2 ਸਾਲ ਦੀ ਬੱਚੀ ਨੇ ਮੂੰਹ ‘ਚ ਪਾ ਕੇ ਸੱਪ ਦੇ ਕੀਤੇ 2 ਟੁਕੜੇ, ਸਭ ਰਹਿ ਗਏ ਹੈਰਾਨ
Advertisement
Article Detail0/zeephh/zeephh1303719

2 ਸਾਲ ਦੀ ਬੱਚੀ ਨੇ ਮੂੰਹ ‘ਚ ਪਾ ਕੇ ਸੱਪ ਦੇ ਕੀਤੇ 2 ਟੁਕੜੇ, ਸਭ ਰਹਿ ਗਏ ਹੈਰਾਨ

ਤੁਰਕੀ ਦੇ ਇੱਕ ਪਿੰਡ 'ਚ 2 ਸਾਲਾਂ ਬੱਚੀ ਨੂੰ ਸੱਪ ਵੱਲੋਂ ਡੰਗ ਮਾਰਿਆ ਜਾਂਦਾ ਹੈ। ਜਿਸ ਤੋਂ ਬਾਅਦ ਬੱਚੀ ਵੱਲੋਂ ਉਸ ਸੱਪ ਨੂੰ ਮੂੰਹ 'ਚ ਪਾ ਕੇ ਇੰਨੀ ਜ਼ੋਰ ਨਾਲ ਚਬਾਇਆ ਜਾਂਦਾ ਹੈ ਕਿ ਸੱਪ ਦੇ 2 ਟੁਕੜੇ ਹੋ ਜਾਂਦੇ ਹਨ। ਮੌਕੇ 'ਤੇ ਪਹੁੰਚੇ ਬੱਚੇ ਦੇ ਗੁਆਂਢੀ ਤੇ ਮਾਤਾ ਪਿਤਾ ਇਹ ਸਭ ਦੇਖ ਕੇ ਹੈਰਾਨ ਰਹਿ ਜਾਂਦੇ ਹਨ।

2 ਸਾਲ ਦੀ ਬੱਚੀ ਨੇ ਮੂੰਹ ‘ਚ ਪਾ ਕੇ ਸੱਪ ਦੇ ਕੀਤੇ 2 ਟੁਕੜੇ, ਸਭ ਰਹਿ ਗਏ ਹੈਰਾਨ

ਚੰਡੀਗੜ੍ਹ- ਸੱਪ ਧਰਤੀ ‘ਤੇ ਪਾਏ ਜਾਣ ਵਾਲੇ ਜ਼ਹਿਰੀਲੇ ਜਾਨਵਰਾਂ ‘ਚੋਂ ਇੱਕ ਹੈ। ਸੱਪ ਨੂੰ ਵੇਖ ਕੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਉੱਥੋ ਨਿਕਲਣ ਦੀ ਕਰਦਾ ਹੈ। ਪਰ ਜੋ ਤੁਹਾਨੂੰ ਅਸੀ ਦੱਸਣ ਜਾ ਰਹੇ ਹਾਂ ਉਹ ਸਚਮੁੱਚ ਹੀ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਹੈ।

ਘਟਨਾ ਤੁਰਕੀ ਦੇ ਇੱਕ ਪਿੰਡ ਦੀ ਹੈ ਜਿਥੇ 2 ਸਾਲਾਂ ਬੱਚੀ ਖੇਡ ਰਹੀ ਸੀ। ਇਸ ਦੌਰਾਨ ਤਕਰੀਬਨ ਅੱਧਾ ਮੀਟਰ ਲੰਮਾ ਸੱਪ ਬੱਚੀ ਦੇ ਕੋਲ ਆਉਂਦਾ ਹੈ ਤੇ ਉਸਨੂੰ ਡੰਗ ਮਾਰ ਲੈਂਦਾ ਹੈ। ਇਸ ਤੋਂ ਬਾਅਦ ਬੱਚੀ ਉੱਥੋ ਭਜਣ ਦੀ ਬਜਾਇ ਗੁੱਸੇ ‘ਚ ਆ ਕੇ ਸੱਪ ਨੂੰ ਪਕੜ ਮੂੰਹ ‘ਚ ਪਾ ਲੈਂਦੀ ਹੈ। ਬੱਚੀ ਇੰਨੇ ਗੁੱਸੇ ਵਿੱਚ ਸੱਪ ਨੂੰ ਚਬਾਉਂਦੀ ਹੈ ਕਿ ਸੱਪ ਦੇ 2 ਟੁਕੜੇ ਹੋ ਜਾਂਦੇ ਹਨ। ਇਸ ਦੌਰਾਨ ਸੱਪ ਵੱਲੋਂ ਬਚਣ ਦੀ ਕੋਸ਼ਿਸ਼ ਲਈ ਵਾਰ ਵਾਰ ਬੱਚੀ ਨੂੰ ਡੰਗ ਮਾਰਿਆ ਜਾਂਦਾ। ਪਰ ਬੱਚੀ ਉਦੋ ਤੱਕ ਸੱਪ ਨੂੰ ਨਹੀਂ ਛੱਡਦੀ ਜਦੋਂ ਤੱਕ ਉਸਦੇ 2 ਟੁਕੜੇ ਨਹੀਂ ਹੋ ਜਾਂਦੇ।

ਬੱਚੀ ਨੂੰ ਸੱਪ ਨੇ ਮਾਰੇ ਕਈ ਡੰਗ

ਜਦੋਂ ਬੱਚੀ ਸੱਪ ਨੂੰ ਮੂੰਹ ਵਿੱਚ ਪਾ ਕੇ ਚਬਾ ਰਹੀ ਹੁੰਦੀ ਤਾਂ ਇਸ ਦੌਰਾਨ ਸੱਪ ਵੱਲੋਂ ਬੱਚੀ ਦੇ ਮੂੰਹ ‘ਤੇ ਕਈ ਡੰਗ ਮਾਰੇ ਜਾਂਦੇ ਹਨ। ਹਾਲਾਂਕਿ ਬੱਚੀ ਵੱਲੋਂ ਨਾਲ ਨਾਲ ਚੀਕਾਂ ਵੀ ਮਾਰੀਆਂ ਜਾਂਦੀਆਂ ਹਨ,ਪਰ ਫਿਰ ਵੀ ਬੱਚੀ ਵੱਲੋਂ ਸੱਪ ਨੂੰ ਨਹੀਂ ਛੱਡਿਆ ਜਾਂਦਾ। ਇਸ ਦੌਰਾਨ ਹੀ ਬੱਚੀ ਦਾ ਮੂੰਹ ਖੂਨ ਨਾਲ ਭਰ ਜਾਂਦਾ ਹੈ ਅਤੇ ਉਸਦੇ ਮੂੰਹ ਤੇ ਦਾਗ ਪੈ ਜਾਂਦੇ ਹਨ।

ਬੱਚੀ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ

2 ਸਾਲਾਂ ਬੱਚੀ ਦੇ ਚਿਲਾਉਣ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਆਉਂਦੇ ਹਨ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਉਹ ਬੱਚੀ ਦੇ ਮੂੰਹ ਵਿੱਚੋਂ ਸੱਪ ਕੱਢਦੇ ਹਨ ਅਤੇ ਬੱਚੀ ਦੇ ਮਾਤਾ-ਪਿਤਾ ਨੂੰ ਬੁਲਾ ਕੇ ਤੁਰੰਤ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਜਿੱਥੇ ਡਾਕਟਰਾਂ ਵੱਲੋਂ ਬੱਚੀ ਦਾ ਇਲਾਜ਼ ਕੀਤਾ ਗਿਆ ਤੇ ਹੁਣ ਬੱਚੀ ਖਤਰੇ ਤੋਂ ਬਾਹਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੱਪ ਘੱਟ ਜ਼ਹਿਰੀਲਾ ਸੀ ਜਿਸ ਕਾਰਨ ਬੱਚੀ ਬਚ ਗਈ ਨਹੀਂ ਤਾਂ ਬੱਚੀ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਸੀ।

Trending news