Batala News: ਸੜਕ 'ਤੇ ਮਿਲੀਆਂ ਸਨ ਚਾਰ ਬੱਚੀਆਂ, ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਪੁਲਿਸ ਨੂੰ ਮਿਲੀ ਉਹਨਾਂ ਦੀ ਮਾਂ
Advertisement
Article Detail0/zeephh/zeephh2378405

Batala News: ਸੜਕ 'ਤੇ ਮਿਲੀਆਂ ਸਨ ਚਾਰ ਬੱਚੀਆਂ, ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਪੁਲਿਸ ਨੂੰ ਮਿਲੀ ਉਹਨਾਂ ਦੀ ਮਾਂ

Batala News: ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਸੜਕ ਤੇ ਮਿਲੀਆਂ ਚਾਰ ਬੱਚੀਆਂ ਦੀ ਮਾਂ ਮਿਲੀ, ਪੁਲਿਸ ਨੇ ਬੱਚਿਆਂ ਨੂੰ ਮਾਂ ਦੇ ਹਵਾਲੇ ਕੀਤਾ। 

 

Batala News: ਸੜਕ 'ਤੇ ਮਿਲੀਆਂ ਸਨ ਚਾਰ ਬੱਚੀਆਂ, ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਪੁਲਿਸ ਨੂੰ ਮਿਲੀ ਉਹਨਾਂ ਦੀ ਮਾਂ

Batala News/ ਨਿਤਿਨ ਲੂਥਰਾ: ਬੀਤੀ ਰਾਤ ਬਟਾਲਾ ਦੇ ਮਹਾਜਨ ਹਸਪਤਾਲ ਦੇ ਸਾਹਮਣੇ ਚਾਰ ਨਬਾਲਕ ਬੱਚੀਆਂ ਮਿਲੀਆਂ। ਨੇੜੇ ਦੇ ਲੋਕਾਂ ਨੇ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਇਹਨਾਂ ਚਾਰਾਂ ਬੱਚੀਆਂ ਨੂੰ ਲੈ ਕੇ ਪੁਲਿਸ ਥਾਣੇ ਪਹੁੰਚੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਬੱਚੀਆਂ ਦੇ ਮਾਪਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।

ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਹਨਾਂ ਬੱਚੀਆਂ ਦੇ ਮਾਂ ਮਿਲੀ ਜੋ ਕਿ ਗੁਬਾਰੇ ਵੇਚਣ ਦਾ ਕੰਮ ਕਰਦੀ ਹੈ।  ਉਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਦੁਪਹਿਰ 1 ਵਜੇ ਇਹ ਬੱਚੀਆਂ ਗਵਾਚ ਗਈਆਂ ਸਨ ਅਸੀਂ ਵੀ ਇਹਨਾਂ ਦੀ ਭਾਲ ਕਰ ਰਹੇ ਸਾਂ ਪਰ ਮਿਲ ਨਹੀਂ ਸੀ ਰਹੀਆਂ। ਹੁਣ ਕੁਝ ਲੋਕ ਇਹਨਾਂ ਦੇ ਘਰ ਨੇੜੇ ਗਏ ਤਾਂ ਫਿਰ ਉਹ ਵੀ ਥਾਣੇ ਆ ਕੇ ਆਪਣੀਆਂ ਬੱਚੀਆਂ ਨੂੰ ਮਿਲੀਆਂ ਹਨ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਗਰਮੀ ਤੋਂ ਵੱਡੀ ਰਾਹਤ, ਜਾਣੋ ਆਪਣੇ ਸ਼ਹਿਰ ਦਾ ਹਾਲ  
 

ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਸ਼ਾਮ ਨੂੰ ਇਹ ਬੱਚੀਆਂ ਇਕੱਲੀਆਂ ਹੀ ਸੜਕ ਉੱਤੇ ਬੈਠੀਆਂ ਸੀ ਜਦੋਂ ਇਹਨਾਂ ਦੀ ਸਭ ਤੋਂ ਛੋਟੀ ਭੈਣ ਕਰੀਬ ਇੱਕ ਸਾਲ ਦੀ ਹੈ ਰੋ ਰਹੀ ਸੀ ਤੇ ਨੇੜੇ ਦੇ ਲੋਕਾਂ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਤੇ ਉਹਨਾਂ ਕੋਲੋਂ ਜਦੋਂ ਪੁੱਛਗਿਛ ਕੀਤੀ ਤਾਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। 

ਇਸ ਮਗਰੋਂ ਉਹ ਇਹਨਾਂ ਨੂੰ ਥਾਣੇ ਲਿਆਇਆ ਗਿਆ ਤੇ ਹੁਣ ਜਦੋਂ ਕੁਝ ਘੰਟਿਆਂ ਦੀ ਭਾਲ ਦੇ ਬਾਹਰ ਇਹਨਾਂ ਦੀ ਮਾਂ ਮਿਲੀ ਹੈ। ਤਾਂ ਇਹਨਾਂ ਬੱਚਿਆਂ ਨੂੰ ਪੁਲਿਸ ਦੇ ਸਾਹਮਣ ਇਹਨਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਵੀ ਕਿਹਾ ਕਿ ਕੁਝ ਲੋਕ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਸਨ। ਪੁਲਿਸ ਅਤੇ ਸਥਾਨਕ ਲੋਕਾਂ ਨੇ ਇਹਨਾਂ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਵੱਡੀ ਲੜਕੀ ਥੋੜਾ ਜਿਹਾ ਅੰਦਾਜ਼ਾ ਹੋਇਆ ਕਿਉਂਕਿ ਛੋਟੀਆਂ ਨੇ ਬੋਲ ਨਹੀਂ ਸਕਦੀਆਂ। ਵੱਡੀ ਬੇਟੀ ਕੁਝ ਬੋਲੀ ਤਾਂ ਉਸ ਤੋਂ ਅੰਦਾਜ਼ਾ ਕਰਕੇ ਇਹਨਾਂ ਦੇ ਘਰਦਿਆਂ ਤੱਕ ਪਹੁੰਚੇ ਆਂ ਤੇ ਇਹਨਾਂ ਬੱਚੀਆਂ ਨੂੰ ਇਹਨਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news