Ayushman Bharat scheme: ਪੰਜਾਬ ’ਚ ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਬੰਦ ਹੋਇਆ ਲੋਕਾਂ ਦਾ ਇਲਾਜ
Advertisement
Article Detail0/zeephh/zeephh2436972

Ayushman Bharat scheme: ਪੰਜਾਬ ’ਚ ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਬੰਦ ਹੋਇਆ ਲੋਕਾਂ ਦਾ ਇਲਾਜ

Ludhiana News: ਐਸੋਸੀਏਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੀ ਸਰਕਾਰ ਵੱਲ 650 ਕਰੋੜ ਰੁਪਏ ਦੀ ਬਕਾਇਆ ਰਕਮ ਖੜ੍ਹੀ ਹੈ, ਜਿਸ ਦਾ ਭੁਗਤਾਨ ਆਯੁਸ਼ਮਾਨ ਭਾਰਤ ਸਕੀਮ ਵਿੱਚ ਨਹੀਂ ਕੀਤਾ ਗਿਆ।

Ayushman Bharat scheme: ਪੰਜਾਬ ’ਚ ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਬੰਦ ਹੋਇਆ ਲੋਕਾਂ ਦਾ ਇਲਾਜ

Ludhiana News: ਪੰਜਾਬ ’ਚ ਪ੍ਰਾਈਵੇਟ ਹਸਪਤਾਲਾਂ ਨੇ ‘ਆਯੁਸ਼ਮਾਨ ਭਾਰਤ’ ਸਕੀਮ ਤਹਿਤ ਲੋਕਾਂ ਦਾ ਮੁਫਤ ਹਸਪਤਾਲ ਇਲਾਜ ਕਰਨਾ ਬੰਦ ਕਰ ਦਿੱਤਾ ਹੈ ਅਤੇ ਸਰਕਾਰ ਤੋਂ ਪੈਸੇ ਨਾ ਮਿਲਣ ’ਤੇ ਬੇਵੱਸੀ ਦਾ ਪ੍ਰਗਟਾਵਾ ਕਰਦਿਆਂ ਉਕਤ ਸਕੀਮ ਤਹਿਤ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

ਲੁਧਿਆਣਾ ਵਿੱਚ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਵੱਲੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੀ ਸਰਕਾਰ ਵੱਲ 650 ਕਰੋੜ ਰੁਪਏ ਦੀ ਬਕਾਇਆ ਰਕਮ ਖੜ੍ਹੀ ਹੈ, ਜਿਸ ਦਾ ਭੁਗਤਾਨ ਆਯੁਸ਼ਮਾਨ ਭਾਰਤ ਸਕੀਮ ਵਿੱਚ ਨਹੀਂ ਕੀਤਾ ਗਿਆ। ਇਸ ਲਈ ਉਹ ਲੋਕਾਂ ਦਾ ਇਲਾਜ ਕਰਨ ’ਚ ਅਸਮਰਥ ਹਨ।

ਸੰਸਥਾ ਦੇ ਪ੍ਰਮੁੱਖ ਡਾਕਟਰ ਵਿਕਾਸ ਛਾਬੜਾ ਅਤੇ ਸਕੱਤਰ ਡਾ. ਦਿਵਿਆਂਸ਼ੂ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੇ 500 ਦੇ ਕਰੀਬ ਹਸਪਤਾਲ ਸਰਕਾਰੀ ਪੈਨਲ ’ਤੇ ਹਨ। ਉਨ੍ਹਾਂ ਕਿਹਾ ਕਿ ਪੈਸਿਆਂ ਦੀ ਘਾਟ ਕਾਰਨ ਬਹੁਤ ਸਾਰੇ ਹਸਪਤਾਲ ਦੀਵਾਲੀਆ ਹੋਣ ਦੇ ਕੰਢੇ ’ਤੇ ਹਨ, ਜਿੱਥੇ ਉਨ੍ਹਾਂ ਕੋਲ ਨਾ ਤਾਂ ਦਵਾਈਆਂ ਲਈ, ਨਾ ਹੀ ਸਟਾਫ ਨੂੰ ਤਨਖਾਹਾਂ ਦੇਣ ਲਈ ਅਤੇ ਨਾ ਹੀ ਬਾਜ਼ਾਰ ਤੋਂ ਇੰਪਲਾਂਟ ਖਰੀਦ ਕੇ ਮਰੀਜ਼ਾਂ ’ਚ ਪਾਉਣ ਲਈ ਪੈਸੇ ਬਚੇ ਹਨ, ਜਿਸ ਕਾਰਨ ਉਹ ਇਸ ਸਕੀਮ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ: DAP Shortage: ਹਾੜ੍ਹੀ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਡੀਏਪੀ ਦੀ ਕਿੱਲਤ ਦਾ ਕਰਨਾ ਪੈ ਸਕਦਾ ਹੈ ਸਾਹਮਣਾ!

ਉਹ 2 ਵਾਰ 7 ਅਗਸਤ ਅਤੇ 30 ਅਗਸਤ ਨੂੰ ਸਿਹਤ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਇਕੱਲੇ ਲੁਧਿਆਣਾ ’ਚ ਹੀ ਇਸ ਸਕੀਮ ਤਹਿਤ 70 ਦੇ ਕਰੀਬ ਹਸਪਤਾਲ ਕੰਮ ਕਰ ਰਹੇ ਹਨ ਅਤੇ ਕਈ ਹਸਪਤਾਲਾਂ ਦਾ ਬਕਾਇਆ 1 ਕਰੋੜ ਤੋਂ ਵੀ ਵਧ ਗਿਆ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਹੋਇਆ ਸ਼ੁਰੂ, ਤਾਪਮਾਨ 'ਚ 1.8 ਦੀ ਗਿਰਾਵਟ ਕੀਤੀ ਗਈ ਦਰਜ

Trending news