ਉੱਤਰਾਖੰਡ ਦੀ ਇੱਕ 32 ਸਾਲਾ ਔਰਤ ਵੱਲੋਂ ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਈ ਗਈ ਸੀ। ਜਿਸ ਤੋਂ ਬਾਅਦ ਹੁਣ ਉਸ ਔਰਤ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਸਰਜਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਇਹ ਭਾਰਤ ਦਾ ਪਹਿਲਾ ਮਾਮਲਾ ਹੈ।
Trending Photos
ਚੰਡੀਗੜ੍ਹ- ਵਿਸ਼ਲ ਪੱਧਰ 'ਤੇ ਪੈਨਕ੍ਰੀਅਸ ਟ੍ਰਾਂਸਪਲਾਂਟ ਇੱਕ ਆਮ ਗੱਲ ਹੈ। ਪਰ ਭਾਰਤ ਵਿੱਚ ਇਹ ਥੋੜ੍ਹਾ ਸਮਾਂ ਪਹਿਲਾ ਹੀ ਸ਼ੁਰੂ ਹੋਇਆ ਹੈ। ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਔਰਤ ਨੇ ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਉਸ ਵੱਲੋਂ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਟ੍ਰਾਂਸਪਲਾਂਟ ਸਰਜਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਦਾ ਇਹ ਭਾਰਤ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ।
ਦੱਸਦੇਈਏ ਕਿ ਉੱਤਰਾਖੰਡ ਦੀ ਇੱਕ 32 ਸਾਲਾ ਔਰਤ ਵੱਲੋਂ ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਪੈਨਕ੍ਰੀਅਸ ਟ੍ਰਾਂਸਪਲਾਂਟ ਸਰਜਰੀ ਕਰਵਾਈ ਗਈ ਸੀ। ਜਿਸ ਤੋਂ ਬਾਅਦ ਹੁਣ ਉਸ ਔਰਤ ਵੱਲੋਂ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਸਰਜਰੀ ਤੋਂ ਬਾਅਦ ਹਾਈਪਰਟੈਨਸ਼ਨ, ਗਰਭਪਾਤ, ਸ਼ੂਗਰ, ਇਨਫੈਕਸ਼ਨ, ਗ੍ਰਾਫਟ ਅਸਵੀਕਾਰ, ਪ੍ਰੀਟਰਮ ਡਿਲੀਵਰੀ ਅਤੇ ਘੱਟ ਜਨਮ ਵਜ਼ਨ ਪੈਨਕ੍ਰੀਅਸ-ਕਿਡਨੀ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਗਰਭ ਅਵਸਥਾ ਨੂੰ ਗੁੰਝਲਦਾਰ ਬਣਾ ਦਿੰਦੇ ਹਨ। ਪਰ ਇਸ ਔਰਤ ਵੱਲੋਂ ਸਰਜਰੀ ਤੋਂ ਬਾਅਦ ਵੀ ਬੱਚੀ ਨੂੰ ਜਨਮ ਦਿੱਤਾ ਗਿਆ ਹੈ। ਡਾਕਟਰਾਂ ਮੁਤਾਬਕ ਸਰਜਰੀ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਇਹ ਭਾਰਤ ਦਾ ਪਹਿਲਾ ਮਾਮਲਾ ਹੈ।
ਕੀ ਹੁੰਦਾ ਹੈ ਪੈਨਕ੍ਰੀਅਸ ਟ੍ਰਾਂਸਪਲਾਂਟ
ਪੈਨਕ੍ਰੀਅਸ ਟ੍ਰਾਂਸਪਲਾਂਟ ਇੱਕ ਮਰੇ ਹੋਏ ਦਾਨੀ ਤੋਂ ਸਿਹਤਮੰਦ ਪੈਨਕ੍ਰੀਅਸ ਨੂੰ ਇੱਕ ਅਜਿਹੇ ਵਿਅਕਤੀ ਵਿੱਚ ਰੱਖਣ ਲਈ ਇੱਕ ਸਰਜੀਕਲ ਪ੍ਰਕਿਰਿਆ ਹੈ ਜਿਸਦਾ ਪੈਨਕ੍ਰੀਅਸ ਹੁਣ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਹੈ।
ਪੈਨਕ੍ਰੀਅਸ ਇੱਕ ਹੱਥ ਦੇ ਆਕਾਰ ਦਾ ਇੱਕ ਅੰਗ ਹੈ ਜੋ ਪੇਟ, ਅੰਤੜੀਆਂ ਅਤੇ ਹੋਰ ਅੰਗਾਂ ਦੇ ਆਸਪਾਸ ਪੇਟ ਵਿੱਚ ਸਥਿਤ ਹੁੰਦਾ ਹੈ। ਇਹ ਪੇਟ ਦੇ ਪਿੱਛੇ ਅਤੇ ਰੀੜ੍ਹ ਦੀ ਹੱਡੀ ਦੇ ਸਾਹਮਣੇ ਸਥਿਤ ਹੈ। ਪੈਨਕ੍ਰੀਅਸ ਜੂਸ ਪੈਦਾ ਕਰਦਾ ਹੈ ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ ਅਤੇ ਹਾਰਮੋਨ ਜਿਵੇਂ ਕਿ ਇਨਸੁਲਿਨ ਅਤੇ ਗਲੂਕਾਗਨ, ਜੋ ਕਿ ਸਰਵੋਤਮ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਬਰਕਰਾਰ ਰੱਖਦੇ ਹਨ ਅਤੇ ਸਰੀਰ ਨੂੰ ਭੋਜਨ ਤੋਂ ਊਰਜਾ ਦੀ ਵਰਤੋਂ ਕਰਨ ਅਤੇ ਸਟੋਰ ਕਰਨ ਵਿੱਚ ਮਦਦ ਕਰਦੇ ਹਨ।
WATCH LIVE TV