Punjab BJP New President Sunil Jakhar: ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅਸਤੀਫੇ ਮਗਰੋਂ ਹਾਈਕਮਾਂਡ ਨੇ ਪੰਜਾਬ ਭਾਜਪਾ ਦੀ ਵਾਗਡੋਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਸੌਂਪ ਦਿੱਤੀ ਹੈ।
Trending Photos
Sunil Jakhar BJP New President: ਭਾਜਪਾ ਹਾਈਕਮਾਂਡ ਨੇ ਪੰਜਾਬ ਭਾਜਪਾ ਇਕਾਈ ਦੀ ਵਾਗਡੋਰ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਸੌਂਪ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜਿਹੇ ਚਿਹਰੇ ਦੀ ਭਾਲ ’ਚ ਜੁਟੀ ਹੋਈ ਸੀ ਜੋ ਸ਼ਹਿਰ ਤੇ ਪਿੰਡ ’ਚ ਸਾਂਝੇ ਰੂਪ ਨਾਲ ਪ੍ਰਭਾਵ ਰੱਖਦਾ ਹੋਵੇ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾ ਸਿਰਫ਼ ਪਿੰਡ ’ਚ ਜੁੜੇ ਹਨ ਬਲਕਿ ਸ਼ਹਿਰਾਂ ’ਚ ਵੀ ਚੰਗੀ ਪਕੜ ਰੱਖਦੇ ਹਨ।
ਇਹੀ ਕਾਰਨ ਹੈ ਕਿ ਭਾਜਪਾ ਪੰਜਾਬ ’ਚ ਜਾਖੜ ਦੇ ਨਾਂ ’ਤੇ ਵੱਡਾ ਦਾਅ ਖੇਡਿਆ ਹੈ। ਜਾਣਕਾਰੀ ਮੁਤਾਬਕ ਜਾਖੜ ਦੇ ਨਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਕਾਰਨ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਸੀ।
ਜਾਖੜ ਕਾਂਗਰਸ 'ਚ ਰਹਿੰਦੇ ਹੋਏ ਦੋ ਵਾਰ ਵਿਧਾਇਕ, ਇੱਕ ਵਾਰ ਲੋਕ ਸਭਾ ਦੇ ਮੈਂਬਰ ਤੇ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਹਨ। ਜਾਖੜ ਪਰਿਵਾਰ ਦੋ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਸੁਨੀਲ ਜਾਖੜ ਬੀਜੇਪੀ ਵਿੱਚ ਹਨ ਤਾਂ ਉਨ੍ਹਾਂ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਅਬੋਹਰ ਤੋਂ ਵਿਧਾਇਕ ਹੈ। ਨਵਜੋਤ ਸਿੱਧੂ ਨਾਲ ਮਤਭੇਦਾਂ ਕਾਰਨ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ।
ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ ਪਰ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਭਾਜਪਾ ਇਹੀ ਕਾਰਨ ਹੈ ਕਿ ਹਾਈਕਮਾਂਡ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ। ਭਾਜਪਾ ਹਾਈਕਮਾਂਡ ਸ਼ੁਰੂ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਸੌਂਪਣੀ ਚਾਹੁੰਦੀ ਸੀ। ਭਾਜਪਾ ਦਾ ਮੌਜੂਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਹਨ।
ਇਹ ਵੀ ਪੜ੍ਹੋ : Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'
ਗੁਰਦਾਸਪੁਰ 'ਚ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਸਟੇਜ 'ਤੇ ਪੇਸ਼ ਕੀਤਾ ਗਿਆ ਸੀ, ਉਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਜਾਖੜ ਭਾਜਪਾ ’ਚ ਸ਼ਾਮਲ ਹੋ ਗਏ ਸਨ। ਜਾਖੜ ਉਦੋਂ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲੀ ਪਸੰਦ ਬਣੇ ਹੋਏ ਸਨ।
ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ