Anandpur Sahib: 28 ਅਗਸਤ ਦੀ ਦੇਰ ਰਾਤ ਸਵਾਮੀ ਚੇਤਨਾ ਨੰਦ ਜੀ ਦੇ ਸੇਵਾਦਾਰਾਂ ਵੱਲੋਂ ਨਵੇਂ ਬਣਾਏ ਜਾ ਰਹੇ ਗੇਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਨੇੜਲੇ ਘਰਾਂ ਦੇ ਵਿੱਚ ਰਹਿੰਦੇ ਹੋਏ ਸੇਵਾਦਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
Trending Photos
Anandpur Sahib(ਬਿਮਲ ਸ਼ਰਮਾ): ਸੰਤ ਗੰਗਾ ਨੰਦ ਭੂਰੀ ਵਾਲਿਆਂ ਦੇ ਨੂਰਪੁਰ ਬੇਦੀ ਵਿਖੇ ਬਣੇ ਸਥਾਨ ਦੇ ਨਜ਼ਦੀਕ ਬਣੇ ਗੇਟ ਦੀ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਭੰਨ ਅਤੇ ਸੇਵਾਦਰਾਂ 'ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਦੀ ਨੂੰ ਲੈਕੇ ਰੂਪਨਗਰ-ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਜਾਮ ਲਗਾਇਆ ਗਿਆ ਹੈ। ਅਤੇ ਪ੍ਰਸ਼ਾਸਨ ਤੋਂ ਮੰਗ ਗਈ ਕਿ ਇਸ ਮਾਮਲੇ ਚ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਾਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਦੱਸਦੀਏ ਕਿ 28 ਅਗਸਤ ਦੀ ਦੇਰ ਰਾਤ ਸਵਾਮੀ ਚੇਤਨਾ ਨੰਦ ਜੀ ਦੇ ਸੇਵਾਦਾਰਾਂ ਵੱਲੋਂ ਨਵੇਂ ਬਣਾਏ ਜਾ ਰਹੇ ਗੇਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਨੇੜਲੇ ਘਰਾਂ ਦੇ ਵਿੱਚ ਰਹਿੰਦੇ ਹੋਏ ਸੇਵਾਦਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਕੁਝ ਵਿਅਕਤੀ ਗੰਭੀਰ ਰੂਪ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਧਰਨਾ ਲਗਾਉਣ ਦੀ ਨੌਬਤ ਉਦੋਂ ਆਈ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ। ਉਹਨਾਂ ਨੇ ਇਸ ਮਾਮਲੇ ਨੂੰ ਰਾਜਨੀਤੀ ਨਾਲ ਪ੍ਰੇਰਿਤ ਵੀ ਦੱਸਿਆ ਹੈ।
ਇਸ ਦੌਰਾਨ ਇਸ ਸੰਪਰਦਾ ਦੇ ਨਾਲ ਜੁੜੇ ਹੋਏ ਸੰਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਝਾਂਡੀਆਂ ਕਲਾਂ ਦੇ ਵਿੱਚ ਬ੍ਰਹਮਲੀਨ ਸੰਤ ਗੰਗਾ ਦਾਸ ਜੀ ਦੀ ਯਾਦਗਾਰ ਨੂੰ ਸਮਰਪਿਤ ਇੱਕ ਗੇਟ ਬਣਾਇਆ ਹੋਇਆ ਸੀ ਜੋ ਕਿ ਬਹੁਤ ਪੁਰਾਣਾ ਹੋ ਗਿਆ ਸੀ ਅਤੇ ਸੰਗਤ ਵੱਲੋਂ ਸਹਿਮਤੀ ਦੇ ਨਾਲ ਫੈਸਲਾ ਲਿਆ ਗਿਆ ਸੀ ਕਿ ਇਸ ਗੇਟ ਦਾ ਨਵ ਨਿਰਮਾਣ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਗੇਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਸੀ। 28 ਅਗਸਤ ਦੀ ਦੇਰ ਰਾਤ ਸਵਾਮੀ ਚੇਤਨਾ ਨੰਦ ਜੀ ਦੇ ਸੇਵਾਦਾਰਾਂ ਵੱਲੋਂ ਇਸ ਗੇਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਨੇੜਲੇ ਘਰਾਂ ਦੇ ਵਿੱਚ ਰਹਿੰਦੇ ਹੋਏ ਸੇਵਾਦਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਧਰਨਾ ਲਗਾਉਣ ਦੀ ਨੌਬਤ ਉਦੋਂ ਆਈ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਉਹਨਾਂ ਨੇ ਇਸ ਮਾਮਲੇ ਨੂੰ ਰਾਜਨੀਤੀ ਨਾਲ ਪ੍ਰੇਰਿਤ ਵੀ ਦੱਸਿਆ ਹੈ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਿਸੇ ਵੀ ਕੀਮਤ ਤੇ ਧਰਨਾ ਨਹੀਂ ਚੁੱਕਣਗੇ । ਅੱਜ ਕੜਕਦੀ ਧੁੱਪ ਦੇ ਵਿੱਚ ਔਰਤਾਂ ਬੱਚਿਆਂ ਦੇ ਨਾਲ ਸੜਕ ਉੱਤੇ ਬੈਠੀਆਂ ਨਜ਼ਰ ਆਈਆਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਵੀ ਸੜਕ ਉੱਤੇ ਬੈਠਣਾ ਪਿਆ ਖਬਰ ਲਿਖਣ ਤੱਕ ਊਨਾ-ਚੰਡੀਗੜ੍ਹ ਮੁੱਖ ਮਾਰਗ ਨੂੰ ਸੰਗਤ ਵੱਲੋਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ। ਕੇਵਲ ਐਮਰਜੈਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ ਵਗੈਰਾ ਨੂੰ ਹੀ ਆਉਣ ਜਾਣ ਦਿੱਤਾ ਜਾ ਰਿਹਾ ਸੀ ।