ਚੰਨੀ ਦੇ ਬਿਆਨ ਤੋਂ ਭੜਕੇ ਸੁਖਬੀਰ ਬਾਦਲ, ਕਿਹਾ ਨਤੀਜੇ ਭੁਗਤਣ ਲਈ ਤਿਆਰ ਰਹੇ ਕਾਂਗਰਸ
Advertisement

ਚੰਨੀ ਦੇ ਬਿਆਨ ਤੋਂ ਭੜਕੇ ਸੁਖਬੀਰ ਬਾਦਲ, ਕਿਹਾ ਨਤੀਜੇ ਭੁਗਤਣ ਲਈ ਤਿਆਰ ਰਹੇ ਕਾਂਗਰਸ

ਕਾਂਗਰਸ ਸਰਕਾਰ ਨੂੰ ਚੈਲੰਜ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ 'ਤੇ ਕਾਰਵਾਈ ਕਰਕੇ ਵਿਖਾਵੇ।ਸਾਨੂੰ ਕਿਸੇ ਦਾ ਕੋਈ ਡਰ ਨਹੀਂ ।

ਚੰਨੀ ਦੇ ਬਿਆਨ ਤੋਂ ਭੜਕੇ ਸੁਖਬੀਰ ਬਾਦਲ, ਕਿਹਾ ਨਤੀਜੇ ਭੁਗਤਣ ਲਈ ਤਿਆਰ ਰਹੇ ਕਾਂਗਰਸ

ਚੰਡੀਗੜ:  "ਜੋ ਵੀ ਬੇਅਦਬੀ ਦੇ ਮਾਮਲਿਆਂ ਤੇ ਸਿਆਸਤ ਕਰਦਾ ਹੈ ਉਹਨਾਂ ਦਾ ਕੱਖ ਨਹੀਂ ਰਹਿਣਾ ਅਤੇ ਜਿਸ ਜਿਸਨੇ ਵੀ ਸਿਆਸਤ ਕੀਤੀ ਹੈ।ਉਸਦਾ ਕੱਖ ਨਹੀਂ ਰਿਹਾ",ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਵਾਰ ਮੁੜ ਤੋਂ ਆਪਣੇ ਇਹ ਸ਼ਬਦ ਦੁਹਰਾਏ।

 

ਫਗਵਾੜਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀਆਂ ਲਈ ਚੰਨੀ ਸਰਕਾਰ ਵੱਡਾ ਜਾਲ ਬੁਣਨ ਦੀ ਤਿਆਰੀ ਕਰ ਰਹੀ ਹੈ।ਉਹਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਤੋੜਣ ਮਰੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਢੇ 4 ਸਾਲ ਵੀ ਕਾਂਗਰਸ ਨੇ ਹੁਣ ਤੱਕ ਸਿਆਸਤ ਹੀ ਕੀਤੀ ਹੈ।

 

ਕਾਂਗਰਸ ਸਰਕਾਰ ਨੂੰ ਚੈਲੰਜ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ 'ਤੇ ਕਾਰਵਾਈ ਕਰਕੇ ਵਿਖਾਵੇ।ਸਾਨੂੰ ਕਿਸੇ ਦਾ ਕੋਈ ਡਰ ਨਹੀਂ ।

 

WATCH LIVE TV

ਬਾਦਲ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਡੀ.ਜੀ.ਪੀ ਨੂੰ ਖਾਸ ਨਿਰਦੇਸ਼ ਦਿੱਤੇ ਹਨ ਕਿ ਝੂਠੇ ਗਵਾਹਾਂ ਦੇ ਅਧਾਰ 'ਤੇ ਬੇਅਦਬੀ ਵਿਚ ਬਾਦਲਾਂ ਨੂੰ ਦੋਸ਼ੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਬੇਅਦਬੀ ਦੇ ਨਾਂ 'ਤੇ ਸਿਰਫ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।ਉਹਨਾਂ ਅੱਗੇ ਕਿਹਾ ਕਿ ਬਾਦਲਾਂ ਨੂੰ ਫਸਾਉਣ ਲਈ ਕਾਂਗਰਸ ਦੀ ਇਹ ਤੀਜੀ ਚਾਲ ਹੈ ਜੇਕਰ ਅਕਾਲੀਆਂ 'ਤੇ ਝੂਠੇ ਪਰਚੇ ਦਰਜ ਕੀਤੇ ਤਾਂ ਕਾਗਰਸ ਨਤੀਜੇ ਭੁਗਤਣ ਲਈ ਤਿਆਰ ਰਹੇ।

Trending news