ਪੰਜਾਬ ਦੇ ਮਸਲੇ ਮੇਰੇ ਟਿੱਪਸ ’ਤੇ ਪਏ ਹਨ, ਸਾਰੇ ਦੇ ਸਾਰੇ ਹੱਲ ਕਰਾਂਗੇ: CM ਭਗਵੰਤ ਮਾਨ
Advertisement
Article Detail0/zeephh/zeephh1501204

ਪੰਜਾਬ ਦੇ ਮਸਲੇ ਮੇਰੇ ਟਿੱਪਸ ’ਤੇ ਪਏ ਹਨ, ਸਾਰੇ ਦੇ ਸਾਰੇ ਹੱਲ ਕਰਾਂਗੇ: CM ਭਗਵੰਤ ਮਾਨ

  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਤੁਸੀਂ ਸਾਡੇ ’ਤੇ ਵਿਸ਼ਵਾਸ ਕੀਤਾ ਕਿ ਅਸੀਂ ਮਸਲੇ ਹੱਲ ਕਰ ਦਿਆਂਗੇ ਤਾਂ ਅਸੀਂ ਲੱਗੇ ਹੋਏ ਹਾਂ। 

ਪੰਜਾਬ ਦੇ ਮਸਲੇ ਮੇਰੇ ਟਿੱਪਸ ’ਤੇ ਪਏ ਹਨ, ਸਾਰੇ ਦੇ ਸਾਰੇ ਹੱਲ ਕਰਾਂਗੇ: CM ਭਗਵੰਤ ਮਾਨ

Punjab's Issues on my Tips:  ਮੁੱਖ ਮੰਤਰੀ ਭਗਵੰਤ ਮਾਨ ਦਾ ਦੇਸੀ ਅੰਦਾਜ ਅਤੇ ਖੁੱਲ੍ਹ ਕੇ ਬੋਲਣਾ ਹੀ ਸ਼ਾਇਦ ਲੋਕਾਂ ਨੂੰ ਭਾਅ ਜਾਂਦਾ ਹੈ। ਸ਼ਨੀਵਾਰ ਨੂੰ ਪਟਿਆਲਾ ’ਚ ਮੈਗਾ ਪੀ. ਟੀ. ਐੱਮ. ਦੌਰਾਨ ਉਨ੍ਹਾਂ ਦਾ ਇਹ ਅੰਦਾਜ ਵੇਖਣ ਨੂੰ ਮਿਲਿਆ। 

CM ਮਾਨ ਨੇ ਕਿਹਾ ਕਿ ਤੁਸੀਂ ਮੇਰੇ ’ਤੇ ਵਿਸ਼ਵਾਸ ਕੀਤਾ, ਮੇਰੀ ਪਾਰਟੀ ’ਤੇ ਵਿਸ਼ਵਾਸ ਕੀਤਾ, ਅਰਵਿੰਦ ਕੇਜਰੀਵਾਲ ’ਤੇ ਵਿਸ਼ਵਾਸ ਕੀਤਾ। ਉਨ੍ਹਾਂ ਕਿਹਾ ਕਿ ਜੇ ਤੁਸੀਂ ਸਾਡੇ ’ਤੇ ਵਿਸ਼ਵਾਸ ਕੀਤਾ ਕਿ ਅਸੀਂ ਮਸਲੇ ਹੱਲ ਕਰ ਦਿਆਂਗੇ ਤਾਂ ਅਸੀਂ ਲੱਗੇ ਹੋਏ ਹਾਂ, ਪਹਿਲੀਆਂ ਸਰਕਾਰਾਂ ਜੋ ਕੰਮ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਕਰਦੀਆਂ ਸੀ, ਅਸੀਂ ਪਹਿਲੇ ਛੇ ਮਹੀਨੇ ’ਚ ਹੀ ਪੂਰੇ ਕਰ ਰਹੇ ਹਾਂ। 

ਉਨ੍ਹਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਭਾਸ਼ਣ ਦੌਰਾਨ ਕਿਹਾ ਕਿ ਮੇਰੇ ’ਤੇ ਵਿਸ਼ਵਾਸ ਬਣਾਈ ਰੱਖਿਓ...ਪੰਜਾਬ ਦਾ ਇਕੱਲਾ-ਇਕੱਲਾ ਮਸਲਾ ਮੇਰੇ ਟਿੱਪਸ ’ਤੇ ਪਿਆ ਹੈ। ਵੋਟਾਂ ਮੰਗਣ ਵੇਲੇ ਦੇਖਾਂਗੇ, ਉਦੋਂ ਕੀ ਹੋਵੇਗਾ ਪਹਿਲਾਂ ਕੰਮ ਕਰੀਏ। ਲੋਕ ਕੀ ਕਹਿਣਗੇ, ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਉਲਾਂਭਾ ਦੇਣਗੀਆਂ? ਕਿ ਤੁਸੀਂ (ਆਮ ਆਦਮੀ ਪਾਰਟੀ) ਵੀ ਆਏ ਸੀ, ਤੁਸੀਂ ਪੰਜ ਸਾਲਾਂ ’ਚ ਕੀ ਕੰਮ ਕੀਤਾ? 

ਇੱਕ ਇੱਕ ਦਿਨ...ਇੱਕ ਇੱਕ ਘੰਟਾ...ਲੇਟ ਆਂ। ਇੱਕ ਦਿਨ ’ਚ 10-10 ਮੀਟਿੰਗਾਂ ਕਰਦਾ ਹਾਂ, ਪੰਜਾਬ ਦੇ ਸਾਰੇ ਮਸਲੇ ਮੇਰੇ ਟਿੱਪਸ ’ਤੇ ਹਨ। ਕਿਹੜੇ ਮਸਲੇ ਨੂੰ ਕਦੋਂ ਹੱਲ ਕਰਨਾ ਹੈ, ਮੈਨੂੰ ਸਭ ਦਾ ਪਤਾ ਹੈ।   

 

ਵੇਖੋ, ਪੰਜਾਬ ਦੇ ਮਸਲਿਆਂ ਬਾਰੇ ਕੀ ਬੋਲੇ CM ਭਗਵੰਤ ਮਾਨ?

 

 

 

 

Trending news