ਰਾਮਲੀਲਾ ਦੌਰਾਨ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਬਰਫ਼ ਵਾਲੇ ਸੂਏ ਨਾਲ ਕੀਤਾ ਕਤਲ
Advertisement
Article Detail0/zeephh/zeephh1399131

ਰਾਮਲੀਲਾ ਦੌਰਾਨ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਬਰਫ਼ ਵਾਲੇ ਸੂਏ ਨਾਲ ਕੀਤਾ ਕਤਲ

ਪਟਿਆਲਾ ’ਚ ਸਤਿੰਦਰਪਾਲ ਨਾਮ ਦੇ ਸਖਸ਼ ਦਾ ਬਰਫ਼ ਤੋੜਨ ਵਾਲੇ ਸੂਏ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 

ਰਾਮਲੀਲਾ ਦੌਰਾਨ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਬਰਫ਼ ਵਾਲੇ ਸੂਏ ਨਾਲ ਕੀਤਾ ਕਤਲ

ਚੰਡੀਗੜ੍ਹ: ਪਟਿਆਲਾ ’ਚ ਸਤਿੰਦਰਪਾਲ ਨਾਮ ਦੇ ਸਖਸ਼ ਦਾ ਬਰਫ਼ ਤੋੜਨ ਵਾਲੇ ਸੂਏ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਸ਼ਰਾਬ ਵੇਚਣ ਤੋਂ ਰੋਕਣਾ ਬਣਿਆ ਕਤਲ ਦਾ ਕਾਰਨ
ਸਤਿੰਦਰਪਾਲ ਭੋਲਾ ਦੇ ਭਰਾ ਮਹੇਸ਼ਪਾਲ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਦੇ ਭਰਾ ਨੇ ਸ਼ਰਾਬ ਤਸਕਰ ਨੂੰ ਰਾਮ ਲੀਲਾ ਦੇ ਮੰਚ ’ਤੇ ਸ਼ਰਾਬ ਵੇਚਣ ਤੋਂ ਰੋਕਿਆ। ਸ਼ਰਾਬ ਤਸਕਰ ਨੇ ਗੁੱਸੇ ’ਚ ਮੰਚ ’ਤੇ ਹੀ ਬਰਫ਼ ਤੋੜਨ ਵਾਲੇ ਸੂਏ ਮਾਰ ਮਾਰ ਕੇ ਕਤਲ ਕਰ ਦਿੱਤਾ।  ਮ੍ਰਿਤਕ ਦੇ ਭਰਾ ਨੇ ਦੱਸਿਆ ਕਿ 15-16 ਵਾਰ ਸਤਿੰਦਰਪਾਲ ਦੀ ਛਾਤੀ ’ਤੇ ਕੀਤੇ ਗਏ, ਜਿਸ ਨਾਲ ਮੌਕੇ ’ਤੇ ਹੀ ਮੌਤ ਹੋ ਗਈ। 

ਮਹੇਸ਼ਪਾਲ ਜਦੋਂ ਆਪਣੇ ਭਰਾ ਦਾ ਬਚਾਅ ਕਰਨ ਆਇਆ ਤਾਂ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ, ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। 

ਪੁਲਿਸ ਵਲੋਂ ਸਤਿੰਦਰਪਾਲ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

 

Trending news