ਭਾਰਤੀ ਫ਼ੌਜ ਦੇ ਜਵਾਨ ਨਾਇਕ ਭੁਵਨ ਚੰਦਰਾ ਵਾਸੀ ਉੱਤਰ ਪ੍ਰਦੇਸ਼ ਦੇ ਪਟਿਆਲਾ ਦੀ ਭਾਖੜਾ ਨਹਿਰ ’ਚ ਰੁੜ ਜਾਣ ਦੀ ਖ਼ਬਰ ਹੈ।
Trending Photos
ਚੰਡੀਗੜ੍ਹ: ਭਾਰਤੀ ਫ਼ੌਜ ਦੇ ਜਵਾਨ ਨਾਇਕ ਭੁਵਨ ਚੰਦਰਾ ਵਾਸੀ ਉੱਤਰ ਪ੍ਰਦੇਸ਼ ਦੇ ਪਟਿਆਲਾ ਦੀ ਭਾਖੜਾ ਨਹਿਰ ’ਚ ਰੁੜ ਜਾਣ ਦੀ ਖ਼ਬਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਪਸਿਆਣਾ ਦੇ ਐੱਸ. ਐੱਚ. ਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਫਸਟ (ਡੀ. ਓ. ਯੂ) ਰੈਜੀਮੈਂਟ ਦੀ 5 ਜਵਾਨ ਆਰਮੀ ਏਰੀਆ ’ਚੋਂ ਪਾਸ ਬਣਵਾ ਬਾਹਰ ਆਏ ਸਨ ਤੇ ਭਾਖ਼ੜਾ ਨਹਿਰ ਦੇ ਕਿਨਾਰੇ ਖੜ੍ਹੇ ਫ਼ੋਟੋਆਂ ਖਿੱਚ ਰਹੇ ਸਨ।
ਇਸ ਦੌਰਾਨ ਅਚਾਨਕ ਹੀ ਸੰਤੁਲਨ ਬਿਗੜ ਜਾਣ ਕਾਰਨ ਨਾਇਕ ਭੁਵਨ ਚੰਦਰਾ ਨਹਿਰ ਦੇ ਪਾਣੀ ’ਚ ਰੁੜ ਗਿਆ। ਸਥਾਨਕ ਪੁਲਿਸ ਦੁਆਰਾ ਮੌਕੇ ’ਤੇ ਪਹੁੰਚ ਗੋਤਾਖ਼ੋਰਾਂ ਨੂੰ ਮਦਦ ਲਈ ਬੁਲਾਇਆ ਗਿਆ, ਜਿਨ੍ਹਾਂ ਵਲੋਂ ਭਾਰਤੀ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਹਾਲ ਦੀ ਘੜੀ ਨਾਇਕ ਭੁਵਨਚੰਦਰਾ ਭੱਟ ਦੇ ਮਿਲਣ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ ਹੈ।