Bathinda News: ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਤਿੰਨ ਗੁਰਗੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ
Advertisement
Article Detail0/zeephh/zeephh2310590

Bathinda News: ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਤਿੰਨ ਗੁਰਗੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ

Bathinda News: ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਸਵਾਰਾਂ ਕਰਨਦੀਪ ਸਿੰਘ ਉਰਫ਼ ਕਨੂੰ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਕੋਲੋਂ ਤਿੰਨ 30 ਬੋਰ ਦੇ ਹਥਿਆਰ ਬਰਾਮਦ ਹੋਏ।

Bathinda News: ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਤਿੰਨ ਗੁਰਗੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ

Bathinda News(ਕੁਲਬੀਰ ਬੀਰਾ): ਬਠਿੰਡਾ ਦੀ ਸੀਆਈਏ 2 ਦੀ ਪੁਲਿਸ ਨੇ ਮੋਡ ਇਲਾਕੇ ਤੋਂ ਗੋਲਡੀ ਬਰਾੜ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇੱਕ ਕਾਰ ਅਤੇ ਤਿੰਨ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰ ਬਠਿੰਡਾ ਇਲਾਕੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਜਿਨ੍ਹਾਂ ਵਿਚੋਂ ਪੁਲਿਸ ਨੇ ਤਿੰਨ ਨੂੰ ਕਾਬੂ ਕਰ ਲਿਆ ਹੈ ਜਦੋਂਕਿ 2 ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਨਿਗਰਾਨੀ ਹੇਠ ਜਿਲ੍ਹਾ ਪੁਲਿਸ ਬਠਿੰਡਾ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਨਾਕਾ ਬੰਦੀ ਕਰਕੇ ਇਸ ਮੁਕੱਦਮੇ ਨਾਲ ਸਬੰਧਤ 03 ਸ਼ੂਟਰ ਕਰਨਦੀਪ ਸਿੰਘ ਉਰਫ ਕੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘਵੀਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਕੋਟਸ਼ਮੀਰ ਥਾਣਾ ਸਦਰ ਬਠਿੰਡਾ, ਕੁਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਗਤਾਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ ਨੂੰ 02 ਪਿਸਟਲ .32 ਬੋਰ 01 9MM, 06 ਜਿੰਦਾ ਕਾਰਤੂਸ ਅਤੇ 06 ਮੈਗਜੀਨ ਸਮੇਤ ਇਕ ਵਰਨਾ ਕਾਰ ਕਾਬੂ ਕੀਤਾ ਗਿਆ।

ਦੱਸਦੀਏ ਕਿ ਸੀ.ਆਈ.ਏ.2 ਦੀ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੌੜ ਮੰਡੀ ਇਲਾਕੇ 'ਚ ਕੁਝ ਨੌਜਵਾਨ ਹਥਿਆਰਾਂ ਸਮੇਤ ਇਕ ਕਾਰ 'ਚ ਘੁੰਮ ਰਹੇ ਹਨ। ਜਿਸ ਦੇ ਚੱਲਦਿਆਂ ਉਕਤ ਸੂਚਨਾ ਦੇ ਆਧਾਰ 'ਤੇ ਥਾਣਾ ਮੌੜ ਦੀ ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਸਵਾਰਾਂ ਕਰਨਦੀਪ ਸਿੰਘ ਉਰਫ਼ ਕਨੂੰ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਕੋਲੋਂ ਤਿੰਨ 30 ਬੋਰ ਦੇ ਹਥਿਆਰ ਬਰਾਮਦ ਹੋਏ। ਪੁਲਿਸ ਟੀਮ ਨੇ ਜਦੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਆਪਣੇ 2 ਹੋਰ ਸਾਥੀਆਂ ਮਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਂ ਉਜਾਗਰ ਕੀਤੇ ਜਿਸ ਤੋਂ ਬਾਅਦ ਪੁਲਿਸ ਨੇ ਮੌੜ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਇਹ ਵੀ ਪੜ੍ਹੋ: IND vs ENG Guyana Weather: ਭਾਰਤ ਤੇ ਇੰਗਲੈਂਡ ਵਿਚਾਲੇ ਫਾਈਨਲ ਲਈ ਟੱਕਰ ਅੱਜ; ਜਾਣੋ ਪਿੱਚ ਤੇ ਮੌਸਮ ਦਾ ਹਾਲ

ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹਨਾਂ ਹਥਿਆਰਾਂ ਦਾ ਇਸਤੇਮਾਲ ਜਿਲ੍ਹਾ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਕਈ ਟਾਰਗੇਟ ਕਿਲਿੰਗ ਅਤੇ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤਾ ਜਾਣਾ ਸੀ। ਪੁਲਿਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ। ਸੂਤਰਾਂ ਮੁਤਾਬਿਕ ਕਿ ਫੜੇ ਗਏ ਤਿੰਨ ਮੁਲਜ਼ਮ ਅਤੇ ਦੋ ਹੋਰ ਮੁਲਜ਼ਮ ਜਿਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ, ਇਹ 5 ਮੁਲਜ਼ਮ ਗੋਲਡੀ ਬਰਾੜ ਗਿਰੋਹ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ:  Chandigarh News: ਹੁਣ ਚੰਡੀਗੜ੍ਹ ਵਿੱਚ ਦੁਕਾਨਾਂ 24 ਘੰਟੇ ਖੁੱਲ੍ਹੀਆਂ ਰਹਿਣਗੀਆਂ;  ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ

Trending news