ਮਹਾਰਾਸ਼ਟਰ ਸਰਕਾਰ ਇਨ੍ਹੀਂ ਦਿਨੀਂ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਐਕਟਿਵ ਹੋ ਗਈ ਹੈ। ਬਾਲੀਵੁੱਡ (Bollywood) ਅਦਾਕਾਰ ਸਲਮਾਨ ਖਾਨ ਤੋਂ ਬਾਅਦ ਅਮਿਤਾਭ ਬੱਚਨ (Amitabh Bachchan Security)ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।
Trending Photos
Amitabh Bachchan Security: ਮੁੰਬਈ ਪੁਲਿਸ ਤੇ ਸੂਬਾ ਸਰਕਾਰ ਆਏ ਦਿਨ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਸੁਰੱਖਿਆ ਵਧਾ ਰਹੀ ਹੈ। ਪਿਛਲੇ ਦਿਨ ਸਲਮਾਨ ਖਾਨ ਨੂੰ (Salman Khan Security)Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਇਸ ਦੇ ਨਾਲ ਹੀ ਅੱਜ ਬਾਲੀਵੁੱਡ (Bollywood) ਦੇ ਬਾਦਸ਼ਾਹ ਅਮਿਤਾਭ ਬੱਚਨ (Amitabh Bachchan Security)ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸੁਰੱਖਿਆ X ਸ਼੍ਰੇਣੀ ਦੀ ਕੀਤੀ ਗਈ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਅਮਿਤਾਭ ਬੱਚਨ ਦੀ ਸੁਰੱਖਿਆ ਕਰ ਰਹੀ ਸੀ ਤੇ ਹੁਣ ਸਰਕਾਰ ਨੇ ਅਮਿਤਾਭ ਬੱਚਨ ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। X ਸ਼੍ਰੇਣੀ ਦੀ ਸੁਰੱਖਿਆ ਵਿੱਚ ਦੋ ਸੁਰੱਖਿਆ ਗਾਰਡ ਤਾਇਨਾਤ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਪੀ.ਐਸ.ਓ. ਯਾਨੀ ਹੁਣ ਅਮਿਤਾਭ ਬੱਚਨ ਦੀ ਸੁਰੱਖਿਆ (Amitabh Bachchan)'ਚ ਤਿੰਨ ਪੁਲਿਸ ਕਰਮਚਾਰੀ ਵੱਖ-ਵੱਖ ਸ਼ਿਫਟਾਂ 'ਚ ਹੋਣਗੇ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਅਤੇ ਅਨੁਪਮ ਖੇਰ ਦੀ ਸੁਰੱਖਿਆ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ। ਅਨੁਪਮ ਖੇਰ ਅਤੇ ਅਕਸ਼ੈ ਕੁਮਾਰ ਨੂੰ ਵੀ X ਗ੍ਰੇਡ ਸੁਰੱਖਿਆ ਦਿੱਤੀ ਗਈ ਹੈ। ਦੂਜੇ ਪਾਸੇ, ਸਲਮਾਨ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ, ਜਿਸ ਵਿੱਚ 1 ਜਾਂ 2 ਕਮਾਂਡੋ ਅਤੇ 2 PSO ਵੀ ਸ਼ਾਮਲ ਹਨ। ਯਾਨੀ ਹੁਣ ਸਲਮਾਨ ਦੀ ਸੁਰੱਖਿਆ ਲਈ 11 ਜਵਾਨ ਹਰ ਸਮੇਂ ਉਨ੍ਹਾਂ ਦੇ ਨਾਲ ਰਹਿਣਗੇ।
ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਹੀ ਕੋਈ ਨਾ ਕੋਈ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਸਰਕਾਰ ਵੱਲੋਂ ਹੁਣ ਕੁਝ ਕਦਮ ਚੁੱਕੇ ਗਏ। ਇਸ਼ ਤਹਿਤ ਹੁਣ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸੇ ਵਿਅਕਤੀ ਨੂੰ ਸੁਰੱਖਿਆ ਕਵਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਸੂਬੇ ਦਾ ਖੁਫੀਆ ਵਿਭਾਗ ਰਿਪੋਰਟ ਬਣਾਉਂਦਾ ਹੈ। ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਕਿਸ ਵਿਅਕਤੀ ਨੂੰ ਕਿੰਨਾ ਖਤਰਾ ਹੈ। ਫਿਰ ਇਸ ਰਿਪੋਰਟ ਦੇ ਆਧਾਰ 'ਤੇ ਹੀ ਸੁਰੱਖਿਆ ਦਿੱਤੀ ਜਾਂਦੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਾਰੀਆਂ ਫਿਲਮੀ ਹਸਤੀਆਂ ਦੀ ਸੁਰੱਖਿਆ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਗੌਰਤਲਬ ਹੈ ਕਿ ਸਲਮਾਨ ਖਾਨ ਨੂੰ ਕੁਝ ਮਹੀਨੇ ਪਹਿਲਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਸਾਹਮਣੇ ਆਇਆ ਸੀ। ਧਮਕੀ ਮਿਲਣ ਤੋਂ ਬਾਅਦ ਸਲਮਾਨ ਨੇ ਨਾ ਸਿਰਫ਼ ਆਪਣੀ ਸੁਰੱਖਿਆ ਵਧਾ ਦਿੱਤੀ ਸੀ, ਸਗੋਂ ਆਪਣੀ ਕਾਰ ਨੂੰ ਵੀ ਅਪਗ੍ਰੇਡ ਕਰਵਾਇਆ ਸੀ। ਮਹਾਰਾਸ਼ਟਰ ਸਰਕਾਰ ਨੇ ਹੁਣ ਸਲਮਾਨ ਨੂੰ Y+ ਸੁਰੱਖਿਆ ਦਿੱਤੀ ਹੈ। ਸਲਮਾਨ ਨੂੰ ਵੀ ਪਹਿਲਾਂ ਮੁੰਬਈ ਪੁਲਿਸ ਤੋਂ ਸੁਰੱਖਿਆ ਮਿਲ ਰਹੀ ਸੀ ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ।