ਕੇਂਦਰ ਦੀ ਨਾਂਹ ਤੋਂ ਬਾਅਦ CM ਭਗਵੰਤ ਮਾਨ ਹੋਏ ਲਾਇਵ, ਪਰਾਲੀ ਨੂੰ ਲੈ ਕੇ ਕੀਤਾ ਐਲਾਨ
Advertisement
Article Detail0/zeephh/zeephh1345854

ਕੇਂਦਰ ਦੀ ਨਾਂਹ ਤੋਂ ਬਾਅਦ CM ਭਗਵੰਤ ਮਾਨ ਹੋਏ ਲਾਇਵ, ਪਰਾਲੀ ਨੂੰ ਲੈ ਕੇ ਕੀਤਾ ਐਲਾਨ

ਪਰ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਦਾ ਪ੍ਰਸਤਾਵ ਨੂੰ ਠੁਕਰਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਾਇਵ ਹੋਏ ਤੇ ਕਿਹਾ ਕਿ ਜੇਕਰ  ਕੇਂਦਰ ਸਰਕਾਰ ਮਦਦ ਨਹੀਂ ਕਰ ਰਹੀ ਤਾਂ ਅਸੀਂ ਇਸ ਪਰਾਲੀ ਦੇ ਮੁੱਦੇ ਨੂੰ ਲੈ ਕੇ ਹੱਥ ’ਤੇ ਹੱਥ ਧਰ ਕੇ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਵੀ ਦੱਸਿਆ ਜਾਵੇਗਾ ਕੀ ਪਰਾਲੀ ਨੂੰ ਖਤਮ ਕਰਨਾ ਹੈ ਨਾ ਕਿ  ਅੱਗ ਲਾਉਣੀ ਹੈ। 

ਕੇਂਦਰ ਦੀ ਨਾਂਹ ਤੋਂ ਬਾਅਦ CM ਭਗਵੰਤ ਮਾਨ ਹੋਏ ਲਾਇਵ, ਪਰਾਲੀ ਨੂੰ ਲੈ ਕੇ ਕੀਤਾ ਐਲਾਨ

ਚੰਡੀਗੜ੍ਹ-  ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਤਜਵੀਜ਼ ਤਿਆਰ ਕੀਤੀ ਗਈ ਸੀ, ਜਿਸ ’ਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਸਰਕਾਰ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ ਭੇਜਿਆ ਗਿਆ ਸੀ, ਪਰ ਕੇਂਦਰ ਸਰਕਾਰ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਹੈ।

ਦਿੱਲੀ ਅਤੇ ਪੰਜਾਬ ਸਰਕਾਰ ਨੇ ਮਿਲਕੇ ਇਸ ਸਮੱਸਿਆ ਨਾਲ ਨਜਿੱਠਣ ਦਾ ਹੱਲ ਕੱਢਿਆ ਸੀ, ਜਿਸ ਤਹਿਤ ਪੰਜਾਬ ਸਰਕਾਰ ਦੀ ਤਜਵੀਜ਼ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ 1500 ਰੁਪਏ ਪ੍ਰਤੀ ਏਕੜ ਦੇਵੇ ਅਤੇ ਇਸ ਤੋਂ ਇਲਾਵਾ ਦਿੱਲੀ ਅਤੇ ਪੰਜਾਬ ਸਰਕਾਰ ਵੀ 500-500 ਰੁਪਏ ਦੇਵੇਗੀ।  

ਪਰ  ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਦਾ ਪ੍ਰਸਤਾਵ ਨੂੰ ਠੁਕਰਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਾਇਵ ਹੋਏ ਤੇ ਕਿਹਾ ਕਿ ਜੇਕਰ  ਕੇਂਦਰ ਸਰਕਾਰ ਮਦਦ ਨਹੀਂ ਕਰ ਰਹੀ ਤਾਂ ਅਸੀਂ ਇਸ ਪਰਾਲੀ ਦੇ ਮੁੱਦੇ ਨੂੰ ਲੈ ਕੇ ਹੱਥ ’ਤੇ ਹੱਥ ਧਰ ਕੇ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਨੂੰ ਲੈ ਕੇ ਵੱਧ ਤੋਂ ਵੱਧ ਸੁਨੇਹਾ ਪਹੁੰਚਾਇਆ ਜਾਵੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ। ਇਸ ਮਾਮਲੇ ਨੂੰ ਲੈ ਕੇ ਸਾਰੇ ਅਫ਼ਸਰਾਂ ਨੂੰ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖਤਮ ਕਰਨ ਨੂੰ ਲੈ ਕੇ ਮਸ਼ੀਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਸਾਨਾ ਨੂੰ ਵੀ ਦੱਸਿਆ ਜਾਵੇਗਾ ਕੀ ਪਰਾਲੀ ਨੂੰ ਖਤਮ ਕਰਨਾ ਹੈ ਨਾ ਕਿ  ਅੱਗ ਲਾਉਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ 75 ਲੱਖ ਏਕੜ ’ਚ ਝੋਨਾ ਬੀਜਿਆ ਗਿਆ ਹੈ, ਜਿਸ ’ਚੋਂ 37 ਲੱਖ ਏਕੜ ’ਚ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ।

ਉਨ੍ਹਾਂ ਕਿਹਾ ਕਿ ਸਾਡੇ ਕੋਲ 1 ਲੱਖ 5 ਹਜ਼ਾਰ ਮਸ਼ੀਨਾਂ ਹਨ। ਇਕ ਮਸ਼ੀਨ 5 ਤੋਂ 6 ਏਕੜ ਪਰਾਲੀ ਦਾ ਖ਼ਾਤਮਾ ਕਰ ਦਿੰਦੀ ਹੈ। ਜੇ ਇਹ ਮਸ਼ੀਨ 8 ਤੋਂ 10 ਦਿਨ ਚੱਲਦੀ ਹੈ ਤਾਂ 5 ਦਿਨਾਂ ’ਚ 40 ਏਕੜ ਪਰਾਲੀ ਖ਼ਤਮ ਕਰ ਸਕਦੀ ਹੈ। ਇਸ ਤਰ੍ਹਾਂ ਜੇ ਅਸੀਂ ਕਿਸਾਨਾਂ ਨੂੰ 1 ਲੱਖ ਮਸ਼ੀਨਾਂ ਉਪਲੱਬਧ ਕਰਾਵਾਂਗੇ ਤਾਂ ਉਨ੍ਹਾਂ ਨਾਲ 40 ਲੱਖ ਏਕੜ ਪਰਾਲੀ ਦਾ ਖ਼ਾਤਮਾ ਹੋ ਜਾਵੇਗਾ। ਜੇ ਇਨ੍ਹਾਂ ਮਸ਼ੀਨਾਂ ਨੂੰ 8 ਤੋਂ 9 ਦਿਨਾਂ ਲਈ ਚਲਾਇਆ ਜਾਵੇ ਤਾਂ 96 ਫੀਸਦੀ ਤਕ ਪਰਾਲੀ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਅਸੀਂ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਆਬੋ- ਹਵਾ ਬਚਾਉਣਾ ਸਾਡਾ ਫ਼ਰਜ਼ ਹੈ ਤੇ ਇਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।

WATCH LIVE TV

 

Trending news