ਥਾਣੇ 'ਚ ASI ਨੇ ਖੁਦ ਨੂੰ ਮਾਰੀ ਗੋਲੀ, ਖੁਦਕੁਸ਼ੀ ਕਰਨ ਤੋਂ ਪਹਿਲਾ SHO ਟਾਂਡਾ 'ਤੇ ਲਗਾਏ ਗੰਭੀਰ ਇਲਜ਼ਾਮ
Advertisement
Article Detail0/zeephh/zeephh1345079

ਥਾਣੇ 'ਚ ASI ਨੇ ਖੁਦ ਨੂੰ ਮਾਰੀ ਗੋਲੀ, ਖੁਦਕੁਸ਼ੀ ਕਰਨ ਤੋਂ ਪਹਿਲਾ SHO ਟਾਂਡਾ 'ਤੇ ਲਗਾਏ ਗੰਭੀਰ ਇਲਜ਼ਾਮ

ਹੁਸ਼ਿਆਰਪੁਰ ਥਾਣੇ ਵਿੱਚ ਡਿਊਟੀ ਦੌਰਾਨ ASI  ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ। ਮਰਨ ਤੋਂ ਪਹਿਲਾ ਮ੍ਰਿਤਕ ASI  ਵੱਲੋਂ SHO ਟਾਂਡਾ  'ਤੇ ਜਲੀਲ ਕਰਨ ਦੇ ਇਲਜ਼ਾਮ ਲਗਾਏ ਗਏ।

ਥਾਣੇ 'ਚ ASI ਨੇ ਖੁਦ ਨੂੰ ਮਾਰੀ ਗੋਲੀ, ਖੁਦਕੁਸ਼ੀ ਕਰਨ ਤੋਂ ਪਹਿਲਾ SHO ਟਾਂਡਾ 'ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ- ਹੁਸ਼ਿਆਰਪੁਰ ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਜਦੋਂ ਡਿਊਟੀ 'ਤੇ ਤਾਇਨਾਤ ASI ਨੇ ਖ਼ੁਦ ਨੂੰ ਗੋਲੀ ਮਾਰ  ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾ ਮ੍ਰਿਤਕ ਸਤੀਸ਼ ਕੁਮਾਰ ਵੱਲੋਂ ਇਕ ਵੀਡੀਓ ਬਣਾਈ ਗਈ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਪੁਲਸ ਅਧਿਕਾਰੀ ਦਾ ਨਾਮ ਵੀ ਲਿਆ ਹੈ। ਇਸ ਦੇ ਇਲਾਵਾ ਉਸ ਨੇ ਸੁਸਾਈਡ ਨੋਟ ਵੀ ਲਿਖਿਆ ਹੈ। ਜਿਸ ਵਿੱਚ ਉਸਨੇ SHO ਟਾਂਡਾ  'ਤੇ ਜਲੀਲ ਕਰਨ ਦੇ ਇਲਜ਼ਾਮ ਲਗਾਏ ਗਏ।
 

ਦੱਸਦੇਈਏ ਕਿ ਮ੍ਰਿਤਕ ਸਤੀਸ਼ ਕੁਮਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਵੀਡਿਓ ਬਣਾ ਕੇ ਕਿਹਾ ਕਿ 8 ਸਤੰਬਰ ਨੂੰ ਉਹ ਡਿਊਟੀ 'ਤੇ ਤੈਨਾਤ ਸੀ। ਤੇ ਰਾਤ 2 ਵਜੇ ਓਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਚੈਕਿੰਗ ਕਰਨ ਲਈ ਆਏ ਸਨ। ਜਿਸ ਤੋਂ ਬਾਅਦ ਐਸ. ਐਚ. ਓ. ਵੱਲੋਂ ਉਸ ਨੂੰ ਬੁਲਾਇਆ ਜਾਂਦਾ ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ। ਮ੍ਰਿਤਕ ਨੇ ਦੱਸਿਆ ਕਿ ਸਵਾਲ ਉਸ ਦੀ ਡਿਊਟੀ ਨਾਲ ਸਬੰਧਤ ਨਹੀਂ ਸਨ ਤੇ ਮੌਕੇ  'ਤੇ ਐਸ. ਐਚ. ਓ.  ਟਾਂਡਾ  ਵੱਲੋਂ ਉਸ ਨੂੰ ਜ਼ਲੀਲ ਵੀ ਕੀਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਨੇ ਕਿਹਾ ਕਿ ਜ਼ਲੀਲ ਕਰਨ ਨਾਲੋ ਚੰਗਾ ਹੈ ਉਹ ਉਸ ਨੂੰ ਗੋਲੀ ਹੀ ਮਾਰ ਦੇਣ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਜਾਂਦੇ ਹੋਏ ਐਸ. ਐਚ. ਓ. ਵੱਲੋਂ ਉਸ ਖਿਲਾਫ ਰੋਜ਼ਨਾਮਚੇ ਵਿਚ ਰਿਪੋਰਟ ਵੀ ਲਿਖਵਾਈ ਗਈ। 

WATCH LIVE TV

 

Trending news