Amritsar News today: ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਟ੍ਰੈਫਿਕ ਪੁਲਸ ਅਤੇ ਇੱਕ ਵਿਅਕਤੀ ਵਿੱਚ ਝੜਪ ਹੋ ਗਈ। ਫਿਰ ਦੇਖੋ ਕਿਦਾਂ ਸੜਕ ਉੱਤੇ ਹਾਈ ਵੋਲਟੇਜ ਡਰਾਮਾ ਹੋਇਆ ਅਤੇ ਮੁਲਾਜ਼ਮ ਦੀ ਵਰਦੀ ਪਾੜੀ ਗਈ।
Trending Photos
Amritsar News: ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਹਾਈ ਵੋਲਟੇਜ ਹੰਗਾਮਾ ਵੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਟ੍ਰੈਫਿਕ ਪੁਲਿਸ ਅਤੇ ਇੱਕ ਵਿਅਕਤੀ ਵਿੱਚ ਜ਼ਬਰਦਸਤ ਝੜਪ ਵੇਖਣ ਨੂੰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਜਗਤਾਰ ਸਿੰਘ ਨੂੰ ਗੱਡੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵਿੱਚ ਕਾਫੀ ਬਹਿਸ ਵੀ ਹੋਈ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ।
ਪੁਲਿਸ ਅਧਿਕਾਰੀ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਏਐਸਆਈ ਅਮਰੀਕ ਸਿੰਘ ਦੀ ਵਰਦੀ ਪਾੜ ਦਿੱਤੀ। ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੀੜਤ ਜਗਤਾਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਨੇ ਪੁਲਿਸ ਮੁਲਾਜ਼ਮ ਤੋਂ ਰਸਤਾ ਪੁੱਛਿਆ ਸੀ, ਜਿਸ ਦੌਰਾਨ ਉਕਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੈਂ ਤੁਹਾਡਾ ਨੌਕਰ ਹਾਂ।
ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਬਾਅਦ 'ਚ ਹੱਥੋਪਾਈ ਸ਼ੁਰੂ ਹੋ ਗਈ। ਜਗਤਾਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਮੁਲਾਜ਼ਮ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਸੀ ਤੇ ਰੋਕਣ 'ਤੇ ਵਿਅਕਤੀ ਨੂੰ ਗੁੱਸਾ ਆ ਗਿਆ ਤੇ ਬਹਿਸ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: Rakhi Sawant News: ਰਾਖੀ ਸਾਵੰਤ ਨੇ ਇੱਕ ਵਾਰ ਫਿਰ ਪਤੀ ਆਦਿਲ 'ਤੇ ਹੈਰਾਨ ਕਰਨ ਵਾਲਾ ਲਗਾਇਆ ਦੋਸ਼; ਫੈਨਸ ਹੋਏ ਹੈਰਾਨ
ਦੂਜੇ ਪਾਸੇ ਏ.ਐਸ.ਆਈ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਸੜਕ ਇੱਕ ਪਾਸੇ ਹੋਣ ਕਾਰਨ ਉਨ੍ਹਾਂ ਨੇ ਉਕਤ ਵਿਅਕਤੀ ਜਗਤਾਰ ਸਿੰਘ ਨੂੰ ਦੂਜੇ ਰਸਤੇ ਤੋਂ ਜਾਣ ਲਈ ਕਿਹਾ ਸੀ। ਇਸ ਦੌਰਾਨ ਜਗਤਾਰ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਬਹਿਸ ਕਰਨ ਲੱਗਾ ਅਤੇ ਲੜਨ ਲੱਗ ਪਿਆ। ਦੋਵਾਂ ਵਿਚਾਲੇ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।