ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰਤ ਸੂਤਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਨਾਲ ਫਰਾਰ ਹੋ ਗਿਆ ਹੈ।
Trending Photos
Amritpal Singh Latest Location in Delhi CCTV video News: 18 ਮਾਰਚ ਨੂੰ ਪੰਜਾਬ ਪੁਲਿਕ ਵੱਲੋਂ 'ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ' ਦੀ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਤੱਕ 'ਵਾਰਿਸ ਪੰਜਾਬ ਦੇ' ਦਾ ਮੁਖੀ ਫਰਾਰ ਹੈ। ਹੁਣ ਅੰਮ੍ਰਿਤਪਾਲ ਮਹਿਜ਼ ਪੰਜਾਬ ਦਾ ਮੁੱਦਾ ਹੀ ਨਹੀਂ ਸਗੋਂ ਨੈਸ਼ਨਲ ਮੁੱਦਾ ਬਣ ਗਿਆ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ CCTV ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਅੰਮ੍ਰਿਤਪਾਲ ਨੂੰ ਮੁੜ ਆਪਣਾ ਹੁਲੀਆ ਬਦਲਿਆ ਹੋਇਆਂ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ CCTV ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ ਜਿਹੜੀ 21 ਮਾਰਚ ਨੂੰ ਸ਼ਾਮ 5 ਵਜੇ ਦੇ ਨੇੜੇ ਰਿਕਾਰਡ ਕੀਤੀ ਗਈ ਹੈ। ਹਾਲਾਂਕਿ ਦਿੱਲੀ ਤੋਂ ਬਾਅਦ ''ਵਾਰਿਸ ਪੰਜਾਬ ਦੇ'' ਦਾ ਮੁਖੀ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਸੁਰੱਖਿਆ ਏਜੰਸੀਆਂ ਦੇ ਰਡਾਰ ਤੋਂ ਬਾਹਰ ਹੋ ਗਿਆ ਹੈ।
ਸੁਰੱਖਿਆ ਏਜੰਸੀਆਂ ਅੰਮ੍ਰਿਤਪਾਲ ਦਾ ਸਹੀ ਟਿਕਾਣਾ ਅਤੇ ਸੁਰਾਗ ਲੱਭਣ ਵਿੱਚ ਅਸਮਰਥ ਰਹੀਆਂ ਹਨ ਅਤੇ ਇਸ ਦੌਰਾਨ ਬੀਤੇ ਦਿਨੀਂ ਅਮ੍ਰਿਤਪਾਲ ਦੀ ਇੱਕ ਸੈਲਫੀ ਸਾਹਮਣੇ ਆਈ ਜਿਸ ਵਿੱਚ ਪੰਜਾਬ ਪੁਲਿਸ ਦੀ ਨਾਕਾਮੀ ਸਾਫ ਦੇਖੀ ਜਾ ਸਕਦੀ ਸੀ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੱਥਾਂ 'ਚ ਕੋਲ੍ਡ ਡਰਿੰਕ ਫੜ੍ਹੇ ਸੈਲਫੀ ਲੈਂਦੇ ਹੋਏ ਨਜ਼ਰ ਆਏ।
ਇਸ ਦੌਰਾਨ ਦਿੱਲੀ ਪੁਲਿਸ ਸਮੇਤ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅੰਤਰਰਾਸ਼ਟਰੀ ਕਾਲ 'ਤੇ ਨਜ਼ਰ ਰੱਖ ਕੇ 'ਭਗੌੜੇ' ਅੰਮ੍ਰਿਤਪਾਲ ਦੀ ਭਾਲ ਕਰ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰਤ ਸੂਤਰ ਦਾ ਕਹਿਣਾ ਹੈ ਕਿ ਦੇਸ਼ ਵਿਰੋਧੀ ਲੋਕ ਅੰਮ੍ਰਿਤਪਾਲ ਨੂੰ ਵਿਦੇਸ਼ ਭੱਜਣ ਅਤੇ ਲੁਕਣ ਵਿੱਚ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ: Amritpal Singh News: ਆਖਰੀ ਲੋਕੇਸ਼ਨ ਤੋਂ ਬਾਅਦ ਸੁਰੱਖਿਆ ਤੇ ਜਾਂਚ ਏਜੰਸੀਆਂ ਦੇ ਰਡਾਰ ਤੋਂ ਬਾਹਰ ਅੰਮ੍ਰਿਤਪਾਲ!
ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰਤ ਸੂਤਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਨਾਲ ਫਰਾਰ ਹੋ ਗਿਆ ਹੈ। ਉਹ ਪਪਲਪ੍ਰੀਤ ਦੇ ਨਾਲ ਸ਼ਾਹਬਾਦ, ਕੁਰੂਕਸ਼ੇਤਰ ਤੋਂ ਬੱਸ ਰਾਹੀਂ ਦਿੱਲੀ ਆਇਆ ਸੀ। ਉਹ ਦਿੱਲੀ ਵਿੱਚ ਆਈਐਸਬੀਟੀ ਪਹੁੰਚਿਆ ਅਤੇ ਇੱਥੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ।
ਹਾਲਾਂਕਿ ਉਹ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਸਟੈਂਡ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਰਡਾਰ ਤੋਂ ਬਾਹਰ ਹੋ ਗਿਆ। 25 ਮਾਰਚ ਨੂੰ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਵੱਲੋਂ ਦਾਅਵਾ ਕੀਤਾ ਗਿਆ ਕਿ 'ਭਗੌੜਾ' ਅੰਮ੍ਰਿਤਪਾਲ ਸਿੰਘ ਇਸ ਸਮੇਂ ਨੇਪਾਲ ਵਿੱਚ ਲੁਕਿਆ ਹੋਇਆ ਹੈ।
ਇਹ ਵੀ ਪੜ੍ਹੋ: Amritpal Singh news: ਦਿੱਲੀ ਦੇ ਬੱਸ ਸਟੈਂਡ 'ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋਇਆ ਅੰਮ੍ਰਿਤਪਾਲ ਸਿੰਘ!
(For more news apart from Amritpal Singh's Latest Location in Delhi, stay tuned to Zee PHH)