BBMB electricity generation record: ਇਹ ਵੀ ਕਿਹਾ ਗਿਆ ਕਿ ਬੀਬੀਐਮਬੀ ਨੇ ਇਸ ਪਾਣੀ ਨੂੰ ਆਪਣੇ ਡੈਮਾਂ ਵਿੱਚ ਸਫਲਤਾਪੂਰਵਕ ਜਜ਼ਬ ਕੀਤਾ ਅਤੇ ਇਸਦੇ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਦਾ ਕਹਿਰ ਕਾਫ਼ੀ ਹੱਦ ਤੱਕ ਘੱਟ ਗਿਆ।
Trending Photos
BBMB electricity generation record: ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ 24 ਜੁਲਾਈ ਨੂੰ 615.14 ਲੱਖ ਯੂਨਿਟ ਰੋਜ਼ਾਨਾ ਬਿਜਲੀ ਉਤਪਾਦਨ ਦਾ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਖੁਦ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨੰਦ ਲਾਲ ਸ਼ਰਮਾ ਵੱਲੋਂ ਦਿੱਤੀ ਗਈ ਸੀ।
ਨੰਦ ਲਾਲ ਸ਼ਰਮਾ ਨੇ ਕਿਹਾ ਕਿ ਇੱਕ ਦਿਨ ਵਿੱਚ ਵੱਧ ਤੋਂ ਵੱਧ ਬਿਜਲੀ ਉਤਪਾਦਨ ਦਾ ਪਿਛਲਾ ਰਿਕਾਰਡ 604.24 ਲੱਖ ਯੂਨਿਟ ਸੀ। ਦੱਸ ਦਈਏ ਕਿ ਇਹ ਰਿਕਾਰਡ ਅਗਸਤ 2008 ਵਿੱਚ ਹਾਸਲ ਕੀਤਾ ਗਿਆ ਸੀ ਜਿਸ ਨੂੰ ਹੁਣ 2023 ਵਿੱਚ ਤੋੜ ਦਿੱਤਾ ਗਿਆ ਹੈ।
ਬੀਬੀਐਮਬੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਖੇਤਰ ਵਿੱਚ 8 ਜੁਲਾਈ ਤੋਂ 10 ਜੁਲਾਈ ਤੱਕ ਭਾਰੀ ਮੀਂਹ ਪਿਆ ਸੀ ਅਤੇ ਬੀਬੀਐਮਬੀ ਵੱਲੋਂ ਆਪਣੇ ਭਾਖੜਾ ਅਤੇ ਪੌਂਗ ਡੈਮਾਂ 'ਚ ਕ੍ਰਮਵਾਰ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ਨੂੰ ਸਫਲਤਾਪੂਰਵਕ ਜਜ਼ਬ ਕਰ ਲਿਆ ਗਿਆ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ ਭਾਖੜਾ ਡੈਮ ਵਿੱਚ 4,45,037 ਕਿਊਸਿਕ (1,088 ਮਿਲੀਅਨ ਕਿਊਬਿਕ ਮੀਟਰ) ਦਿਨਾਂ ਦਾ ਪਾਣੀ ਜਜ਼ਬ ਕੀਤਾ ਗਿਆ ਅਤੇ ਦੂਜੇ ਪਾਸੇ ਪੌਂਗ ਡੈਮ ਵਿੱਚ ਲਗਭਗ 6,25,554 ਕਿਊਸਿਕ ਦਿਨਾਂ (1,530 ਮਿਲੀਅਨ ਘਣ ਮੀਟਰ) ਦਾ ਪਾਣੀ ਮਹਿਜ਼ ਚਾਰ ਦਿਨਾਂ ਵਿੱਚ ਜਜ਼ਬ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬੀਬੀਐਮਬੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਜਲ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਵਚਨਬੱਧ ਹੈ।
ਜੁਲਾਈ ਦੇ ਮਹੀਨੇ ਵਿੱਚ 24 ਜੁਲਾਈ ਤੱਕ, ਬੀਬੀਐਮਬੀ ਨੂੰ ਪੌਂਗ ਡੈਮ ਵਿੱਚ 3,590 ਮਿਲੀਅਨ ਕਿਊਬਿਕ ਮੀਟਰ ਪਾਣੀ ਮਿਲਿਆ ਜਦਕਿ ਇਸ ਦੌਰਾਨ 1,610 ਮਿਲੀਅਨ ਕਿਊਬਿਕ ਮੀਟਰ ਦੀ ਲੰਬੀ ਮਿਆਦ ਦੀ ਔਸਤ ਆਮਦ ਕੀਤੀ ਗਈ ਸੀ। ਉੱਥੇ ਭਾਖੜਾ ਡੈਮ ਵਿੱਚ 24 ਜੁਲਾਈ ਤੱਕ 3,920 ਮਿਲੀਅਨ ਕਿਊਬਿਕ ਮੀਟਰ ਪਾਣੀ ਜਜ਼ਬ ਕੀਤਾ ਗਿਆ ਜਦਕਿ ਇਸ ਦੌਰਾਨ ਲੰਮੀ ਮਿਆਦ ਦੀ ਔਸਤ 2,940 ਮਿਲੀਅਨ ਕਿਊਬਿਕ ਮੀਟਰ ਸੀ।
ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਬੀਬੀਐਮਬੀ ਨੇ ਇਸ ਪਾਣੀ ਨੂੰ ਆਪਣੇ ਡੈਮਾਂ ਵਿੱਚ ਸਫਲਤਾਪੂਰਵਕ ਜਜ਼ਬ ਕੀਤਾ ਅਤੇ ਇਸਦੇ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਦਾ ਕਹਿਰ ਕਾਫ਼ੀ ਹੱਦ ਤੱਕ ਘੱਟ ਗਿਆ।
ਇਹ ਵੀ ਪੜ੍ਹੋ: Punjab News: ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟਾਂ ਵਿੱਚ ਹੋ ਰਹੀਆਂ ਬੇਨਿਯਮੀਆਂ, ਪੰਜਾਬ ਵਿਜੀਲੈਂਸ ਨੇ ਦਿੱਤੇ ਸੁਝਾਅ
(For more news apart from BBMB electricity generation record, stay tuned to Zee PHH)