Black Beauty Carrot: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ ਸਮੇਂ ਸਿਰ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਦੇ ਬੀਜ ਤਿਆਰ ਕਰਕੇ ਦਿੱਤੇ ਜਾਂਦੇ ਹਨ।
Trending Photos
Black Beauty Carrot (ਤਰਸੇਮ ਲਾਲ ਭਾਰਦਵਾਜ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ ਸਮੇਂ ਸਿਰ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਦੇ ਬੀਜ ਤਿਆਰ ਕਰਕੇ ਦਿੱਤੇ ਜਾਂਦੇ ਹਨ ਤਾਂ ਜੋ ਕਿਸਾਨ ਆਪਣੀ ਖੇਤ ਵਿੱਚ ਇਨ੍ਹਾਂ ਸੋਧੇ ਹੋਏ ਬੀਜਾਂ ਦੀ ਬਿਜਾਈ ਕਰਕੇ ਫਸਲ ਤੋਂ ਚੰਗਾ ਝਾੜ ਲੈ ਸਕਣ।
ਉਸ ਕੜੀ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜੀ ਵਿਗਿਆਨ ਵਿਭਾਗ ਨੇ 10 ਤੋਂ 12 ਸਾਲ ਦੀ ਲੰਮੀ ਖੋਜ ਤੋਂ ਬਾਅਦ ਬਲੈਕ ਬਿਊਟੀ ਜਾਨੀ ਕਿ ਕਾਲੀ ਗਾਜਰ ਤੇ ਪੰਜਾਬ ਰੋਸ਼ਨੀ ਜਾਨੀ ਕਿ ਪੀਲੀ ਗਾਜਰ ਤਿਆਰ ਕੀਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 10 ਸਾਲਾ ਦੀ ਲੰਬੀ ਖੋਜ ਤੋਂ ਬਾਅਦ ਕਾਲੀ ਗਾਜਰ (ਬਲੈਕ ਬਿਊਟੀ) ਜੋ ਕਿ ਗੁਣਾਂ ਨਾਲ ਭਰਪੂਰ ਤਿਆਰ ਕੀਤੀ ਹੈ। ਕਾਲੀ ਗਾਜਰ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਅਤੇ ਪੀਯੂ ਵੱਲੋਂ ਤਿਆਰ ਕੀਤੀ ਗਈ ਪੀਲੀ ਗਾਜਰ ਵੀ ਗੁਣਾਂ ਨਾਲ ਭਰਪੂਰ ਅੱਖਾਂ ਦੀ ਰੌਸ਼ਨੀ ਲਈ ਖਾਸ ਤੱਤ ਮੌਜੂਦ ਹਨ। ਸੇਵਨ ਕਰਨ ਵਾਲਿਆਂ ਨੂੰ ਗਾਜਰ ਦੇ ਹੋਰ ਵੀ ਕਈ ਫਾਇਦੇ ਪੁੱਜਣਗੇ।
ਇਸ ਸਬੰਧੀ ਸਬਜ਼ੀ ਵਿਭਾਗ ਦੇ ਮੁਖੀ ਡਾਕਟਰ ਤਰਸੇਮ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲੈਕ ਬਿਊਟੀ ਗਾਜਰ ਜਾਨੀ ਕਿ ਕਾਲੀ ਗਾਜਰ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਲੋਹੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਮਨੁੱਖੀ ਸਰੀਰ ਲਈ ਕਾਫੀ ਲਾਹੇਵੰਦ ਇਸ ਵਿੱਚ ਐਥਓਸਆਨਇਡ ਅਤੇ ਫਈਨਓਲ ਪਿਗਮਿੰਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ : NRI Voting Rights: ਐਨਆਰਆਈ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਨਹੀਂ; ਚੋਣ ਕਮਿਸ਼ਨ ਨੇ ਕੀ ਰੱਖੀ ਹੈ ਵਿਵਸਥਾ
ਜੇ ਇਸ ਨੂੰ ਲਗਾਤਾਰ ਆਪਣੇ ਭੋਜਨ ਵਿੱਚ ਵਰਤਦੇ ਤੇ ਜੂਸ ਦੇ ਤੌਰ ਉਤੇ ਪੀਂਦੇ ਹਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ। ਖਾਸ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ ਤੇ ਇਮਿਊਨਿਟੀ ਵਧਾਉਂਦੀ ਹੈ। ਦੂਜਾ ਪੰਜਾਬ ਰੋਸ਼ਨੀ ਪੀਲੇ ਰੰਗ ਦੀ ਗਾਜਰ ਜਿਸ ਵਿੱਚ ਨਿਊਟਨ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਲਈ ਕਾਫੀ ਲਾਹੇਵੰਦ ਹੈ।
ਇਹ ਵੀ ਪੜ੍ਹੋ : Afeem: ਕੀ ਅਫੀਮ ਸਿਹਤ ਲਈ ਫਾਇਦੇਮੰਦ ਹੈ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ