ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਬਾਬਾ ਫਰੀਦ ਟਿੱਲਾ ਤੇ ਗੁਰਦੁਆਰਾ ਬਾਬਾ ਫਰੀਦ ਜੀ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
Trending Photos
ਚੰਡੀਗੜ੍ਹ- ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਬਾਬਾ ਫਰੀਦ ਟਿੱਲਾ ਤੇ ਗੁਰਦੁਆਰਾ ਬਾਬਾ ਫਰੀਦ ਜੀ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਫਰਦੀਕੋਟ ਦੀ ਅਨਾਜ ਮੰਡੀ ਵਿੱਚ ਲੱਗੇ ਕਰਾਫਟ ਮੇਲੇ ਵਿੱਚ ਪਹੁੰਚੇ। ਜਿਥੇ ਉਨ੍ਹਾਂ ਨੇ ਹੁਨਰ ਵਾਲਿਆਂ ਦੀ ਪ੍ਰਦਰਸ਼ਨੀ ਦੇਖੀ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਆਸਾਮ ਤੋਂ ਤੋਂ ਪ੍ਰਦਰਸ਼ਨੀ ਲਗਾਉਣ ਆਏ ਪਰਵਾਸੀ ਦੀ ਕਲਾਕਾਰੀ ਦੇਖ ਕੇ ਕਿਹਾ ਕਿ ਸਾਡੇ ਸੱਭਿਆਚਾਰ, ਵਿਰਸੇ, ਤਿਉਹਾਰ ਤੇ ਧਰਮ ਸਾਂਝੇ ਹਨ ਦੇਸ਼ ਦੀ ਵਿਰਾਸਤ ਬੇਹੱਦ ਅਮੀਰ ਹੈ।
ਅੱਜ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਲੱਗੇ ਕਰਾਫ਼ਟ ਮੇਲੇ ਦੌਰਾਨ ਅਸਾਮ ਤੋਂ ਪ੍ਰਦਰਸ਼ਨੀ ਲਗਾਉਣ ਆਏ ਪਰਵਾਸੀ ਵੀਰ ਨਾਲ ਮਿਲ ਕੇ ਚੰਗਾ ਲੱਗਿਆ…ਸਕੂਨ ਮਿਲਿਆ ਉਹਨਾਂ ਦੀ ਕਲਾਕਾਰੀ ਵੇਖ ਕੇ…
ਸਾਡੇ ਸੱਭਿਆਚਾਰ, ਵਿਰਸੇ, ਤਿਉਹਾਰ ਤੇ ਧਰਮ ਸਾਂਝੇ ਨੇ…ਸਾਡੇ ਦੇਸ਼ ਕੋਲ ਬੇਹੱਦ ਅਮੀਰ ਵਿਰਾਸਤ ਹੈ… pic.twitter.com/GVkgVIB8lv
— Bhagwant Mann (@BhagwantMann) September 24, 2022
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਬਤੌਰ ਮੁੱਖ ਮੰਤਰੀ ਉਹ ਪਹਿਲੀ ਵਾਰ ਫਰੀਦਕੋਟ ਪਹੁੰਚੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਲਾ ਕ੍ਰਿਤੀਆਂ ਤੇ ਖੇਡਾਂ ਨਾਲ ਹੀ ਮੇਲਾ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਫਰੀਦ ਜੀ ਨੂੰ ਯਾਦ ਕੀਤਾ ਤੇ ਕਿਹਾ ਕਿ 12 ਵੀਂ ਸਦੀ ਵਿੱਚ ਬਾਬਾ ਫਰੀਦ ਜੀ ਇਸ ਧਰਤੀ 'ਤੇ ਆਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਵੱਡੇ ਹੁੰਦੇ ਹਨ। ਇਕ ਸਰਪੰਚ ਤੋਂ ਲੈ ਕੇ ਬਲਾਕ ਸੰਮਤੀ, ਵਿਧਾਇਕ, ਮੰਤਰੀ, ਐਮ.ਪੀ., ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਲੋਕ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਤੇ ਲੋਕ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਲੋਕ ਜਦੋਂ ਚਾਹੁਣ ਬੰਦੇ ਨੂੰ ਅਰਸ਼ ਤੇ ਪਹੁੰਚਾ ਦਿੰਦੇ ਜੇਕਰ ਬੰਦਾ ਹੰਕਾਰ ਵਿੱਚ ਆ ਜਾਵੇ ਤਾਂ ਲੋਕ ਉਸ ਨੂੰ ਫਰਸ਼ ਤੇ ਉਤਾਰ ਦਿੰਦੇ ਹਨ। ਮਾਨ ਨੇ ਕਿਹਾ ਕਿ ਅਸੀ ਜੋ ਕੰਮ ਕਰ ਸਕਦੇ ਸੀ ਅਸੀ ਉਹੀ ਕਹਿ ਕੇ ਸੱਤਾ ਵਿੱਚ ਆਏ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ੁਰੂਆਤ ਕੁਰਪਸ਼ਨ ਖਤਮ ਕਰਨ ਤੋਂ ਕੀਤੀ ਹੈ। ਤੇ ਆਉਣ ਵਾਲੇ ਸਮੇਂ ਵਿੱਚ ਚਾਹੇ ਉਹ ਮੰਤਰੀ, ਵਿਧਾਇਕ, ਸਾਬਕਾ ਵਿਧਾਇਕ, ਅਧਿਕਾਰੀ ਕੋਈ ਵੀ ਹੋਵੇ ਜੇਕਰ ਕੋਈ ਘੁਟਾਲਾ ਕੀਤਾ ਤਾਂ ਕਾਰਵਾਈ ਜ਼ਰੂਰ ਹੋਵੇਗੀ।
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਮੁਹੱਲਾ ਕਲੀਨਿਕ 100 ਤੋਂ ਵੱਧ ਚੱਲ ਰਹੇ ਹਨ। ਜਿਥੇ ਥੋੜੇ ਸਮੇਂ ਵਿੱਚ ਹੀ ਦੋ ਲੱਖ ਤੋਂ ਵੱਧ ਲੋਕ ਫਾਇਦਾ ਲੈ ਚੁੱਕੇ ਹਨ ਜਿਸ ਨਾਲ ਵੱਡੇ ਹਸਪਤਾਲਾਂ ਦਾ ਬੋਝ ਘਟਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦਾ ਵਾਅਦਾ ਕੀਤਾ ਸੀ ਉਹ ਵੀ ਸਾਡੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਲੈਣ ਲਈ ਵੀ ਬੈਂਕ ਜਾਂ ਲਾਇਨ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨੌਕਰੀਆਂ ਲਈ ਵੀ ਖੁਸ਼ਖਬਰੀਆਂ ਜਲਦੀ ਆਉਣਗੀਆਂ।
WATCH LIVE TV