ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਲਈ ਭਾਜਪਾ ਅਤੇ 'ਆਪ' ਵਿਚਾਲੇ ਫਸਵਾਂ ਮੁਕਾਬਲਾ, ਕਾਂਗਰਸ ਬਣੀ ਤਰੁਪ ਦਾ ਪੱਤਾ!
Advertisement
Article Detail0/zeephh/zeephh1530683

ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਲਈ ਭਾਜਪਾ ਅਤੇ 'ਆਪ' ਵਿਚਾਲੇ ਫਸਵਾਂ ਮੁਕਾਬਲਾ, ਕਾਂਗਰਸ ਬਣੀ ਤਰੁਪ ਦਾ ਪੱਤਾ!

ਭਾਵੇਂ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਕਾਂਗਰਸ ਦੇ ਮੁਕਾਬਲੇ ਵੱਧ ਕੌਂਸਲਰ ਹਨ, ਪਰ ਕਾਂਗਰਸ ਦਾ ਪੱਲੜਾ ਇਸ ਸਮੇਂ ਭਾਰੀ ਹੈ।

ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਲਈ ਭਾਜਪਾ ਅਤੇ 'ਆਪ' ਵਿਚਾਲੇ ਫਸਵਾਂ ਮੁਕਾਬਲਾ, ਕਾਂਗਰਸ ਬਣੀ ਤਰੁਪ ਦਾ ਪੱਤਾ!

Chandigarh Mayor Election 2023: ਚੰਡੀਗੜ੍ਹ ’ਚ ਨਗਰ ਨਿਗਮ ਦੇ ਨਵੇਂ ਮੇਅਰ ਲਈ ਵੋਟਾਂ 17 ਜਨਵਰੀ ਭਾਵ ਕੱਲ੍ਹ ਨੂੰ ਹੋਣੀਆਂ ਹਨ। ਭਾਵੇਂ ਭਾਜਪਾ ਅਤੇ ਆਮ ਆਦਮੀ ਪਾਰਟੀ ਕੋਲ ਕਾਂਗਰਸ ਦੇ ਮੁਕਾਬਲੇ ਵੱਧ ਕੌਂਸਲਰ ਹਨ, ਪਰ ਕਾਂਗਰਸ ਦਾ ਪੱਲੜਾ ਇਸ ਸਮੇਂ ਭਾਰੀ ਹੈ।

Chandigarh Mayor Election 2023: ਕਾਂਗਰਸੀ ਕੌਂਸਲਰ 'ਗੇਮ ਚੇਂਜਰ'
ਮੇਅਰ ਦੀ ਚੋਣ ਲਈ ਵੋਟਿੰਗ ਦੌਰਾਨ ਜੇਕਰ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਗਈ ਤਾਂ ਭਾਜਪਾ ਅਤੇ ਆਪ ਦੀ ਨਿਗਾਹ ਕਾਂਗਰਸੀ ਕੌਂਸਲਰਾਂ ’ਤੇ ਰਹੇਗੀ। ਚੰਡੀਗੜ੍ਹ ਦੇ ਕਾਂਗਰਸ ਇਕਾਈ ਦੇ ਪ੍ਰਧਾਨ ਐੱਚ. ਐੱਸ. ਲੱਕੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਦੋਹਾਂ ਪਾਰਟੀਆਂ ’ਚੋਂ ਕਿਸੇ ਨੇ ਵੀ ਕੌਂਸਲਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਕੀ ਰਹਿੰਦੇ ਕੌਂਸਲਰਾਂ ਤੋਂ ਵੋਟਾਂ ਵਿਰੋਧੀ ਧਿਰ ਨੂੰ ਪਵਾ ਦੇਣਗੇ। ਨਤੀਜਾ ਕੌਂਸਲਰ ਤੋੜਨ ਵਾਲੀ ਪਾਰਟੀ ਦੇ ਮੇਅਰ ਅਹੁਦੇ ਦਾ ਉਮੀਦਵਾਰ ਹਾਰ ਜਾਵੇਗਾ। 

Chandigarh Mayor Election 2023: ਭਾਜਪਾ ਦੇ ਕੌਂਸਲਰ ਪਹੁੰਚੇ ਹਿਮਾਚਲ
ਉੱਧਰ ਭਾਜਪਾ ਅਤੇ ਆਪ ਵਾਲਿਆਂ ਨੂੰ ਵੀ ਅੰਦਰਖਾਤੇ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਕੌਂਸਲਰ ਨਾ ਤੋੜ ਲਿਆ ਜਾਵੇ। ਜਿਸਦੇ ਚੱਲਦਿਆਂ ਭਾਜਪਾ ਆਪਣੇ ਕੌਂਸਲਰਾਂ ਨੂੰ ਹਰਿਆਣਾ ਦੇ ਮੋਰਨੀ ਤੋਂ ਹਿਮਾਚਲ ਦੇ ਕੁਮਾਰਹੱਟੀ ’ਚ ਲੈ ਗਏ ਹਨ।

Chandigarh Mayor Election 2023: ਭਾਜਪਾ ਕੌਂਸਲਰ ਇਕਜੁੱਟ ਰਹਿਣ: ਅਰੁਣ ਸੂਦ 
ਕੁਮਾਰਹੱਟੀ ’ਚ ਸ਼ਾਮ ਨੂੰ ਚੰਡੀਗੜ੍ਹ ਭਾਜਪਾ ਇਕਾਈ ਦੇ ਪ੍ਰਧਾਨ ਅਰੁਣ ਸੂਦ (Arun Sood) ਨੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕੌਂਸਲਰਾਂ ਨੂੰ ਸਮਝਾਇਆ ਕਿ ਤੁਹਾਡੀ ਸਾਰਿਆਂ ਦੀਆਂ ਵੋਟਾਂ ਸਦਕਾ ਇਸ ਵਾਰ ਭਾਜਪਾ ਦਾ ਮੇਅਰ ਬਣਨ ਜਾ ਰਿਹਾ ਹੈ, ਇਸ ਲਈ ਸਾਰੇ ਇਕਜੁੱਟ ਰਹੋ। ਉਨ੍ਹਾਂ ਕੌਂਸਲਰਾਂ ਨੂੰ ਦੱਸਿਆ ਕਿ ਕਰਾਸ ਵੋਟ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਇਨਵੈਲਿਡ। 

Chandigarh Mayor Election 2023: ਕਾਂਗਰਸੀ ਕੌਂਸਲਰਾਂ ਦੀ CM ਸੁੱਖਵਿੰਦਰ ਸੁੱਖੂ ਨਾਲ ਮੁਲਾਕਾਤ
ਕਾਂਗਰਸ ਪਾਰਟੀ ਦੇ 6 ਕੌਂਸਲਰ ਸ਼ਿਮਲਾ ਪਹੁੰਚ ਚੁੱਕੇ ਹਨ। ਕਾਂਗਰਸ ਪ੍ਰਧਾਨ ਐੱਚ. ਐੱਸ. ਲੱਕੀ (H. S. Lucky) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਐਤਵਾਰ ਸਾਰੇ ਕੌਂਸਲਰ ਅਤੇ ਸੀਨੀਅਰ ਆਗੂਆਂ ਦੀ ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਨਾਲ ਮੀਟਿੰਗ ਹੋਈ ਹੈ।  

 

ਦਰਅਸਲ ਅਸਲ ਗੱਲ ਇਹ ਹੈ ਕਿ ਭਾਜਪਾ ਦੇ 15 ਕੌਂਸਲਰ ਹਨ ਅਤੇ 'ਆਪ' ਦੇ 14 ਕੌਂਸਲਰ। ਹੁਣ ਦੋਹਾਂ ਪਾਰਟੀਆਂ ਨੂੰ ਮੇਅਰ ਦੀ ਕੁਰਸੀ ’ਤੇ ਕਬਜ਼ਾ ਕਰਨ ਲਈ ਬਹੁਮਤ ਹਾਸਲ ਕਰਨ ਹੋਵੇਗਾ। ਸੋ, ਕਾਂਗਰਸ ਕੌਂਸਲਰਾਂ ਦੀ ਮਦਦ ਨਾਲ ਹੀ ਇਹ ਕੰਮ ਸੰਭਵ ਹੋ ਸਕਦਾ ਹੈ, ਜਿਸ ਕਾਰਨ ਕਾਂਗਰਸ ਦੇ ਕੌਂਸਲਰਾਂ ਤੋਂ ਭਾਜਪਾ ਅਤੇ 'ਆਪ' ਵਾਲੇ ਆਪਣੇ ਪੱਖ ’ਚ ਵੋਟ ਭੁਗਤਾਉਣਾ ਚਾਹੁੰਦੇ ਹਨ।  

 

(For more news related to Chandigarh Mayor Election 2023, stay tuned to Zee PHH)

ਇਹ ਵੀ ਪੜ੍ਹੋ: ਪੰਜਾਬ ’ਚ ਸਿੱਖਿਆ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਆਨ-ਲਾਈਨ ਪੜ੍ਹਾਈ ਨੂੰ ਭਰਵਾਂ ਹੁੰਗਾਰਾ: ਬੈਂਸ 

Trending news