ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਲਿੰਟਾਫ ਦੀ ਸੱਟ ਘਾਤਕ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਗੱਡੀ ਆਮ ਰਫ਼ਤਾਰ 'ਤੇ ਚੱਲ ਰਹੀ ਸੀ।
Trending Photos
Andrew Flintoff Car Accident news: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਐਂਡਰਿਊ ਫਲਿੰਟਾਫ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਫਲਿੰਟਾਫ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਕ Andrew Flintoff ਦਾ car accident ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਗੱਡੀ ਦੀ ਰਫ਼ਤਾਰ ਵੀ ਜ਼ਿਆਦਾ ਨਹੀਂ ਸੀ।
ਦੱਸ ਦਈਏ ਕਿ ਇੰਗਲੈਂਡ ਦੇ ਸਾਬਕਾ ਕ੍ਰਿਕਟਰ Andrew Flintoff ਟਾਪ ਗੇਅਰ ਟੈਸਟ ਟ੍ਰੈਕ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਹਾਦਸੇ ਤੋਂ ਤੁਰੰਤ ਬਾਅਦ, ਮੈਡੀਲਕਰ ਟੀਮ ਵੱਲੋਂ Flintoff ਦੀ ਜਾਂਚ ਕੀਤੀ ਗਈ ਅਤੇ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹੋਰ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫਲਿੰਟਾਫ ਦੀ ਸੱਟ ਘਾਤਕ ਨਹੀਂ ਸੀ ਕਿਉਂਕਿ ਉਨ੍ਹਾਂ ਦੀ ਗੱਡੀ ਆਮ ਰਫ਼ਤਾਰ 'ਤੇ ਚੱਲ ਰਹੀ ਸੀ।
ਦੱਸਣਯੋਗ ਹੈ ਕਿ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਬੀਬੀਸੀ ਦੇ ਟਾਪ ਗਿਅਰ ਸ਼ੋਅ ਵਿੱਚ ਬਤੌਰ ਪੇਸ਼ਕਰਤਾ ਸ਼ਾਮਲ ਹੋਏ ਹਨ। ਗੌਰਤਲਬ ਹੈ ਕਿ ਐਂਡਰਿਊ ਫਲਿੰਟਾਫ 2019 ਤੋਂ ਹੀ ਇਸ ਸ਼ੋਅ ਨਾਲ ਜੁੜੇ ਹੋਏ ਹਨ ਅਤ ਉਸਨੇ 2009 ਵਿੱਚ ਕ੍ਰਿਕਟ ਤੋਂ ਸੰਨਿਆਸ ਲਿਆ ਸੀ।
ਇੰਗਲੈਂਡ ਦੇ ਸਾਬਕਾ ਆਲਰਾਊਂਡਰ ਐਂਡਰਿਊ ਫਲਿੰਟਾਫ ਨੇ 1998 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ ਅਤੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਵੰਡੇ ਮੈਚਾਂ ਵਿੱਚ 32 ਦੀ ਔਸਤ ਨਾਲ 3394 ਦੌੜਾਂ ਬਣਾਈਆਂ ਅਤੇ 169 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 79 ਟੈਸਟ ਮੈਚਾਂ ਵਿੱਚ 3845 ਦੌੜਾਂ ਬਣਾਈਆਂ ਅਤੇ 226 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਫਲਿੰਟਾਫ ਨੇ 7 ਟੀ-20 ਮੈਚਾਂ ਵਿੱਚ 76 ਦੌੜਾਂ ਬਣਾਈਆਂ ਅਤੇ 5 ਵਿਕਟਾਂ ਲਈਆਂ।
ਦੱਸ ਦਈਏ ਕਿ ਐਂਡਰਿਊ ਫਲਿੰਟਾਫ 2007 T20 ਵਿਸ਼ਵ ਕੱਪ ਵਿੱਚ ਸੁਰਖੀਆਂ 'ਚ ਸਨ ਕਿਉਂਕਿ ਭਾਰਤ ਬਨਾਮ ਇੰਗਲੈਂਡ ਦੌਰਾਨ ਉਹ ਯੁਵਰਾਜ ਸਿੰਘ ਨਾਲ ਬਹਿਸ ਪਏ ਸਨ ਅਤੇ ਬਾਅਦ ਵਿੱਚ ਯੁਵਰਾਜ ਨੇ ਸਟੂਅਰਟ ਬਰੋਡ ਦੇ ਖ਼ਿਲਾਫ਼ 6 ਗੇਂਦਾ ਵਿੱਚ 6 ਛੱਕੇ ਜੜੇ ਸਨ।
ਹੋਰ ਪੜ੍ਹੋ: ਜਲੰਧਰ 'ਚ ਗੁਰੂ ਘਰ ਦੇ ਫ਼ਰਨੀਚਰਾਂ ਨੂੰ ਅੱਗ ਲਾਉਣ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ, ਵੇਖੋ ਕੀ ਕਿਹਾ