Punjab News: ਅਧਿਆਪਕ ਪਿਛਲੇ 60 ਦਿਨਾਂ ਤੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੇ 'ਤੇ ਬੈਠੇ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਅਧਿਆਪਕਾਂ ਨੂੰ ਹਿਮਾਇਤ ਦਿੰਦੇ ਹੋਏ ਧਰਨਾ ਵਿੱਚ ਸ਼ਾਮਿਲ ਹੋਏ ਸਨ।
Trending Photos
Punjab News: ਮੁੱਖਮੰਤਰੀ ਭਗਵੰਤ ਮਾਨ ਅੱਜ ਅਦਰਸ਼ ਸਕੂਲ ਟੀਚਰਾਂ ਅਤੇ ਸੰਯੁਕਤ ਕਿਸਾਨ ਮੋਰਚਾ ਜ਼ੀਰਾ ਦੇ ਪੰਜਾਬ ਭਵਨ ਵਿੱਚ ਮੀਟਿੰਗ ਕਰਨਗੇ। ਅਧਿਆਪਕ ਪਿਛਲੇ 60 ਦਿਨਾਂ ਤੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੇ 'ਤੇ ਬੈਠੇ ਹਨ। ਜਿਸ ਤੋਂ ਬਾਅਦ ਕਿਸਾਨਾਂ ਵੀ ਅਧਿਆਪਕਾਂ ਨੂੰ ਹਿਮਾਇਤ ਦਿੰਦੇ ਹੋਏ ਧਰਨਾ ਵਿੱਚ ਸ਼ਾਮਿਲ ਹੋਏ ਸਨ। 15 ਜਨਵਰੀ ਤੋਂ ਟੀਚਰਾਂ ਅਤੇ ਕਿਸਾਨ ਨੇ ਜ਼ੀਰਾ ਫ਼ਿਰੋਜ਼ਪੁਰ ਹਾਈਵੇ ਜਾਮ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੀਐਮ ਨੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਮੀਟਿੰਗ ਲਈ ਅੱਜ ਚੰਡੀਗੜ੍ਹ ਬੁਲਾਇਆ ਹੈ।
ਇਸ ਤੋਂ ਪਹਿਲਾਂ ਅਧਿਆਪਕਾਂ ਨੇ ਆਪ ਵਿਧਾਇਕ ਨਰੇਸ਼ ਕਟਾਰੀਆਂ ਨਾਲ ਆਪਣੀਆਂ ਮੰਗਾਂ ਨੂੰ ਲੈਕੇ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖਮੰਤਰੀ ਨਾਲ ਗੱਲਬਾਤ ਕਰਕੇ 18 ਜਨਵਰੀ ਨੂੰ ਮੀਟਿੰਗ ਦੀ ਤਰੀਕ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ: Gangster Lakhbir Landa: ਗੈਂਗਸਟਰ ਲਖਬੀਰ ਲੰਡਾ ਨੂੰ NIA ਦੀ ਵਿਸ਼ੇਸ਼ ਅਦਾਲਤ ਨੇ ਦਿੱਤਾ ਭਗੌੜਾ ਕਰਾਰ, ਜਾਣੋ ਪੂਰਾ ਮਾਮਲਾ
ਜੇ ਗੱਲ ਕਰੀਏ ਅਧਿਆਪਕਾਂ ਦੀ ਤਾਂ ਉਨ੍ਹਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸੂਬੇ 24 ਅਦਰਸ਼ ਸਕੂਲ ਬਣਾਏ ਗਏ ਸਨ। ਇਹ ਸਕੂਲ ਪ੍ਰਾਈਵੇਟ ਸਕੂਲਾਂ ਦੀ ਤਰਜ 'ਤੇ ਖੋਲ੍ਹੇ ਗਏ ਸਨ ਤਾਂ ਜੋ ਗਰੀਬ ਘਰਾਂ ਦੇ ਬੱਚੇ ਉੱਚ ਮਿਆਰ ਦੀ ਵਿਦਿਆ ਹਾਸਿਲ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਪੰਦਰਾਂ ਸਾਲਾਂ ਪਹਿਲਾਂ ਟੀਚਰ ਭੈਣਾਂ ਹਰਦਾਸੇ ਪਿੰਡ ਦੇ ਅਦਰਸ ਸਕੂਲ ਵਿੱਚ 10,300 ਰੁਪਏ ਤਨਖਾਹ ਤੇ ਨੌਕਰੀ ਕਰਨ ਲੱਗੇ ਸਨ। ਅੱਜ ਤੱਕ ਸਾਡੀ ਤਨਖਾਹ ਵਿੱਚ ਸਕੂਲ ਪ੍ਰਬੰਧਕਾਂ ਨੇ ਕੋਈ ਵਾਧਾ ਨਹੀਂ ਕੀਤਾ। ਅਸੀ ਪਿਛਲੇ 15 ਸਾਲਾਂ ਤੋਂ ਨਗੁਣੀ ਤਨਖਾਹ ਤੇ ਕੰਮ ਕਰਨ ਲਈ ਮਜ਼ਬੂਰ ਹਾਂ। ਸਰਕਾਰ ਨੇ 24 ਅਦਰਸ਼ ਸਕੂਲ ਖੋਲ੍ਹੇ ਗਏ ਸਨ, ਪਰ ਬਾਕੀ ਸਕੂਲਾਂ ਵਿੱਚ ਸੁਣਿਆ ਹੈ ਕੋਈ ਸਮੱਸਿਆ ਨਹੀ।
ਇਹ ਵੀ ਪੜ੍ਹੋ: Punjab Crime News: ਫਗਵਾੜਾ 'ਚ ਬੇਅਦਬੀ ਦੇ ਮਾਮਲੇ 'ਚ ਕਤਲ ਹੋਏ ਨੌਜਵਾਨ ਦੀ ਹੋਈ ਪਛਾਣ!