Gurdaspur News: ਸਕੂਲ ਜਾਂਦੇ ਸਮੇਂ ਹਾਦਸੇ 'ਚ 4 ਸਾਲਾਂ ਬੱਚੇ ਦੀ ਹੋਈ ਮੌਤ; ਜਾਂਚ ਲਈ ਪੁੱਜੀ ਟੀਮ
Advertisement
Article Detail0/zeephh/zeephh1888785

Gurdaspur News: ਸਕੂਲ ਜਾਂਦੇ ਸਮੇਂ ਹਾਦਸੇ 'ਚ 4 ਸਾਲਾਂ ਬੱਚੇ ਦੀ ਹੋਈ ਮੌਤ; ਜਾਂਚ ਲਈ ਪੁੱਜੀ ਟੀਮ

Gurdaspur News: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਹਨੂੰਵਾਨ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਚਾਰ ਸਾਲਾ ਬੱਚੇ ਦੀ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

Gurdaspur News: ਸਕੂਲ ਜਾਂਦੇ ਸਮੇਂ ਹਾਦਸੇ 'ਚ 4 ਸਾਲਾਂ ਬੱਚੇ ਦੀ ਹੋਈ ਮੌਤ; ਜਾਂਚ ਲਈ ਪੁੱਜੀ ਟੀਮ

Gurdaspur News: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਹਨੂੰਵਾਨ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਚਾਰ ਸਾਲਾ ਬੱਚੇ ਦੀ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਉਹ ਰੋਜ਼ਾਨਾ ਪਿੰਡ ਤੋਂ ਕਾਹਨੂੰਵਾਨ ਦੇ ਸਕੂਲ ਵਿੱਚ ਐੱਲਕੇਜੀ ਕਲਾਸ ਲਈ ਟੈਂਪੂ ਵਿੱਚ ਸਕੂਲ ਵਿੱਚ ਪੜ੍ਹਨ ਲਈ ਆਉਂਦਾ ਸੀ।

ਬੀਤੇ ਦਿਨ ਜਦੋਂ ਇਹ ਵਿਦਿਆਰਥੀ ਸਵੇਰ ਸਮੇਂ ਟੈਂਪੂ ਵਿੱਚ ਸਵਾਰ ਹੋ ਕੇ ਸਕੂਲ ਲਈ ਚੱਲਿਆ ਤਾਂ ਘਰ ਤੋਂ ਕੁਝ ਦੂਰੀ ਉਤੇ ਹੀ ਟੈਂਪੂ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਰਿਚਰਡ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾਂ ਝੱਲਦਾ ਹੋਇਆ ਦਮ ਤੋੜ ਦਿੱਤਾ।

ਇਸ ਘਟਨਾ ਬਾਰੇ ਸਕੂਲ ਤੇ ਮ੍ਰਿਤਕ ਬੱਚੇ ਦੇ ਮਾਪਿਆਂ ਵੱਲੋਂ ਪ੍ਰਸ਼ਾਸਨ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਜਦੋਂ ਇਸ ਦੀ ਸੂਚਨਾ ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਵਿਭਾਗ ਨੂੰ ਮਿਲੀ ਤਾਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗਠਿਤ ਕੀਤੀ ਸਮੇਤ ਸਕੂਲ ਵਿਖੇ ਪਹੁੰਚ ਕੇ ਇਸ ਘਟਨਾ ਬਾਰੇ ਬਾਰੀਕੀ ਨਾਲ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਈਲਡ ਪ੍ਰੋਜੈਕਟ ਅਫਸਰ ਸੁਨੀਲ ਜੋਸ਼ੀ ਟ੍ਰੈਫਿਕ ਅਧਿਕਾਰੀ ਅਜੇ ਕੁਮਾਰ ਅਤੇ ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਡਿਪਟੀ ਕਮਿਸ਼ਨ ਗੁਰਦਾਸਪੁਰ ਨੇ ਗੰਭੀਰਤਾ ਨਾਲ ਨੋਟਿਸ ਲਿਆ ਹੈ।

ਇਸ ਲਈ ਉਨ੍ਹਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਨਿਯਮਿਤ ਕੀਤੇ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਵੱਲੋਂ ਹਾਈ ਕੋਰਟ ਵੱਲੋਂ ਜਾਰੀ ਕੀਤੀ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਦੀ ਪਾਲਣ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਹ ਪੜਤਾਲੀਆ ਤੱਥ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਾਈ ਕੋਰਟ ਨੂੰ ਭੇਜੇ ਜਾਣਗੇ।

ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸਕੂਲ ਪ੍ਰਬੰਧਕ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਮੈਡਮ ਸੈਲਵਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਸਕੂਲ ਵਿਚ ਵਿਦਿਆਰਥੀ ਭੇਜਣੇ ਤੇ ਵਾਪਸ ਲਿਜਾਉਣੇ ਮਾਪਿਆਂ ਦੀ ਡਿਊਟੀ ਹੈ, ਸਕੂਲ ਦੀ ਕੋਈ ਵੀ ਟਰਾਂਸਪੋਰਟ ਨਹੀਂ ਹੈ। ਸਕੂਲ ਤੋਂ ਬਾਹਰ ਸੜਕ ਉੱਤੇ ਵਾਪਰਨ ਵਾਲੀਆਂ ਘਟਨਾਵਾਂ ਲਈ ਵਾਹਨ ਚਾਲਕ ਤੇ ਇਨ੍ਹਾਂ ਵਾਹਨਾਂ ਦਾ ਪ੍ਰਬੰਧ ਕਰਨ ਵਾਲੇ ਲੋਕ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ : Arsh Dalla News: ਅਰਸ਼ ਡੱਲਾ ਨੂੰ ਲੈ ਕੇ NIA ਦਾ ਵੱਡਾ ਖੁਲਾਸਾ, ਕੈਨੇਡਾ ਤੋਂ ਚਲਾ ਰਿਹਾ ਸੀ ‘ਅੱਤਵਾਦੀ ਕੰਪਨੀ’

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news