ 4 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜ਼ਿਲ੍ਹਾ ਮੁਖੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਅੰਦਰ ਫਿਰੌਤੀ ਦੇ ਮਾਮਲਿਆਂ ਸਬੰਧੀ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਤੇ ਗੈਂਗਸਟਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਅਰਸ਼ ਡੱਲਾ ਗਿਰੋਹ ਵੱਲੋਂ ਫੋਨ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ, 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਇਸ ਦੀ ਸੂਚਨਾ ਪੁਲਿਸ ਨੂੰ ਮਿਲਣ ਉਤੇ ਪੁਲਿਸ ਵੱਲੋਂ ਇਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 26/04/2024 ਅ/ਧ 387,506 ਹਿੰ:ਦੰ: ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਤੁਰੰਤ ਹਰਕਤ ਵਿੱਚ ਆਉਂਦਿਆਂ ਆਧੁਨਿਕ ਢੰਗ ਤਰੀਕਿਆਂ ਅਤੇ ਹਿਊਮਨ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-2 ਟੀਮਾਂ ਬਣਾ ਕੇ ਮੁਕੱਦਮਾ ਦੀ ਹਰ ਪੱਖ ਤੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ। 

ਜਿਸ ਦੇ ਚੱਲਦਿਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਅਰਸ਼ ਡੱਲਾ ਗਿਰੋਹ ਦੇ ਫਿਰੌਤੀ ਮੰਗਣ ਵਾਲੇ ਗੁਰਗਿਆਂ ਨੂੰ ਟਰੇਸ ਕਰਕੇ, ਹਿਮਾਂਸ਼ੂ ਸੇਖੋਂ ਪੁੱਤਰ ਰਾਜਵਿੰਦਰ ਸਿੰਘ ਵਾਸੀ ਨਾਕਾ ਨੰਬਰ 03, ਮਲੋਟ ਰੋਡ, ਸ਼੍ਰੀ ਮੁਕਤਸਰ ਸਾਹਿਬ, ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਜਲਾਲਾਬਾਦ ਰੋਡ, ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਪਿਆਰ ਸਿੰਘ ਉਰਫ ਬਲਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਨਿਆਣਾ ਰੋਡ, ਸ਼੍ਰੀ ਮੁਕਤਸਰ ਸਾਹਿਬ ਉਕਤ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਸ ਤੋਂ ਇਲਾਵਾ ਇਸ ਵਾਰਦਾਤ ਵਿੱਚ ਇੱਕ ਜੁਵੇਨਾਈਲ ਵੀ ਸ਼ਾਮਿਲ ਹੈ। ਮੁਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਿਮਾਂਸ਼ੂ ਸੇਖੋਂ ਤੇ ਉਸ ਦਾ ਜੁਵੇਨਾਈਲ ਸਾਥੀ ਉਕਤ ਮੁਕੱਦਮਾ ਦੇ ਮੁਦੱਈ ਦੇ ਘਰ ਦੇ ਫੋਨ ਨੰਬਰਾਂ ਬਾਰੇ ਤੇ ਉਸ ਦੇ ਆਉਣ ਜਾਣ ਬਾਰੇ ਸਾਰੀ ਜਾਣਕਾਰੀ ਹਰਮਨਦੀਪ ਸਿੰਘ ਨੂੰ ਦਿੰਦੇ ਸਨ, ਜਿਸ ਦਾ ਸਿੱਧਾ ਲਿੰਕ ਗੈਂਗਸਟਰ ਅਰਸ ਡੱਲਾ ਨਾਲ ਜੁੜਿਆ ਹੋਇਆ ਹੈ। 

ਇਸੇ ਤਰ੍ਹਾ ਗੁਰਪਿਆਰ ਸਿੰਘ ਉਕਤ ਵੀ ਸ਼ਹਿਰ ਦੇ ਨਾਮੀ ਵਿਅਕਤੀਆ ਦੀ ਡਿਟੇਲ ਹਰਮਨਦੀਪ ਸਿੰਘ ਨੂੰ ਭੇਜਦਾ ਸੀ, ਜੋ ਅੱਗੇ ਇਹ ਡੀਟੇਲ ਅਰਸ਼ ਡੱਲਾ ਨੂੰ ਭੇਜ ਕੇ, ਸਬੰਧਤ ਵਿਅਕਤੀਆਂ ਨੂੰ ਡਰਾ ਕੇ ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕਰਦੇ ਸਨ। ਤਫਤੀਸ਼ ਦੌਰਾਨ ਹਰਮਨਦੀਪ ਸਿੰਘ ਉਕਤ ਪਾਸੋਂ ਇੱਕ ਮੋਬਾਇਲ ਫੋਨ, ਜਿਸ ਨਾਲ ਉਹ ਅਰਸ਼ ਡੱਲਾ ਨਾਲ ਗੱਲ ਕਰਦਾ ਸੀ, .32 ਬੋਰ ਪਿਸਟਲ (ਦੇਸੀ) ਸਮੇਤ 04 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : Manish Sisodia News: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਉਕਤ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੁਵੇਨਾਈਲ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Manwinder Singh Giaspura: AAP ਵਿਧਾਇਕ 'ਤੇ ਟਰੱਕ ਐਸੋਸੀਏਸ਼ਨ ਨੇ ਲਗਾਏ ਗੰਭੀਰ ਇਲਜ਼ਾਮ, ਮਜੀਠੀਆ ਨੇ ਕਾਰਵਾਈ ਦੀ ਕੀਤੀ ਮੰਗ

Trending news