Agniveer Sukhwinder Singh Cremation: ਅਗਨੀਵੀਰ ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਜੰਮੂ 'ਚ ਹੋਈ ਮੌਤ; ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ
Advertisement

Agniveer Sukhwinder Singh Cremation: ਅਗਨੀਵੀਰ ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਜੰਮੂ 'ਚ ਹੋਈ ਮੌਤ; ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ

ਭਦੌੜ ਦੀ ਸਬ-ਡਿਵੀਜ਼ਨ ਤਪਾ ਮੰਡੀ ਦੇ ਪਿੰਡ ਮਹਿਤਾ ਵਿਖੇ ਉਸ ਸਮੇਂ ਪਰਿਵਾਰ ਵਿੱਚ ਮਾਤਮ ਛਾ ਗਿਆ ਜਦ ਉਨ੍ਹਾਂ ਦੇ ਛੋਟੇ ਪੁੱਤਰ ਦੀ ਫੌਜ ਵਿੱਚ ਮੌਤ ਹੋਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ। ਜਾਣਕਾਰੀ ਮੁਤਾਬਕ 22 ਸਾਲ ਦੇ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਪੁੱਤਰ ਰਿਟਾਇਰਡ ਸੂਬੇਦਾਰ ਨਾਇਬ ਸਿੰਘ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦਾ

Agniveer Sukhwinder Singh Cremation: ਅਗਨੀਵੀਰ ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਜੰਮੂ 'ਚ ਹੋਈ ਮੌਤ; ਗਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ

Agniveer Sukhwinder Singh Cremation: ਭਦੌੜ ਦੀ ਸਬ-ਡਿਵੀਜ਼ਨ ਤਪਾ ਮੰਡੀ ਦੇ ਪਿੰਡ ਮਹਿਤਾ ਵਿਖੇ ਉਸ ਸਮੇਂ ਪਰਿਵਾਰ ਵਿੱਚ ਮਾਤਮ ਛਾ ਗਿਆ ਜਦ ਉਨ੍ਹਾਂ ਦੇ ਛੋਟੇ ਪੁੱਤਰ ਦੀ ਫੌਜ ਵਿੱਚ ਮੌਤ ਹੋਣ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ। ਜਾਣਕਾਰੀ ਮੁਤਾਬਕ 22 ਸਾਲ ਦੇ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਪੁੱਤਰ ਰਿਟਾਇਰਡ ਸੂਬੇਦਾਰ ਨਾਇਬ ਸਿੰਘ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ ਜੋ ਪਿਛਲੀ ਦਿਨੀਂ ਜੰਮੂ ਇਲਾਕੇ ਅੰਦਰ ਅਗਨੀਵੀਰ ਫ਼ੌਜੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।

ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਫੋਰ ਸਿੱਖ ਲਾਈ ਯੂਨਿਟ ਵਿੱਚ ਡਿਊਟੀ ਕਰਦਾ ਸੀ। ਜੋ ਪਿਛਲੇ 1 ਸਾਲ 9 ਮਹੀਨੇ ਪਹਿਲਾਂ ਹੀ ਦੇਸ਼ ਦੀ ਸੇਵਾ ਕਰਨ ਲਈ ਅਗਨੀਵੀਰ ਭਰਤੀ ਰਾਹੀਂ ਫੌਜ ਵਿੱਚ ਭਰਤੀ ਹੋਇਆ ਸੀ।

ਪਿਛਲੇ ਦਿਨੀਂ ਸਵੇਰੇ 9 ਵਜੇ ਦੇ ਕਰੀਬ ਫੌਜੀ ਸੁਖਵਿੰਦਰ ਸਿੰਘ ਦੀ ਗੱਲ ਉਸਦੇ ਪਿਤਾ ਸਾਬਕਾ ਸੂਬੇਦਾਰ ਨਾਇਬ ਸਿੰਘ ਨਾਲ ਹੋਈ ਸੀ ਪਰ ਬਾਅਦ ਦੁਪਹਿਰ 12 ਵਜੇ ਦੇ ਕਰੀਬ ਉਸਦੇ ਪਿਤਾ ਨੂੰ ਇੱਕ ਫੌਜ ਅਫਸਰ ਦੇ ਫੋਨ ਤੋਂ ਸੂਚਨਾ ਮਿਲੀ ਕਿ ਉਸ ਦੇ ਫੌਜੀ ਪੁੱਤਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਿਸ ਨੂੰ ਲੈ ਕੇ ਅੱਜ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸਦੇ ਪਿੰਡ ਮਹਿਤਾ ਵਿਖੇ ਪਹੁੰਚੀ।

ਮ੍ਰਿਤਕ ਦੇਹ ਲੈਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਮੀਡੀਆ ਤੋਂ ਵੀ ਉਸਦੀ ਮੌਤ ਦੇ ਕਾਰਨਾਂ ਤੋਂ ਦੂਰੀ ਵੱਟੀ ਗਈ।

ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਮੌਕੇ ਉਹਦੀ ਮਾਤਾ-ਪਿਤਾ ਸਮੇਤ ਪਰਿਵਾਰ ਦਾ ਰੋ-ਰੋ-ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਵੱਲੋਂ ਨਾਮ ਅੱਖਾਂ ਨਾਲ ਮ੍ਰਿਤਕ ਸੁਖਵਿੰਦਰ ਸਿੰਘ ਦੇ ਸਿਰ ਉੱਪਰ ਪੱਗੜੀ ਬੰਨ੍ਹੀ ਗਈ ਤੇ ਸਿਹਰਾ ਸਜਾ ਕੇ ਸਿਹਰਾਬੰਦੀ ਕੀਤੀ ਗਈ। ਜਿੱਥੇ ਪਰਿਵਾਰ ਦਾ ਰੋ-ਰੋ-ਕੇ ਬੁਰਾ ਹਾਲ ਸੀ ਉੱਥੇ ਮਾਹੌਲ ਵੀ ਗਮਗੀਨ ਦਿਖਾਈ ਦਿੱਤਾ।

ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ ਜਿਹਦਾ ਵਿਆਹ ਨਹੀਂ ਹੋਇਆ ਸੀ। ਜੋ ਆਪਣੇ ਪਿੱਛੇ ਆਪਣਾ ਵੱਡਾ ਭਰਾ,ਮਾਤਾ-ਪਿਤਾ ਛੱਡ ਗਿਆ।

ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ ਉੱਥੇ ਸਾਬਕਾ ਫੌਜੀਆਂ ਦੀ ਟੁਕੜੀ ਵੱਲੋਂ ਉਸਦੀ ਮ੍ਰਿਤਕ ਦੇਹ ਉੱਪਰ ਦੇਸ਼ ਦਾ ਤਿਰੰਗਾ ਝੰਡਾ ਦੇਕੇ ਸਲਾਮੀ ਦਿੱਤੀ ਗਈ।
ਮ੍ਰਿਤਕ ਦੇਹ ਲੈਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਅੰਤਿਮ ਸਸਕਾਰ ਮੌਕੇ ਸਲੂਟ ਸਲਾਮੀ ਦੇਕੇ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਸਬ-ਡਿਵੀਜ਼ਨ ਤਪਾ ਮੰਡੀ ਦੀ ਉਪ-ਮੰਡਲ ਮੈਜਿਸਟ੍ਰੇਟ ਐਸਡੀਐਮ ਪੂਨਮਪ੍ਰੀਤ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉੱਥੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰ ਸੁਖਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਜਿਸ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਵੀ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਸ ਮੌਕੇ ਸੂਬਾ ਪ੍ਰਧਾਨ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਥੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਲਈ ਅੱਗੇ ਆਉਣ ਦੀ ਬੇਨਤੀ ਵੀ ਕੀਤੀ।

ਇਹ ਵੀ ਪੜ੍ਹੋ : Parminder Singh Dhindsa: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਢੀਂਡਸਾ ਪਰਿਵਾਰ ਹੋਇਆ ਨਾਰਾਜ਼, ਪਾਰਟੀ ਆਗੂਆਂ ਨਾਲ ਕਰ ਰਹੇ ਮੀਟਿੰਗ

Trending news