Amritsar Food safety Raids News: ਇਸ ਛਾਪੇਮਾਰੀ ਦੌਰਾਨ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਸਕਿਮਡ ਮਿਲਕ ਪਾਊਡਰ ਅਤੇ ਵਨਸਪਤੀ ਨੂੰ ਗ੍ਰਾਈਂਡਰ ਦੀ ਮਦਦ ਨਾਲ ਮਿਲਾ ਕੇ ਨਕਲੀ ਖੋਆ ਬਣਾਉਂਦਾ ਸੀ। ਛਾਪੇਮਾਰੀ ਸਮੇਂ ਉਸ ਕੋਲ ਕੁੱਲ 287 ਕਿਲੋਗ੍ਰਾਮ ਨਕਲੀ ਖੋਆ ਸੀ।
Trending Photos
Amritsar Food safety Raids News: ਫੂਡ ਸੇਫਟੀ ਵਿਭਾਗ ਵੱਲੋਂ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤ ਦੁਕਾਨਾਂ ਅਤੇ ਰੈਸਟੋਰੈਂਟਾਂ 'ਤੇ ਛਾਪੇਮਾਰੀ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਲਏ ਗਏ। ਫੂਡ ਸੇਫਟੀ ਟੀਮ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਬਣਾਉਣ ਲਈ ਤਿਆਰ ਹੋ ਰਹੀਆਂ ਨਕਲੀ ਖੋਆ ਦੀਆਂ ਦੋ ਫੈਕਟਰੀਆਂ ਫੜੀਆਂ ਹਨ। ਫੂਡ ਸੇਫਟੀ ਕਮਿਸ਼ਨਰ ਪੰਜਾਬ ਡਾ: ਅਭਿਨਵ ਤ੍ਰਿਖਾ ਅਤੇ ਡੀਸੀ ਅੰਮ੍ਰਿਤਸਰ ਘਨਸ਼ਿਆਮ ਥੋਰੀ ਦੇ ਹੁਕਮਾਂ 'ਤੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਿਸ ਨੇ ਛਾਪਾ ਮਾਰ ਕੇ 337 ਕਿਲੋ ਨਕਲੀ ਖੋਆ ਫੜਿਆ। ਇੰਨਾ ਹੀ ਨਹੀਂ ਸਕਿਮਡ ਦੁੱਧ ਅਤੇ ਬਨਸਪਤੀ ਘਿਓ ਵੀ ਜ਼ਬਤ ਕੀਤਾ ਗਿਆ ਹੈ।
ਫੂਡ ਸੇਫਟੀ ਟੀਮ ਅੰਮ੍ਰਿਤਸਰ ਜਿਸ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਸਮੇਤ ਐਫਐਸਓਜ਼ ਕਮਲਦੀਪ ਕੌਰ, ਅਸ਼ਵਨੀ ਕੁਮਾਰ, ਅਮਨਦੀਪ ਸਿੰਘ ਅਤੇ ਸਾਕਸ਼ੀ ਖੋਸਲਾ ਸਮੇਤ ਕਈ ਪੁਲਿਸ ਅਧਿਕਾਰੀਆਂ ਨੇ ਦੇਰ ਸ਼ਾਮ ਪਿੰਡ ਮਾਨਾਵਾਲਾ ਤਹਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ।
ਇਸ ਛਾਪੇਮਾਰੀ ਦੌਰਾਨ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਸਕਿਮਡ ਮਿਲਕ ਪਾਊਡਰ ਅਤੇ ਵਨਸਪਤੀ ਨੂੰ ਗ੍ਰਾਈਂਡਰ ਦੀ ਮਦਦ ਨਾਲ ਮਿਲਾ ਕੇ ਨਕਲੀ ਖੋਆ ਬਣਾਉਂਦਾ ਸੀ। ਛਾਪੇਮਾਰੀ ਸਮੇਂ ਉਸ ਕੋਲ ਕੁੱਲ 287 ਕਿਲੋਗ੍ਰਾਮ ਨਕਲੀ ਖੋਆ ਸੀ ਜਿਸ ਨੂੰ ਟੀਮ ਵੱਲੋਂ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ ਅਤੇ ਟੀਮ ਵੱਲੋਂ 105 ਕਿਲੋਗ੍ਰਾਮ ਵਨਸਪਤੀ ਅਤੇ 44 ਕਿਲੋਗ੍ਰਾਮ ਵਨਸਪਤੀ ਬਰਾਮਦ ਕੀਤੀ ਗਈ ਜੋ ਕਿ ਖੋਆ ਬਣਾਉਣ ਵਿੱਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਨੌਜਵਾਨ ਤੋਂ 3 ਲੱਖ ਦੀ ਲੁੱਟ, ਸ਼ਰਾਰਤੀ ਅਨਸਰਾਂ ਨੇ ਅੱਖਾਂ 'ਚ ਮਿਰਚਾਂ ਵਾਲਾ ਪਾਇਆ ਪਾਊਡਰ
ਉਥੇ ਹੀ ਇੱਕ ਹੋਰ ਵਿਅਕਤੀ ਦੇਸਾ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਮਾਨਾਵਾਲਾ ਵਿੱਚ ਐਸਐਮਪੀ ਅਤੇ ਵਨਸਪਤੀ ਦੀ ਵਰਤੋਂ ਕਰਕੇ ਖੋਆ ਬਣਾ ਰਿਹਾ ਸੀ। ਛਾਪੇਮਾਰੀ ਦੌਰਾਨ 50 ਕਿਲੋ ਨਕਲੀ ਖੋਆ ਬਰਾਮਦ ਹੋਇਆ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਟੀਮ ਵੱਲੋਂ 18 ਕਿਲੋ ਸਕਿਮਡ ਮਿਲਕ ਪਾਊਡਰ ਅਤੇ 10 ਕਿਲੋ ਵਨਸਪਤੀ ਜ਼ਬਤ ਕੀਤੀ ਗਈ ਜੋ ਕਿ ਖੋਆ ਬਣਾਉਣ ਵਿੱਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ।
ਕੁੱਲ 337 ਕਿਲੋਗ੍ਰਾਮ ਖੋਆ ਨਸ਼ਟ ਅਤੇ 115 ਕਿਲੋਗ੍ਰਾਮ ਵਨਸਪਤੀ ਅਤੇ 62 ਕਿਲੋਗ੍ਰਾਮ ਐਸਐਮਪੀ ਜ਼ਬਤ, ਦੋਵੇਂ ਥਾਂਵਾਂ 'ਤੇ ਮਿਕਸਰ ਗਰਾਈਂਡਰ ਵੀ ਸੀਲ ਕੀਤਾ ਗਿਆ।
ਅਤੇ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਯਾਦਵਿੰਦਰ ਸਿੰਘ ਪੀ.ਐੱਸ.ਲੋਪੋਕੇ ਵੱਲੋਂ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ਮੌਕੇ 'ਤੇ 6 ਸੈਂਪਲ ਵੀ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ: Delhi Air Pollution: ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ, AQI 450 ਤੋਂ ਪਾਰ, ਜਾਣੋ ਨੋਇਡਾ-ਗਾਜ਼ੀਆਬਾਦ ਦੀ ਹਾਲ
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)