Ludhiana News: ਲੁਧਿਆਣਾ ਦੇ ਛਪਾਰ ਦੇ ਅੰਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ਸਾਲ 2023 ਲਈ ਰਾਸ਼ਟਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
Trending Photos
Ludhiana News: ਨੈਸ਼ਨਲ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਵੱਲੋਂ ਸਾਲ 2023 ਲਈ ਰਾਸ਼ਟਰੀ ਪੁਰਸਕਾਰ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਲੁਧਿਆਣਾ ਦੇ ਦੋ ਅਧਿਆਪਕਾਂ ਦਾ ਸ਼ਾਮਲ ਹੋਣਾ ਲੁਧਿਆਣਾ ਸ਼ਹਿਰ ਤੇ ਸੂਬੇ ਲਈ ਮਾਣ ਵਾਲੀ ਗੱਲ ਹੈ। ਲੁਧਿਆਣਾ ਦੇ ਛਪਾਰ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਅਜਿਹਾ ਕਰਨ ਵਾਲੇ ਉਹ ਪੰਜਾਬ ਦੇ ਇਕਲੌਤੇ ਅਧਿਆਪਕ ਹਨ।
ਸਿੱਖਿਆ ਦੇ ਖੇਤਰ ਵਿੱਚ ਖ਼ਾਸ ਕਰਕੇ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਨੇ ਬਾਕਮਾਲ ਯੋਗਦਾਨ ਪਾਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ। 5 ਸਤੰਬਰ ਨੂੰ ਦਿੱਲੀ ਵਿੱਚ ਦੇਸ਼ ਦੇ ਰਾਸ਼ਟਰਪਤੀ ਉਨ੍ਹਾਂ ਨੂੰ ਇਹ ਐਵਾਰਡ ਦੇਣਗੇ। ਤਿੰਨ ਸਤੰਬਰ ਨੂੰ ਉਹ ਦਿੱਲੀ ਪਹੁੰਚਣਗੇ ਤੇ ਦੋ ਦਿਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਸਭਿਆਚਾਰਕ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸਕੂਲ ਦੇ ਵਿਦਿਆਰਥੀਆਂ ਨੂੰ 212 ਦੇ ਕਰੀਬ ਮੈਡਲ ਵੀ ਉਹ ਦਵਾ ਚੁੱਕੇ। ਉਨ੍ਹਾਂ ਵੱਲੋਂ ਪੰਜਾਬ ਦੀ ਟੀਮ ਨੂੰ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਆਂਧਰਾ ਪ੍ਰਦੇਸ਼ ਦੇ ਲੋਕ ਨਾਚ ਦੀ ਟ੍ਰੇਨਿੰਗ ਦੇ ਕੇ ਦੂਜਾ ਇਨਾਮ ਹਾਸਲ ਕਰਵਾਇਆ ਸੀ।
ਅੰਮ੍ਰਿਤਪਾਲ ਸਿੰਘ 17 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਹਨ। ਉਹ ਆਈਸੀਟੀ ਪਰਵਾਜ਼ ਪ੍ਰੋਜੈਕਟ ਚਲਾ ਰਹੇ ਹਨ। ਉਨ੍ਹਾਂ ਸੰਨ 2017 ਵਿੱਚ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਸਕੂਲ ਵਿੱਚ ਤਿਆਰ ਕੀਤਾ। 30 ਮੋਬਾਈਲ ਗੇਮਾਂ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਬਣਾਈਆਂ ਗਈਆਂ ਜਿਸ ਦਾ ਲਾਭ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਲੈ ਰਹੇ ਹਨ।
ਇਹ ਵੀ ਪੜ੍ਹੋ : Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ
ਉਨ੍ਹਾਂ ਥਿੰਕ ਕਲਾਈਂਟ ਨੈੱਟਵਰਕਿੰਗ ਕੰਪਿਊਟਰ ਲੈਬ ਤਿਆਰ ਕੀਤੀ। ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਕਰਵਾਏ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਨੇ 215 ਦੇ ਕਰੀਬ ਮੈਡਲ ਹਾਸਲ ਕੀਤੇ। ਨੈਸ਼ਨਲ ਲੈਵਲ ’ਤੇ ਕਲਾ ਉਤਸਵ ਮੁਕਾਬਲੇ ਵਿੱਚ ਬੱਚਿਆਂ ਨੇ ਨਾਂ ਰੋਸ਼ਨ ਕੀਤਾ। ਚਾਰ ਕਿਤਾਬਾਂ ਵੀ ਲਿਖੀਆਂ। ਅਧਿਆਪਕ ਅੰਮ੍ਰਿਤਪਾਲ ਸਿੰਘ ਨੇ ਚਾਈਲਡ ਐਜੂਕੇਸ਼ਨ, ਮੌਰਲ ਵੈਲਯੂ ਤੇ ਨਿਊ ਐਜੂਕੇਸ਼ਨ ਪਾਲਿਸੀ ’ਤੇ ਲਘੂ ਫਿਲਮਾਂ ਵੀ ਬਣਾਈਆਂ।
ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ