Bathinda News: ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਲੁੱਟ ਮਾਮਲੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 7 ਮੁਲਜ਼ਮ ਕੀਤੇ ਕਾਬੂ
Advertisement
Article Detail0/zeephh/zeephh2412897

Bathinda News: ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਲੁੱਟ ਮਾਮਲੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 7 ਮੁਲਜ਼ਮ ਕੀਤੇ ਕਾਬੂ

Bathinda News: ਪੁਲਿਸ ਨੂੰ ਇਸ ਮਾਮਲੇ 'ਚ ਉਸ ਸਮੇਂ ਵੱਡੀ ਲੀਡ ਮਿਲੀ ਜਦੋਂ ਇਕ ਪੈਟਰੋਲ ਪੰਪ ਦੇ ਸੇਵਾਦਾਰ ਨੇ ਘਟਨਾ ਤੋਂ 5 ਮਿੰਟ ਪਹਿਲਾਂ ਆਪਣੇ ਸਾਥੀਆਂ ਨੂੰ ਫੋਨ ਕਰਕੇ ਮੈਨੇਜਰ ਦੇ ਆਉਣ ਦੀ ਸੂਚਨਾ ਦਿੱਤੀ ਸੀ।

Bathinda News: ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਰੁਪਏ ਦੀ ਲੁੱਟ ਮਾਮਲੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 7 ਮੁਲਜ਼ਮ ਕੀਤੇ ਕਾਬੂ

Bathinda News: ਬਠਿੰਡਾ ਪੁਲਿਸ ਨੇ ਰਿਲਾਇੰਸ ਪੈਟਰੋਲ ਪੰਪ ਦੇ ਮੈਨੇਜਰ ਤੋਂ 5 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 5 ਲੱਖ ਰੁਪਏ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ। ਪੈਟਰੋਲ ਪੰਪ 'ਤੇ ਲੁੱਟ ਦੀ ਯੋਜਨਾ ਬਣਾਉਣ ਵਾਲਾ ਵਿਅਕਤੀ ਵੀ ਪੈਟਰੋਲ ਕੰਮ ਕਰਦਾ ਸੀ।

ਪੁਲਿਸ ਨੂੰ ਇਸ ਮਾਮਲੇ 'ਚ ਉਸ ਸਮੇਂ ਵੱਡੀ ਲੀਡ ਮਿਲੀ ਜਦੋਂ ਇਕ ਪੈਟਰੋਲ ਪੰਪ ਦੇ ਸੇਵਾਦਾਰ ਨੇ ਘਟਨਾ ਤੋਂ 5 ਮਿੰਟ ਪਹਿਲਾਂ ਆਪਣੇ ਸਾਥੀਆਂ ਨੂੰ ਫੋਨ ਕਰਕੇ ਮੈਨੇਜਰ ਦੇ ਆਉਣ ਦੀ ਸੂਚਨਾ ਦਿੱਤੀ ਸੀ। ਜਿਸ ਨੂੰ ਆਧਾਰ ਬਣਾਉਂਦੇ ਹੋਏ ਪੁਲਿਸ ਨੇ ਉਸ ਦੇ 6 ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਸਾਰੇ ਨੌਜਵਾਨ ਹਨ, ਜਿਨ੍ਹਾਂ ਨੇ ਆਪਣੀ ਐਸ਼ੋ-ਆਰਾਮ ਦੀ ਖਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਕੋਲੋਂ 5 ਲੱਖ ਰੁਪਏ, ਤਿੰਨ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।

ਬੀਤੇ ਦਿਨ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਤੋਂ ਜੱਸੀ ਪੋ ਵਾਲੀ ਰੋਡ ਪੈਂਦੇ ਮੋੜ ਉੱਪਰ ਇੱਕ ਪੰਪ ਦੇ ਕਰਿੰਦੇ ਤੋਂ ਨਕਾਬ ਪਹਿਨੀ ਪੰਜ ਲੁਟੇਰਿਆਂ ਵੱਲੋਂ ਹਮਲਾ ਕਰਕੇ ਪੰਜ ਲੱਖ ਰੁਪਏ ਲੁੱਟ ਲਏ ਸਨ। ਨਕਾਬਪੋਸ਼ ਲੁਟੇਰਿਆ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਪ ਦੇ ਕਰਿੰਦੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਪ ਤੋਂ ਪੰਜ ਲੱਖ ਰੁਪਿਆ ਲੈ ਕੇ ਦੂਸਰੇ ਪੰਪ 'ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਜੋਧਰਪੁਰ ਰਮਾਣਾ ਤੋਂ ਥੋੜਾ ਪਿੱਛੇ ਸੀ ਤਾਂ ਮੋੜ ਉੱਪਰ ਬੈਠੇ ਕੁਝ ਨੌਜਵਾਨਾਂ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ। ਅਤੇ ਕੈਸ਼ ਲੈਕੇ ਫਰਾਰ ਹੋ ਗਏ ਸਨ।

Trending news