Anandpur Sahib News: ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ਦਾ ਮਾਮਲਾ, ਬਲਕੌਰ ਸਿੰਘ ਸੁਣਵਾਈ ਲਈ ਅਨੰਦਪੁਰ ਸਾਹਿਬ ਦੀ ਕੋਰਟ ਪਹੁੰਚੇ
Advertisement
Article Detail0/zeephh/zeephh2425304

Anandpur Sahib News: ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ਦਾ ਮਾਮਲਾ, ਬਲਕੌਰ ਸਿੰਘ ਸੁਣਵਾਈ ਲਈ ਅਨੰਦਪੁਰ ਸਾਹਿਬ ਦੀ ਕੋਰਟ ਪਹੁੰਚੇ

Anandpur Sahib News: ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਬਹੁਤ ਸਾਰੇ ਗੀਤ ਜੋ ਪਹਿਲਾਂ ਰਿਕਾਰਡ ਹੋਏ ਹਨ। ਜੋ ਸਾਡੇ ਕੋਲ ਪਏ ਹਨ ਤੇ ਇੱਕ-ਇੱਕ ਕਰਕੇ ਨਵੇਂ ਗੀਤ ਮਾਰਕੀਟ ਦੇ ਵਿੱਚ ਆਉਂਦੇ ਰਹਿਣਗੇ।

Anandpur Sahib News: ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ਦਾ ਮਾਮਲਾ, ਬਲਕੌਰ ਸਿੰਘ ਸੁਣਵਾਈ ਲਈ ਅਨੰਦਪੁਰ ਸਾਹਿਬ ਦੀ ਕੋਰਟ ਪਹੁੰਚੇ

Anandpur Sahib News: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਸਿੱਧੂ ਦੇ ਗੀਤ ਲੀਕ ਕਰਨ ਦੇ ਮਾਮਲਾ ਦੀ ਸੁਣਵਾਈ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਦੀ ਕੋਰਟ ਵਿੱਚ ਪਹੁੰਚੇ। ਬਲਕੌਰ ਸਿੰਘ ਵੱਲੋਂ ਸਿੱਧੂ ਦੇ ਕੁਝ ਗੀਤ ਨੂੰ ਕੁਝ ਲੋਕਾਂ ਕਰਨ ਸਬੰਧੀ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮੌਕੇ ਉਹਨਾਂ ਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਵਕੀਲ ਭਾਈਚਾਰੇ ਵੱਲੋਂ ਸਨਮਾਨ ਵੀ ਕੀਤਾ ਗਿਆ। 

ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਕੁਝ ਲੋਕਾਂ ਵੱਲੋਂ ਲੀਕ ਕੀਤੇ ਗਏ ਸਨ ਤੇ ਇਸ ਸਬੰਧੀ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਰਿਵਾਰਿਕ ਰੁਝੇਵਿਆਂ ਦੇ ਚਲਦਿਆਂ ਉਹ ਇਸ ਪਾਸੇ ਧਿਆਨ ਨਹੀਂ ਦੇ ਸਕੇ ਸਨ ਪ੍ਰੰਤੂ ਹੁਣ ਉਹ ਇਸ ਮਾਮਲੇ ਵੱਲ ਪੂਰਾ ਧਿਆਨ ਦੇਣਗੇ।

ਇੱਕ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਬਹੁਤ ਸਾਰੇ ਗੀਤ ਜੋ ਪਹਿਲਾਂ ਰਿਕਾਰਡ ਹੋਏ ਹਨ। ਜੋ ਸਾਡੇ ਕੋਲ ਪਏ ਹਨ ਤੇ ਇੱਕ-ਇੱਕ ਕਰਕੇ ਨਵੇਂ ਗੀਤ ਮਾਰਕੀਟ ਦੇ ਵਿੱਚ ਆਉਂਦੇ ਰਹਿਣਗੇ। ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਲੰਬਾ ਸਮਾਂ ਮਾਰਕੀਟ ਦੇ ਵਿੱਚ ਟਿਕੇ ਰਵਾਂਗੇ ਕਿਉਂਕਿ ਸਾਡੇ ਕੋਲ ਬਹੁਤ ਮਟੀਰੀਅਲ ਪਿਆ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੋਕ ਬਹੁਤ ਪਿਆਰ ਕਰ ਰਹੇ ਹਨ ਅਤੇ ਜਦੋਂ ਵੀ ਸਿੱਧੂ ਦਾ ਕੋਈ ਗੀਤ ਰਿਲਿਜ਼ ਹੁੰਦਾ ਹੈ ਤਾਂ ਇੱਕਦਮ ਹਿਟ ਹੋ ਜਾਂਦਾ ਹੈ।  ਦੂਜੇ ਪਾਸੇ ਉਹਨਾਂ ਦੇ ਵਿਰੋਧੀਆਂ ਦੇ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪ੍ਰਸਿੱਧੀ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਕਿਤੇ ਘੱਟ ਹੈ।

ਚੋਣਾਂ ਲੜਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਉਹਨਾਂ ਦਾ ਅਜਿਹਾ ਕੋਈ ਵਿਚਾਰ ਨਹੀਂ ਹੈ ਪਰੰਤੂ ਜੇਕਰ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ। ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਨਾ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਉਹ ਇੰਨੇ ਵੱਡੇ ਨਹੀਂ ਹਨ ਕਿ ਉਹ ਇਸ ਬਾਰੇ ਕੋਈ ਕੁਮੈਂਟ ਕਰ ਸਕਣ ਪਰੰਤੂ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਜੋ ਕੀਤਾ ਜਾ ਰਿਹਾ ਹੈ ਉਹ ਸਾਰਾ ਕੁਝ ਸੋਚ ਸਮਝ ਕੇ ਹੀ ਕੀਤਾ ਜਾ ਰਿਹਾ।

 

Trending news