Punjab News: ਇੱਕ ਪਾਸੇ ਸ਼ੈੱਲਰ ਮਾਲਕਾਂ ਨੇ ਐਫਸੀਆਈ ਦੀ ਧੱਕੇਸ਼ਾਹੀ ਦੇ ਖਿਲਾਫ਼ ਸੂਬੇ ਭਰ ਵਿੱਚ ਹੜਤਾਲ ਕਰ ਦਿੱਤੀ।
Trending Photos
Punjab News: ਇੱਕ ਪਾਸੇ ਸ਼ੈੱਲਰ ਮਾਲਕਾਂ ਨੇ ਐਫਸੀਆਈ ਦੀ ਧੱਕੇਸ਼ਾਹੀ ਦੇ ਖਿਲਾਫ਼ ਸੂਬੇ ਭਰ ਵਿੱਚ ਹੜਤਾਲ ਕਰ ਦਿੱਤੀ। ਦੂਜੇ ਪਾਸੇ ਸੀਜਨ ਜ਼ੋਰਾਂ ਤੇ ਹੋਣ ਕਰਕੇ ਆੜ੍ਹਤੀਆਂ ਨੇ ਅੰਨਦਾਤਾ ਦੀਆਂ ਮੁਸ਼ਕਲਾਂ ਨੂੰ ਦੇਖਦੇ ਰਾਹਤ ਭਰਿਆ ਫੈਸਲਾ ਲਿਆ। ਹਾਲਾਂਕਿ ਆੜ੍ਹਤੀ ਸ਼ੈੱਲਰ ਮਾਲਕਾਂ ਦੀ ਹੜਤਾਲ ਦਾ ਸਮਰਥਨ ਕਰ ਰਹੇ ਹਨ ਪ੍ਰੰਤੂ ਫ਼ਸਲ ਦੀ ਬਰਬਾਦੀ ਨੂੰ ਰੋਕਣ ਲਈ ਆੜ੍ਹਤੀ ਵਰਗ ਨੇ ਪ੍ਰਬੰਧਾਂ ਨੂੰ ਆਪਣੇ ਪੱਧਰ ਉਪਰ ਸੁਚਾਰੂ ਰੱਖਣ ਦਾ ਐਲਾਨ ਕੀਤਾ।
ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਆੜ੍ਹਤੀ ਐਸੋਸੀਏਸ਼ਨ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਜਾਇਜ਼ ਹਨ। ਪ੍ਰੰਤੂ ਕੇਂਦਰੀ ਖਰੀਦ ਏਜੰਸੀ ਐਫਸੀਆਈ ਦੀ ਧੱਕੇਸ਼ਾਹੀ ਵਧਦੀ ਜਾ ਰਹੀ ਹੈ। ਇਸ ਕਰਕੇ ਸ਼ੈੱਲਰ ਮਾਲਕਾਂ ਨੂੰ ਮਜਬੂਰ ਹੋ ਕੇ ਚੱਲਦੇ ਸੀਜ਼ਨ ਵਿੱਚ ਹੜਤਾਲ ਕਰਨੀ ਪਈ। ਪ੍ਰਧਾਨ ਰੋਸ਼ਾ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਮੰਗਾਂ ਵੀ ਐੱਫਸੀਆਈ ਨਾਲ ਸਬੰਧਤ ਹਨ।
ਪੰਜਾਬ ਸਰਕਾਰ ਨਾਲ ਕੋਈ ਰੋਸ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸਨੂੰ ਦੇਖਦੇ ਹੋਏ ਆੜ੍ਹਤੀ ਵਰਗ ਮਾਨ ਸਰਕਾਰ ਦੇ ਨਾਲ ਸਹਿਮਤ ਹੈ। ਆੜ੍ਹਤੀ ਆਪਣੇ ਪੱਧਰ ਉਪਰ ਖ਼ਰੀਦ ਪ੍ਰਬੰਧ ਸਹੀ ਚਲਾਉਣਗੇ। ਪ੍ਰਧਾਨ ਰੋਸ਼ਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕਾ ਝੋਨਾ ਲੈ ਕੇ ਮੰਡੀਆਂ ਵਿੱਚ ਆਉਣ।
ਖ਼ਰੀਦ ਮਗਰੋਂ ਆੜ੍ਹਤੀ ਇਸ ਝੋਨੇ ਨੂੰ ਬੋਰੀਆਂ ਵਿੱਚ ਪਾ ਕੇ ਰੱਖਣਗੇ ਤੇ ਕਿਸਾਨ ਨਾਲ ਦੀ ਨਾਲ ਆਪਣੇ ਘਰ ਵਾਪਸ ਜਾਣਗੇ। 24 ਘੰਟੇ ਅੰਦਰ ਕਿਸਾਨਾਂ ਦੇ ਖਾਤੇ ਪੈਮੇਂਟ ਪੈ ਰਹੀ ਹੈ। ਇਸਦੇ ਨਾਲ ਹੀ ਪ੍ਰਧਾਨ ਰੋਸ਼ਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਆੜ੍ਹਤੀਆਂ ਨੂੰ ਲੋੜੀਂਦਾ ਬਰਦਾਨਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਖਰੀਦ ਨਿਰਵਿਘਨ ਚੱਲਦੀ ਰਹੇ ਤੇ ਅੰਨਦਾਤਾ ਬਿਨਾਂ ਕਿਸੇ ਮੁਸ਼ਕਲ ਦੇ ਆਪਣੇ ਘਰ ਵਾਪਸ ਚਲੇ ਜਾਣ।
ਇਹ ਵੀ ਪੜ੍ਹੋ : Amritsar Road Accident: ਅੰਮ੍ਰਿਤਸਰ 'ਚ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੇ ਬੱਚਿਆਂ ਨੂੰ ਬੱਸ ਨੇ ਕੁਚਲਿਆ, ਇੱਕ ਦੀ ਮੌਤ