ਅੰਮ੍ਰਿਤਪਾਲ ਸਿੰਘ ਨੇ ਕਿਹਾ "ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਤਾਂ ਮੈਂ ਆਪਣੀ ਕਾਰ ਵਿੱਚੋਂ ਬਾਹਰ ਨਿਕਲ ਕੇ ਮੋਰਚੇ ਵਿੱਚ ਚਲਾ ਗਿਆ।"
Trending Photos
Amritpal Singh news: ਕੱਟੜਪੰਥੀ ਪ੍ਰਚਾਰਕ ਅਤੇ ਖਾਲਿਸਤਾਨ ਦੇ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹਮਦਰਦ ਮੰਨੇ ਜਾਂਦੇ ਅੰਮ੍ਰਿਤਪਾਲ ਸਿੰਘ ਨੇ ਸ਼ਨੀਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਸਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਲਈ ਕੰਮ ਕਰਦਾ ਹੈ ਅਤੇ ਨੌਜਵਾਨਾਂ ‘ਤੇ ਉਸਦਾ ਪ੍ਰਭਾਵ ਪੈਂਦਾ ਹੈ।
'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਦੇ ਸਮਰਥਕਾਂ ਦੀ 23 ਫਰਵਰੀ ਨੂੰ ਅਜਨਾਲਾ ਪੁਲਿਸ ਨਾਲ ਕਥਿਤ ਤੌਰ 'ਤੇ ਝੜਪ ਹੋਈ ਸੀ, ਉਸਨੇ ਕਿਹਾ ਕਿ ਉਸ ਦੇ ਬਹੁਤ ਸਾਰੇ "ਸਿਆਸੀ ਦੁਸ਼ਮਣ" ਹਨ। ਏਐਨਆਈ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਅਮ੍ਰਿਤਪਾਲ ਨੇ ਕਿਹਾ ਕਿ ਉਹ ਉਨ੍ਹਾਂ ਵੱਡੇ ਉਦਯੋਗਾਂ ਦੇ ਖਿਲਾਫ ਹੈ।
ਉਸਨੇ ਕਿਹਾ ਕਿ "ਮੈਂ ਵੱਡੀਆਂ ਸਨਅਤਾਂ ਵਿਰੁੱਧ ਲੜ ਰਿਹਾ ਹਾਂ। ਵੱਡੀਆਂ ਸਨਅਤਾਂ ਪੰਜਾਬ ਵਿੱਚ ਆ ਰਹੀਆਂ ਹਨ ਅਤੇ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਹਰ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਰਹੀਆਂ ਹਨ।" "ਨਿੱਜੀਕਰਨ ਇਸ ਸਮੇਂ ਆਪਣੇ ਸਿਖਰ 'ਤੇ ਹੈ। ਜਦੋਂ ਮੈਂ ਪੂੰਜੀਵਾਦ ਦੇ ਵਿਰੁੱਧ ਬੋਲਦਾ ਹਾਂ ਤਾਂ ਇਹ ਲੋਕ ਮੇਰੇ ਦੁਸ਼ਮਣ ਬਣ ਜਾਂਦੇ ਹਨ।ਉਹ ਅੰਮ੍ਰਿਤਪਾਲ ਨੂੰ ਅੱਤਵਾਦੀ ਕਹਿੰਦੇ ਹਨ ਪਰ ਮੈਨੂੰ ਅੱਤਵਾਦੀ ਕਹਿਣਾ ਅੱਤਵਾਦ ਹੈ," ਅਮ੍ਰਿਤਪਾਲ ਨੇ ਕਿਹਾ।
ਉਸਨੇ ਇਹ ਵੀ ਕਿਹਾ ਅੱਜ ਕਰਤਾਰ ਸਿੰਘ ਭਿੰਡਰਾਂਵਾਲੇ ਬਾਰੇ ਗੱਲ ਕਰਨਾ ਬਹੁਤ ਹੀ ਢੁਕਵਾਂ ਹੈ ਅਤੇ ਕਿਹਾ ਕਿ ਪੰਜਾਬ ਸ਼ਾਂਤਮਈ ਸੂਬਾ ਹੈ। "ਅੱਜ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਨੀ ਬਹੁਤ ਢੁਕਵੀਂ ਹੈ। ਉਹ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲਈ ਸੀ। ਇੰਦਰਾ ਗਾਂਧੀ (ਸਾਬਕਾ ਪ੍ਰਧਾਨ ਮੰਤਰੀ) ਨੇ ਐਮਰਜੈਂਸੀ ਲਗਾਈ ਸੀ। ਹਰ ਪਾਸੇ ਧਾਰਾ 144 ਲਗਾ ਦਿੱਤੀ ਗਈ ਸੀ। ਇਸ ਲਈ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਬਾਹਰ ਚਲੇ ਗਏ ਅਤੇ ਨਗਰ ਕੀਰਤਨ ਕੀਤੇ," ਉਸਨੇ ਕਿਹਾ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ 'ਤੇ ਭੜਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ "ਪੰਜਾਬ ਤੇ ਪੰਜਾਬੀਅਤ ਦੇ 'ਵਾਰਿਸ' ਅਖਵਾਉਣ ਦੇ ਕਾਬਿਲ ਨਹੀਂ"
ਅਮ੍ਰਿਤਪਾਲ ਨੇ ਹੋਰ ਵੀ ਕਿਹਾ ਕਿ "ਭਿੰਡਰਾਂਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਚੱਲ ਰਹੇ ਸਨ। ਕੋਈ ਕਹਿ ਸਕਦਾ ਹੈ ਕਿ ਤੁਸੀਂ ਐਮਰਜੈਂਸੀ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰ ਰਹੇ ਹੋ ਪਰ ਗੁਰੂ ਗ੍ਰੰਥ ਸਾਹਿਬ ਸਾਡੇ ਜਿਉਂਦੇ ਜਾਗਦੇ ਗੁਰੂ ਹਨ ਅਤੇ ਅਸੀਂ ਹਰ ਸਮੇਂ ਇਸ ਦੀ ਸ਼ਰਨ ਵਿੱਚ ਹੋ ਸਕਦੇ ਹਨ। ਵੀਡੀਓ ਵਿੱਚ ਦੇਖੋ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸਨ। ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਤਾਂ ਮੈਂ ਆਪਣੀ ਕਾਰ ਵਿੱਚੋਂ ਬਾਹਰ ਨਿਕਲ ਕੇ ਮੋਰਚੇ ਵਿੱਚ ਚਲਾ ਗਿਆ। ਅਜਨਾਲਾ ਵਿਖੇ ਜੋ ਹੋਇਆ ਉਹ ਹੁਣ ਖਤਮ ਹੋ ਗਿਆ ਹੈ। ਪੰਜਾਬ ਵਿੱਚ ਗੜਬੜ ਨਹੀਂ ਹੈ।"
ਇਹ ਵੀ ਪੜ੍ਹੋ: Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
(For more news apart from Amritpal Singh, stay tuned to Zee PHH)