Amritsar News: ਆਰਟਿਸਟ ਗੁਰਪ੍ਰੀਤ ਸਿੰਘ ਨੇ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਢਹਿ-ਢੇਰੀ ਮਾਡਲ ਕੀਤਾ ਤਿਆਰ
Advertisement
Article Detail0/zeephh/zeephh2276557

Amritsar News: ਆਰਟਿਸਟ ਗੁਰਪ੍ਰੀਤ ਸਿੰਘ ਨੇ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਢਹਿ-ਢੇਰੀ ਮਾਡਲ ਕੀਤਾ ਤਿਆਰ

Amritsar News:  ਅੰਮ੍ਰਿਤਸਰ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪੁਰਾਣਾ ਢਹਿ-ਢੇਰੀ ਮਾਡਲ ਤਿਆਰ ਕੀਤਾ ਹੈ। 

Amritsar News: ਆਰਟਿਸਟ ਗੁਰਪ੍ਰੀਤ ਸਿੰਘ ਨੇ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਢਹਿ-ਢੇਰੀ ਮਾਡਲ ਕੀਤਾ ਤਿਆਰ

Amritsar News (ਪਰਮਬੀਰ ਸਿੰਘ ਔਲਖ): ਅੰਮ੍ਰਿਤਸਰ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪੁਰਾਣਾ ਢਹਿ-ਢੇਰੀ ਮਾਡਲ ਤਿਆਰ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦਿਨ ਬਹੁਤ ਵੱਡਾ ਕਾਲਾ ਦਿਨ ਸੀ ਜਿਸ ਦਿਨ ਦਰਬਾਰ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤਾ ਗਿਆ ਸੀ। 

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਂ ਕਈ ਮਾਡਲ ਤਿਆਰ ਕੀਤੇ ਹਨ। ਇਹ ਮਾਡਲ ਆਸਟ੍ਰੇਲੀਆ ਦੀ ਧਰਤੀ ਤੋਂ ਇਹ ਤਿਆਰ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸ਼ਲਾਘਾ ਯੋਗ ਕਦਮ ਦੇ ਸਦਕਾ ਇਹ ਤਿਆਰ ਕੀਤਾ ਹੈ। ਪੇਪਰ ਆਰਟਿਸਟ ਨੇ ਸਮੂਹ ਸੰਗਤ ਦੇ ਕਹਿਣ ਉਤੇ ਇਹ ਮਾਡਲ ਤਿਆਰ ਕੀਤਾ ਗਿਆ ਹੈ। 

ਉਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਯੋਧੇ ਜੋ ਸ਼ਹੀਦ ਹੋਏ ਹਨ ਕਿਸ ਤਰ੍ਹਾਂ ਉਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਉਨ੍ਹਾਂ ਨੇ ਸਰਕਾਰਾਂ ਅੱਗੇ ਆਪਣੇ ਗੋਡੇ ਨਹੀਂ ਟੇਕੇ ਤੇ ਉਸ ਦ੍ਰਿਸ਼ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਰੇ ਸਾਰੀ ਇਮਾਰਤ ਢੇਰੀ ਕਰ ਦਿੱਤੀ ਗਈ ਸੀ। ਬੁਰੇ ਹਾਲਾਤ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀ। ਉਸ ਦੁਖਾਂਤ ਨੂੰ ਪੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ। ਤਕਰੀਬਨ 202 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। 

ਦੇਸ਼ ਦੀਆਂ ਸੰਗਤ ਜਿੱਥੇ ਘੱਲੂਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਹਨ ਕਿਉਂਕਿ 40 ਸਾਲ ਹੋ ਚੁੱਕੇ ਹਨ। ਇਸ ਘਟਨਾ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮਾਡਲ ਪਲਾਸਟਿਕ ਫਾਈਬਰ ਤੇ ਵੁੱਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਪ੍ਰਦਰਸ਼ਨੀ ਰੂਪ ਵਿੱਚ ਲਿਜਾਇਆ ਜਾਏਗਾ। ਜਿੱਥੇ ਕਿ ਸਿੱਖ ਪੰਥ ਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੀ।  

ਅੱਜ ਆਸਟ੍ਰੇਲੀਆ ਦੀ ਧਰਤੀ ਉਤੇ ਪਹਿਲੀ ਵਾਰੀ ਆ ਕੇ ਸੁਭਾਗ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿੱਖ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਕਾਰਜ ਹੋ ਚੁੱਕਿਆ ਹੈ। ਆਉਣ ਵਾਲੇ ਸਮਿਆਂ ਦੇ ਵਿੱਚ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਭਾਣਾ ਅੱਗੇ ਨਾ ਵਾਪਰੇ ਇਹ ਮੈਂ ਅਰਦਾਸ ਕਰਦਾ ਹਾਂ।

ਇਹ ਵੀ ਪੜ੍ਹੋ : Sheetal Angural Resigned: ਸਪੀਕਰ ਕੁਲਤਾਰ ਸੰਧਵਾ ਨੇ ਸ਼ੀਤਲ ਅੰਗੂਰਾਲ ਨੇ ਅਸਤੀਫਾ ਕੀਤਾ ਮਨਜ਼ੂਰ!

Trending news