Amritsar News: ਨਵੀਂ ਕਾਰ ‘ਤੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ, ਪਰਤਦੇ ਸਮੇਂ ਨਹਿਰ ‘ਚ ਡਿੱਗੀ ਗੱਡੀ
Advertisement
Article Detail0/zeephh/zeephh2447517

Amritsar News: ਨਵੀਂ ਕਾਰ ‘ਤੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ, ਪਰਤਦੇ ਸਮੇਂ ਨਹਿਰ ‘ਚ ਡਿੱਗੀ ਗੱਡੀ

Amritsar News: ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ ਪਰ ਇਸ ਤੇ ਨਹਿਰ ਦੇ ਸੂਏ ਦਾ ਪੁੱਲ ਬਹੁਤਾ ਹੀ ਭੀੜ ਹੈ, ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ।

Amritsar News: ਨਵੀਂ ਕਾਰ ‘ਤੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ, ਪਰਤਦੇ ਸਮੇਂ ਨਹਿਰ ‘ਚ ਡਿੱਗੀ ਗੱਡੀ

Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ ਮੂਲੇ ਚੱਕ ਪਿੰਡ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਇੱਕ ਕਾਰ ਮੂਲੇ ਚੱਕ ਪਿੰਡ ਚੋਂ ਨਿਕਲਦੀ ਨਹਿਰ ਦੇ ਸੂਏ ਵਿੱਚ ਜਾ ਡਿੱਗੀ ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੇ ਪਰਖੱਚੇ ਤੱਕ ਉੱਡ ਗਏ।

ਇਸ ਦੌਰਾਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ ਪਰ ਇਸ ਤੇ ਨਹਿਰ ਦੇ ਸੂਏ ਦਾ ਪੁੱਲ ਬਹੁਤਾ ਹੀ ਭੀੜ ਹੈ, ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਅਸੀਂ ਫਿਰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਪੁੱਲ ਨੂੰ ਥੋੜਾ ਚੋੜਾ ਕੀਤਾ ਜਾਵੇ।

ਇਹ ਵੀ ਪੜ੍ਹੋ: Canada Jobs: ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਪਰਮਿਟ ਤੋਂ ਬਾਅਦ ਹੁਣ 'ਕੰਮ' ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਦੂਜੇ ਪਾਸੇ ਇਸ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਮੂਲੇ ਚੱਕ ਦੇ ਇੱਕ ਪਰਿਵਾਰ ਵੱਲੋਂ ਨਵੀਂ ਕਾਰ ਖਰੀਦੀ ਗਈ ਸੀ ਤੇ ਉਹ ਮੱਥਾ ਟੇਕਣ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਵਿੱਚ ਗਏ ਸੀ। ਜਦੋਂ ਉਹ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਤਾਂ ਮੂਲੇ ਚੱਕ ਨਹਿਰ ਦੇ ਸੂਏ ਤੇ ਅੱਗੋਂ ਆ ਰਹੇ ਮੋਟਰਸਾਈਕਲ ਕਾਰਨ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਦੇ ਸੂਏ ਵਿੱਚ ਜਾ ਡਿੱਗੀ। ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੂਜੇ ਪਾਸੇ ਪਰਿਵਾਰ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕਰਵਾਈ ਜਾ ਰਹੀ।

ਇਹ ਵੀ ਪੜ੍ਹੋ: Fazilka News: ਸਰਕਾਰੀ ਸਕੂਲ 'ਦੇ ਮੈਥ ਅਧਿਆਪਕ ਦੀ ਕੁੱਝ ਨੌਜਵਾਨਾਂ ਨੇ ਕੀਤੀ ਕੁੱਟਮਾਰ

Trending news