Baba Vanga Predictions 2023: Baba Vanga ਬਾਰੇ ਲੋਕਾਂ ਨੇ ਅਕਸਰ ਸੁਣਿਆ ਹੀ ਹੋਵੋਗਾ ਤੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਹਰ ਸਾਲ ਸਹੀ ਸਾਬਤ ਹੋਈਆਂ ਹਨ। ਬਾਬਾ ਵਾਂਗਾ ਅਨੁਸਾਰ ਸਾਲ 2022 ਵਿੱਚ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਇਸ ਕਾਰਨ ਅਜਿਹੇ ਹਮਲੇ ਹੋਣਗੇ ਜਿਸ ਨਾਲ ਭਾਰੀ ਮਾਤਰਾ ਵਿੱਚ ਫਸਲਾਂ ਤਬਾਹ ਹੋ ਜਾਣਗੀਆਂ । ਸਾਲ 2023 ਸ਼ੁਰੂ ਹੋਣ 'ਚ ਹੁਣ ਸਿਰਫ 2 ਮਹੀਨੇ ਬਾਕੀ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਨਵੇਂ ਸਾਲ 'ਚ ਕੀ ਹੋਵੇਗਾ ਇਸ ਲਈ ਜਾਣੋ ਬਾਬਾ ਵਾਂਗਾ (Baba Vanga) ਦੀ ਭਵਿੱਖਬਾਣੀ।
Trending Photos
Baba Vanga Predictions 2023: ਅਕਸਰ ਲੋਕ ਬਹੁਤ ਤਰ੍ਹਾਂ ਦੀ ਭਵਿੱਖਬਾਣੀਆਂ ਨੂੰ ਸੁਣਦੇ ਹਨ ਇਸ 'ਤੇ ਵਿਸ਼ਵਾਸ਼ ਵੀ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਅਜਿਹੇ ਪੈਗੰਬਰ ਹੋਏ ਸਨ, ਜੋ ਅੱਜ ਦੇ ਯੁੱਗ ਲਈ ਭਵਿੱਖਬਾਣੀ ਕਰਕੇ ਚਲੇ ਗਏ ਸਨ। ਅਜਿਹਾ ਹੀ ਇੱਕ ਪੈਗੰਬਰ ਬੁਲਗਾਰੀਆ ਦਾ ਰਹੱਸਵਾਦੀ ਬਾਬਾ ਵਾਂਗਾ (Baba Vanga) ਸੀ, ਜਿਸ ਦੀਆਂ ਭਵਿੱਖਬਾਣੀਆਂ ਦੀ ਦੁਨੀਆ ਭਰ ਵਿੱਚ ਚਰਚਾ ਹੈ। ਬਾਬਾ ਵਾਂਗਾ (Baba Vanga)ਨੇ ਧਰਤੀ ਦੇ ਹਰ ਕੋਨੇ ਬਾਰੇ ਭਵਿੱਖਬਾਣੀ ਕੀਤੀ ਸੀ। ਭਵਿੱਖ ਬਾਰੇ ਦੱਸਣ ਵਾਲੇ ਮਸ਼ਹੂਰ ਬਾਬਾ ਵਾਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਹੁਣ ਬਾਬਾ ਵਾਂਗਾ ਦੀ ਸਾਲ 2023 ਲਈ ਡਰਾਉਣੀ ਭਵਿੱਖਬਾਣੀ ਸਾਹਮਣੇ ਆਈ ਹੈ, ਜੋ ਇਨ੍ਹੀਂ ਦਿਨੀਂ ਚਰਚਾ 'ਚ ਹੈ। ਸੰਸਾਰ ਵਿੱਚ ਆਪਣੀ ਭਵਿੱਖਬਾਣੀ ਲਈ ਮਸ਼ਹੂਰ ਬਾਬਾ ਵਾਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਹੋ ਗਈਆਂ ਹਨ।
ਬਾਬਾ ਵਾਂਗਾ ਵੱਲੋਂ 2023 ਲਈ ਕੀਤੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਇਹ ਸਾਲ ਸਾਡੀ ਧਰਤੀ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਸਾਲ ਹੋਣ ਵਾਲੀ ਵੱਡੀ ਖਗੋਲੀ ਘਟਨਾ ਧਰਤੀ ਦੇ ਚੱਕਰ ਨੂੰ ਬਦਲ ਦੇਵੇਗੀ। ਧਰਤੀ ਦੀ ਗਤੀ ਵਿੱਚ ਇਹ ਤਬਦੀਲੀ ਭਿਆਨਕ ਪ੍ਰਭਾਵ ਪਾ ਸਕਦੀ ਹੈ। ਜੇਕਰ ਧਰਤੀ ਦੇ ਚੱਕਰ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਦੇ ਨਤੀਜੇ ਤਬਾਹੀ ਵਰਗੇ ਹੋ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਬਾਬਾ ਵਾਂਗਾ ਦੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਉਹ ਵਿਅਕਤੀ 2028 ਵਿੱਚ ਸ਼ੁੱਕਰ ਗ੍ਰਹਿ 'ਤੇ ਪਹੁੰਚ ਜਾਵੇਗਾ। ਬਾਬਾ ਵਾਂਗਾ ਦੀ ਭਵਿੱਖਬਾਣੀ ਹੈ ਕਿ ਪੁਲਾੜ ਯਾਤਰੀ 2028 ਵਿਚ ਸ਼ੁੱਕਰ ਗ੍ਰਹਿ 'ਤੇ ਪਹੁੰਚ ਜਾਣਗੇ। ਇਸ ਦੇ ਨਾਲ ਹੀ ਸਾਲ 2046 ਤੱਕ ਇਨਸਾਨ ਇੰਨੀ ਤਰੱਕੀ ਕਰ ਚੁੱਕਾ ਹੋਵੇਗਾ ਕਿ ਸਰੀਰ ਦੇ ਲਗਭਗ ਹਰ ਅੰਗ ਨੂੰ ਬਦਲਿਆ ਜਾ ਸਕੇਗਾ ਅਤੇ ਇਨਸਾਨ 100 ਸਾਲ ਤੋਂ ਵੱਧ ਜੀਅ ਸਕੇਗਾ।
ਇੱਥੇ ਪੜ੍ਹੋ ਹੋਰ ਖ਼ਬਰਾਂ: Dengue Symptoms: ਡੇਂਗੂ ਦੇ ਇਹਨਾਂ ਅਣਦੇਖੇ ਲੱਛਣਾਂ 'ਤੇ ਨਹੀਂ ਜਾਂਦਾ ਕਿਸੇ ਦਾ ਧਿਆਨ, ਜਾਣੋ ਡੇਂਗੂ ਬਾਰੇ ਜ਼ਰੂਰੀ ਗੱਲ੍ਹਾਂ
ਜੇਕਰ ਬਾਬਾ ਵਾਂਗਾ ਦੀ ਮੰਨੀਏ ਤਾਂ ਸੰਨ 5079 ਵਿੱਚ ਸੰਸਾਰ ਦਾ ਅੰਤ ਹੋ ਜਾਵੇਗਾ। ਇਸ ਤੋਂ ਪਹਿਲਾਂ ਅਲਕਾਇਦਾ ਵੱਲੋਂ ਬਾਬਾ ਵਾਂਗਾ ਵੱਲੋਂ ਅਮਰੀਕਾ 'ਤੇ 9/11 ਦੇ ਹਮਲੇ ਸਮੇਤ ਕਈ ਵੱਡੀਆਂ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਬਾਬਾ ਵਾਂਗਾ ਦਾ ਜਨਮ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ ਅਤੇ ਉਹ 86 ਸਾਲ ਦੀ ਉਮਰ ਵਿੱਚ 1996 ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਹ ਬਚਪਨ ਤੋਂ ਹੀ ਦੇਖਣ ਤੋਂ ਅਸਮਰੱਥ ਸੀ। ਉਸ ਦੀਆਂ ਭਵਿੱਖਬਾਣੀਆਂ ਦਾ ਵੈਦਿਕ ਜੋਤਿਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਦੁਨੀਆ ਦੇ ਸਾਰੇ ਦੇਸ਼ਾਂ ਬਾਰੇ ਕੀਤੀਆਂ ਉਸ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ।