Punjab Lok Sabha Election Results 2024: ਪੰਜਾਬ ਵਿੱਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵਾਲੀ ਸੀਟ ਦੀ ਤਾਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੇ ਮਹਿਜ਼ 3,242 ਵੋਟਾਂ ਦੇ ਅੰਤਰ ਦੇ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾਇਆ।
Trending Photos
Punjab Lok Sabha Election Results 2024: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। NDA ਤੀਜੀ ਵਾਰ ਦੇਸ਼ ਵਿਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਇੰਡੀਆ ਗਠਜੋੜ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਦੇ ਹੋਏ 234 ਸੀਟਾਂ ਹਾਸਲ ਕੀਤੀ ਹਨ।
ਜੇ ਗੱਲ ਕਰੀਏ ਪੰਜਾਬ ਦੀ ਤਾਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਕੇ ਸਹਾਮਣੇ ਆਈ ਹੈ। ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ। ਜਿਸ ਵਿਚੋਂ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ 3 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸੀਟ ਉੱਤੇ ਹੀ ਜਿੱਤ ਹਾਸਲ ਕਰ ਸਕੀ। ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
ਪੰਜਾਬ ਦੀਆਂ ਦੋ ਸੀਟ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਨਤੀਜਿਆ ਨੇ ਸਭ ਤੋਂ ਵੱਧ ਹੈਰਾਨ ਕੀਤਾ ਹੈ। ਇਨ੍ਹਾਂ ਦੋ ਸੀਟਾਂ 'ਤੇ 2 ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੀ 1,97,120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਹਰਾ ਦਿੱਤਾ। ਖਡੂਰ ਸਾਹਿਬ ਤੋਂ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ, ਉਨ੍ਹਾਂ ਨੂੰ ਸਿਰਫ 1,94,836 ਵੋਟਾਂ ਪਈਆਂ।
ਅੰਮ੍ਰਿਤਪਾਲ ਸਿੰਘ ਨੇ ਪੰਜਾਬ ਭਰ ਵਿੱਚ 1,97,120 ਵੋਟਾਂ ਦੇ ਸਭ ਤੋੋਂ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਜਦਕਿ ਦੂਜੇ ਨੰਬਰ ਉੱਤੇ ਚਰਨਜੀਤ ਸਿੰਘ ਚੰਨੀ ਰਹੇ ਜਿਨ੍ਹਾਂ ਨੇ 1,75,993 ਵੋਟਾਂ ਵੱਧ ਹਾਸਲ ਕਰਕੇ ਬੀਜੇਪੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ। ਤੀਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਰਹੇ। ਜਿਨ੍ਹਾਂ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਨਾਲ ਮਾਤ ਦਿੱਤੀ।
ਜੇ ਗੱਲ ਕਰੀਏ ਪੰਜਾਬ ਵਿੱਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵਾਲੀ ਸੀਟ ਦੀ ਤਾਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੇ ਮਹਿਜ਼ 3,242 ਵੋਟਾਂ ਦੇ ਅੰਤਰ ਦੇ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾਇਆ। ਇੱਥੋਂ ਬੀਜੇਪੀ ਦੇ ਗੁਰਮੀਤ ਸਿੰਘ ਸੋਢੀ ਨੂੰ 2,55,097 ਵੋਟ ਪਈਆਂ।
ਦੱਸ ਦੇਈਏ ਕਿ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਫਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਪਟਿਆਲਾ, ਲੁਧਿਆਣਾ ਅਤੇ ਗੁਰਦਾਸਪੁਰ ਤੋਂ ਜਿੱਤ ਹਾਸਲ ਕੀਤੀ ਹੈ। ਜਦੋਂਕਿ ਆਮ ਆਦਮੀ ਪਾਰਟੀ ਨੇ ਸੰਗਰੂਰ, ਅਨੰਦਪੁਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ਦੀ ਸੀਟ ਨਾਲ ਸਬਰ ਕਰਨਾ ਜਦਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਹਾਲਾਂਕਿ ਪਟਿਆਲਾ, ਫਿਰੋਜ਼ਪੁਰ ਅਤੇ ਲੁਧਿਆਣਾ ਵਿਚ ਭਾਜਪਾ ਨੇ ਕੜੀ ਟੱਕਰ ਦਿੱਤੀ। ਇਥੋਂ ਭਾਜਪਾ ਉਮੀਦਵਾਰਾਂ ਨੇ ਕਾਉਂਟਿੰਗ ਦੇ ਕਈ ਗੇੜਾਂ ਵਿਚ ਅੱਗੇ ਵੀ ਰਹੀ।