Barnala News: ਪ੍ਰਿੰਸੀਪਲ ਨੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪਰਿਵਾਰ ਕੀਤੀ ਇਨਸਾਫ ਦੀ ਮੰਗ
Advertisement
Article Detail0/zeephh/zeephh2447270

Barnala News: ਪ੍ਰਿੰਸੀਪਲ ਨੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪਰਿਵਾਰ ਕੀਤੀ ਇਨਸਾਫ ਦੀ ਮੰਗ

Barnala News: ਪਰਿਵਾਰ ਦਾ ਇਲਜ਼ਾਮ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਿੰਸੀਪਲ ਨੇ ਸਕੂਲ 'ਚ ਉਨ੍ਹਾਂ ਦੇ ਬੱਚੇ ਨੂੰ ਸਿਰ 'ਤੇ ਦੁਮਾਲਾ ਸਜਾਉਣ ਅਤੇ ਕੜਾ ਪਾਉਣ ਤੋਂ ਝਿੜਕ ਰਿਹਾ ਸੀ। 

Barnala News: ਪ੍ਰਿੰਸੀਪਲ ਨੇ ਵਿਦਿਆਰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪਰਿਵਾਰ ਕੀਤੀ ਇਨਸਾਫ ਦੀ ਮੰਗ

Barnala News: ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ 'ਚ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ 7ਵੀਂ ਜਮਾਤ ਦੇ ਰਣਵੀਰ ਸਿੰਘ ਦੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੁੱਟਮਾਰ ਕੀਤੀ ਗਈ ਹੈ। ਪਰਿਵਾਰ ਮੁਤਾਬਿਕ ਬੱਚੇ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਬੱਚੇ ਨੂੰ ਹਸਪਤਾਲ ਲੈ ਗਏ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੀੜਤ ਬੱਚੇ ਅਤੇ ਉਸ ਦੀ ਮਾਂ ਨੇ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤਾ ਹੈ।

ਪਰਿਵਾਰ ਦਾ ਇਲਜ਼ਾਮ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਿੰਸੀਪਲ ਨੇ ਸਕੂਲ 'ਚ ਉਨ੍ਹਾਂ ਦੇ ਬੱਚੇ ਨੂੰ ਸਿਰ 'ਤੇ ਦੁਮਾਲਾ ਸਜਾਉਣ ਅਤੇ ਕੜਾ ਪਾਉਣ ਤੋਂ ਝਿੜਕ ਰਿਹਾ ਸੀ। ਅਤੇ ਸਿਰ 'ਤੇ ਦੁਮਾਲਾ ਸਜਾਉਣ ਅਤੇ ਕੜ੍ਹਾ ਪਾਉਣ ਤੋਂ ਰੋਕ ਰਿਹਾ ਸੀ। ਜਦੋਂ ਬੱਚੇ ਨੇ ਅਜਿਹਾ ਨਾ ਕੀਤਾ ਤਾਂ ਅੱਜ ਉਨ੍ਹਾਂ ਦੇ ਬੱਚੇ ਨੂੰ ਪ੍ਰਿੰਸੀਪਲ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਮੌਕੇ ਪਰਿਵਾਰ ਨੇ ਪ੍ਰਿੰਸੀਪਾਲ ਖਿਲਾਫ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।

ਸਕੂਲ ਵਿੱਚ ਸਿਰ 'ਤੇ ਦੁਮਾਲਾ ਸਜਾਉਣ ਅਤੇ ਕੜਾ ਪਾਉਣ ਤੋਂ ਰੋਕਣ ਨੂੰ ਲੈ ਕੇ ਸਿੱਖ ਸਮਾਜ ਦੀਆਂ ਜਥੇਬੰਦੀਆਂ ਵਿੱਚ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਪੀੜਤ ਬੱਚਿਆਂ ਦੇ ਹਿੱਤ 'ਚ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਮੌਕੇ 'ਤੇ ਹੀ ਕਿਹਾ ਕਿ ਪ੍ਰਿੰਸੀਪਲ ਬੱਚੇ ਨੂੰ ਗੁਰੂ ਵੱਲੋਂ ਦਿੱਤੇ ਕੱਪੜੇ ਪਾਉਣ ਤੋਂ ਕਿਉਂ ਰੋਕ ਰਿਹਾ ਹੈ। ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਪ੍ਰਿੰਸੀਪਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਮੁੱਚੇ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Trending news