Batala News: ਬਟਾਲਾ ਦੀ ਦਾਣਾ ਮੰਡੀ ਵਿੱਚ ਲੇਬਰ ਯੂਨੀਅਨ ਦੀ ਹੋਈ ਵਿਸ਼ਾਲ ਮੀਟਿੰਗ ਜਿਸ ਵਿੱਚ ਸੂਬੇ ਭਰ ਤੋਂ ਲੀਡਰਸ਼ਿਪ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੀ ਲੇਬਰ ਵੀ ਪਹੁੰਚੀ।
Trending Photos
Batala News: ਬਟਾਲਾ ਦੀ ਦਾਣਾ ਮੰਡੀ ਵਿੱਚ ਲੇਬਰ ਯੂਨੀਅਨ ਦੀ ਹੋਈ ਵਿਸ਼ਾਲ ਮੀਟਿੰਗ ਜਿਸ ਵਿੱਚ ਸੂਬੇ ਭਰ ਤੋਂ ਲੀਡਰਸ਼ਿਪ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੀ ਲੇਬਰ ਵੀ ਪਹੁੰਚੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਵਿਵਾਦਾਂ ਵਿੱਚ ਚਲੀ ਗਈ ਕਿਉਂਕਿ ਲੇਬਰ ਯੂਨੀਅਨ ਕੋਲ ਦਾਣਾ ਮੰਡੀ ਵਿੱਚ ਮੀਟਿੰਗ ਕਰਨ ਦੀ ਮਨਜ਼ੂਰੀ ਨਹੀਂ ਸੀ।
ਇਸ ਦੌਰਾਨ ਪੁਲਿਸ ਨੇ ਮੀਟਿੰਗ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੇਬਰ ਯੂਨੀਅਨ ਨੇ ਆਪਣੀ ਮੀਟਿੰਗ ਨਹੀਂ ਰੋਕੀ। ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੋਰ ਸਾਥੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਲੇਬਰ ਦੀਆਂ ਮੁਸ਼ਕਿਲਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹ ਮੀਟਿੰਗ ਰੱਖੀ ਹੈ।। ਉਹ ਪੰਜਾਬ ਵਿੱਚ ਕਿਤੇ ਵੀ ਮੀਟਿੰਗਾਂ ਕਰਦੇ ਹਨ ਤੇ ਉਨ੍ਹਾਂ ਨੂ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ। ਪੁਲਿਸ ਉਨ੍ਹਾਂ ਨੂੰ ਨਾਜਾਇਜ਼ ਤੌਰ ਉਤੇ ਤੰਗ ਕਰ ਰਹੀ ਹੈ। ਨਾਲ ਹੀ ਲੇਬਰ ਯੂਨੀਅਨ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਉਨ੍ਹਾਂ ਜੀ 25 ਫੀਸਦੀ ਲੇਬਰ ਵਧਾਈ ਗਈ ਸੀ ਪਰ ਹੁਣ ਲੰਬੇ ਸਮੇਂ ਤੋਂ ਲੇਬਰ ਨਹੀਂ ਵਧੀ।
ਉਹ ਹੁਣ ਪੂਰੇ ਪੰਜਾਬ ਵਿੱਚ ਲੇਬਰ ਨੂੰ ਲਾਮਬੰਦ ਕਰ ਰਹੇ ਹਨ ਅਤੇ ਪੰਜਾਬ ਦੀ ਸਰਕਾਰ ਦੇ ਨਾਲ ਮੀਟਿੰਗ ਕਰਨਗੇ। ਜੇ ਉਨ੍ਹਾਂ ਦੀ 25 ਫੀਸਦੀ ਲੇਬਰ ਨਾ ਵਧੀ ਤਾਂ ਮਜਬੂਰ ਹੋ ਕੇ ਉਨ੍ਹਾਂ ਨੂੰ ਸੰਘਰਸ਼ ਵੀ ਕਰਨਾ ਪਵੇਗਾ। ਦੂਸਰੇ ਪਾਸੇ ਸਿਵਲ ਲਾਈਨ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਮਨਜ਼ੂਰੀ ਮੰਗੀ ਸੀ ਪਰ ਇਨ੍ਹਾਂ ਕੋਲ ਕੋਈ ਵੀ ਪਰਮਿਸ਼ਨ ਨਹੀਂ ਮਿਲੀ।
ਇਹ ਵੀ ਪੜ੍ਹੋ : Crime News: AGTF ਪੰਜਾਬ ਪੁਲਿਸ ਨੇ ਗੈਂਗਸਟਰ ਸੁਨੀਲ ਭੰਡਾਰੀ ਉਰਫ ਨਟਾ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਬੇਸ਼ੱਕ ਐਸਡੀਐਮ ਬਟਾਲਾ ਨਾਲ ਫੋਨ ਉਤੇ ਗੱਲ ਕਰਵਾ ਦੇਣ ਪਰ ਇਹ ਗੱਲ ਕਰਵਾਉਣ ਵਿੱਚ ਅਸਮਰਥ ਰਹੇ। ਪੁਲਿਸ ਨੇ ਇਨ੍ਹਾਂ ਦੇ ਨਾਂ ਤੇ ਵੀਡੀਓ ਬਣਾ ਲਈ ਹੈ ਅਤੇ ਐਸਡੀਐਮ ਨੂੰ ਇਹ ਵੀਡੀਓ ਭੇਜ ਕੇ ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Sukhwinder Sukhi: ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਪ 'ਚ ਹੋਏ ਸ਼ਾਮਲ