International Yoga Day 2024: 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਾਰੇ ਸਰਕਾਰੀ ਦਫਤਰਾਂ 'ਚ ਹਰ ਪੱਧਰ 'ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ।
Trending Photos
International Yoga Day 2024/ਪਰਮਬੀਰ ਸਿੰਘ ਔਲਖ: ਅੱਜ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾ ਰਿਹਾ ਹੈ। ਬੀਐਸਐਫ ਵੱਲੋਂ ਵੀ ਅਟਾਰੀ ਵਾਗਾ ਸਰਹੱਦ ਦੇ ਉੱਤੇ ਯੋਗ ਡੇ ਮਨਾਇਆ ਗਿਆ ਹੈ ਜਿਸ ਵਿੱਚ ਬ੍ਰਿਗੇਡੀਅਰ ਪਵਨ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਯੋਗਾ ਕਰਵਾਇਆ। ਬ੍ਰਗੇਡੀਅਰ ਨੇ ਕਿਹਾ ਕਿ ਦੇਸ਼ ਨੂੰ ਤੰਦਰੁਸਤ ਹੋਣ ਦੀ ਲੋੜ ਹੈ ਦੇਸ਼ ਦਾ ਹਰ ਇੱਕ ਬੱਚਾ ਨੌਜਵਾਨ ਤੰਦਰੁਸਤ ਹੋਣਾ ਚਾਹੀਦਾ ਹੈ ਤੇ ਸਾਨੂੰ ਯੋਗਾ ਕਰਨਾ ਚਾਹੀਦਾ ਹੈ।
ਯੋਗ ਟਰੇਨਰ ਨੇ ਇੱਕ ਘੰਟਾ ਬੀਐਸਐਫ ਦੇ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਨੂੰ ਯੋਗਾ ਕਰਵਾਇਆ। ਇਸ ਦੇ ਨਾਲ ਨਾਲ ਯੋਗਾ ਦੇ ਫਾਇਦੇ ਵੀ ਦੱਸੇ ਗਏ ਕਿ ਕਿਵੇਂ ਯੋਗਾ ਸਾਰੇ ਸਰੀਰ ਨੂੰ ਫਿਟ ਰੱਖਦਾ। ਬ੍ਰਿਗੇਡੀਅਰ ਪਵਨ ਬਜਾਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਦਗੀ ਦੇ 15 ਮਿੰਟ ਕੱਢ ਕੇ ਯੋਗਾ ਜਰੂਰ ਕਰਿਆ ਕਰਨ ਤਾਂ ਜੋ ਉਹ ਤੰਦਰੁਸਤ ਰਹਿਣ।
Punjab: Border Security Force personnel performing Yoga at zero line at JCP Attari, Amritsar on the occasion of International Day of Yoga.
(Source: BSF Punjab Frontier) pic.twitter.com/3i8nSIICRv
— ANI (@ANI) June 21, 2024
ਇਹ ਵੀ ਪੜ੍ਹੋ: International Yoga Day 2024: PM ਮੋਦੀ ਦਾ ਯੋਗਾ ਪ੍ਰੋਗਰਾਮ ਸ਼ੁਰੂ, ਬਾਰਿਸ਼ ਕਾਰਨ ਡਲ ਝੀਲ ਦੀ ਬਜਾਏ ਹਾਲ ਵਿੱਚ ਯੋਗ
- ITBP ਦੇ ਜਵਾਨਾਂ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ, ਉੱਤਰੀ ਸਿੱਕਮ ਦੇ ਮੁਗੁਥਾਂਗ ਸਬ ਸੈਕਟਰ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਯੋਗਾ ਕੀਤਾ ਅਤੇ ਇਸ ਦੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਅੱਜ ਦੇਸ਼ ਵਿਦੇਸ਼ ਤੋਂ ਯੋਗ ਕਰਦਿਆਂ ਦੀ ਵੀਡੀਓ ਸਾਹਮਣੇ ਆ ਰਹੀਆਂ ਹਨ।
- ਅੱਜ ਹਰ ਪਾਸੇ ਅੰਤਰਰਾਸ਼ਟਰੀ ਯੋਗ ਦਿਵਸ 2024 ਮਨਾਇਆ ਜਾ ਰਿਹਾ ਹੈ। ਹਾਲ ਹੀ 'ਚ ਭਾਰਤੀ ਫੌਜ ਦੇ ਜਵਾਨਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ #InternationalYogaDay2024 'ਤੇ ਉੱਤਰੀ ਸਰਹੱਦ ਦੀਆਂ ਬਰਫੀਲੀਆਂ ਉਚਾਈਆਂ 'ਤੇ ਯੋਗਾ ਕਰਦੇ ਨਜ਼ਰ ਆ ਰਹੇ ਹਨ। ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵੀਡੀਓ ਦੇਖੋ...
ਯੋਗਾ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ ਮੋਹਰੀ ਹੈ। ਭਾਰਤ ਨੇ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਅਤੇ ਯੋਗ ਰਾਹੀਂ ਸੱਭਿਆਚਾਰਕ ਏਕਤਾ ਨੂੰ ਅੱਗੇ ਵਧਾਇਆ। ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਲਾਭਦਾਇਕ ਹੈ। ਇਹ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਭਾਰਤੀ ਸੰਸਕ੍ਰਿਤੀ ਨਾਲ ਜੁੜੀ ਇਹ ਗਤੀਵਿਧੀ ਹੁਣ ਵਿਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੁਨੀਆ ਭਰ ਦੇ ਲੋਕ ਸਮੂਹਿਕ ਤੌਰ 'ਤੇ ਯੋਗਾ ਕਰਦੇ ਹਨ।
ਇਹ ਵੀ ਪੜ੍ਹੋ: International Yoga Day 2024: ITBP ਦੇ ਜਵਾਨਾਂ ਨੇ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਕੀਤਾ ਯੋਗਾ, ਵੇਖੋ ਵੀਡੀਓ