ਅੰਮ੍ਰਿਤਸਰ ਤੋਂ ਨਾਂਦੇੜ ਨਹੀਂ ਜਾਵੇਗੀ ਹੁਣ ਏਅਰ ਇੰਡੀਆ ਦੀ ਫਲਾਈਟ
Advertisement
Article Detail0/zeephh/zeephh1019338

ਅੰਮ੍ਰਿਤਸਰ ਤੋਂ ਨਾਂਦੇੜ ਨਹੀਂ ਜਾਵੇਗੀ ਹੁਣ ਏਅਰ ਇੰਡੀਆ ਦੀ ਫਲਾਈਟ

ਸਿੱਖ ਭਾਈਚਾਰੇ ਨਾਲ ਜੁੜੀ ਵੱਡ ਖ਼ਬਰ ਸਾਹਮਣੇ ਆਈ ਹੈ।ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਫਲਾਈਟ 'ਤੇ ਰੋਕ ਲਗਾ ਦਿੱਤੀ ਹੈ।

ਅੰਮ੍ਰਿਤਸਰ ਤੋਂ ਨਾਂਦੇੜ ਨਹੀਂ ਜਾਵੇਗੀ ਹੁਣ ਏਅਰ ਇੰਡੀਆ ਦੀ ਫਲਾਈਟ

ਚੰਡੀਗੜ: ਸਿੱਖ ਭਾਈਚਾਰੇ ਨਾਲ ਜੁੜੀ ਵੱਡ ਖ਼ਬਰ ਸਾਹਮਣੇ ਆਈ ਹੈ।ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਫਲਾਈਟ 'ਤੇ ਰੋਕ ਲਗਾ ਦਿੱਤੀ ਹੈ।ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ 30 ਅਕਤੂਬਰ ਨੂੰ ਨਾਂਦੇੜ ਲਈ ਆਖਰੀ ਫਲਾਈਟ ਰਵਾਨਾ ਹੋਈ ਸੀ।
ਪਿਛਲੇ ਹਫ਼ਤੇ ਤੋਂ ਹੀ ਏਅਰ ਇੰਡੀਆ ਨੇ ਇਸ ਲਈ ਬੁਕਿੰਗਸ ਲੈਣੀਆਂ ਬੰਦ ਕਰ ਦਿੱਤੀਆਂ ਸਨ।ਜਿਸਦਾ ਵਿਰੋਧ ਐਸ.ਜੀ.ਪੀ.ਸੀ ਵੱਲੋਂ ਵੀ ਕੀਤਾ ਗਿਆ ਸੀ।ਬੀਬੀ ਜਗੀਰ ਕੌਰ ਨੇ ਵੀ ਏਅਰ ਇੰਡੀਆ ਨੂੰ ਅਪੀਲ ਕੀਤੀ ਸੀ ਕਿ ਇਹ ਸੇਵਾ ਬੰਦ ਨਾ ਕੀਤੀ ਜਾਵੇ।

ਦਰਅਸਲ ਏਅਰ ਇੰਡੀਆ ਨੂੰ ਟਾਟਾ ਦੇ ਹਵਾਲੇ ਕੀਤਾ ਜਾ ਰਿਹਾ ਹੈ,ਇਸ ਕਰਕੇ ਸਾਰੀਆਂ ਫਲਾਈਟਸ ਨੂੰ ਰੀਸ਼ਡਿਊਲ ਕੀਤਾ ਜਾਵੇਗਾ।ਹਲਾਂਕਿ ਉਮੀਦ ਜਤਾਈ ਜਾ ਰਹੀ ਹੈ ਕਿ ਨਾਂਦੇੜ ਵਾਲੀ ਫਲਾਈਟ ਵੀ ਰੀਸ਼ਡਿਊਲ ਕੀਤੀ ਜਾ ਸਕਦੀ ਹੈ।

WATCH LIVE TV

Trending news