ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਮਹੀਨੇ ਤੋਂ ਮਿਲ ਰਹੀਆਂ ਸੀ ਧਮਕੀਆਂ
Advertisement
Article Detail0/zeephh/zeephh1182871

ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਮਹੀਨੇ ਤੋਂ ਮਿਲ ਰਹੀਆਂ ਸੀ ਧਮਕੀਆਂ

ਲੁਧਿਆਣਾ ਦੇ ਢੋਲੇਵਾਲ ਚੌਕ 'ਚ ਸਥਿਤ ਭਗਵਾਨ ਨਗਰ ਇਲਾਕੇ ਦੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਮੁਲਜ਼ਮ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕਰਿਆਨੇ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਗਈ।

ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਮਹੀਨੇ ਤੋਂ ਮਿਲ ਰਹੀਆਂ ਸੀ ਧਮਕੀਆਂ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਢੋਲੇਵਾਲ ਚੌਕ 'ਚ ਸਥਿਤ ਭਗਵਾਨ ਨਗਰ ਇਲਾਕੇ ਦੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਮੁਲਜ਼ਮ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕਰਿਆਨੇ ਦੀ ਦੁਕਾਨ ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਤਾਂ ਛੱਤ ਤੇ ਚੜ੍ਹ ਕੇ ਆਪਣੀ ਜਾਨ ਬਚਾ ਲਈ ਪਰ ਕਰਿਆਨੇ ਦੀ ਦੁਕਾਨ ਤੇ ਸਾਮਾਨ ਛੱਡਣ ਆਇਆ ਇਕ ਸ਼ਖ਼ਸ ਜ਼ਰੂਰ ਜ਼ਖ਼ਮੀ ਹੋ ਗਿਆ। ਜਿਸ ਦੀ ਲੱਤ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਇੱਕ ਨਿਜੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲੀਸ ਸੀਸੀਟੀਵੀ ਤਸਵੀਰਾਂ ਦੀ ਭਾਲ ਕਰ ਰਹੀ ਹੈ। ਉਧਰ ਕਰਿਆਣੇ ਦੀ ਦੁਕਾਨ ਦੇ ਮਾਲਕ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤ ਦੋ ਮਹੀਨੇ ਪਹਿਲਾਂ ਦਰਜ ਕਰਵਾਈ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਲੁਧਿਆਣਾ ਰੂਰਲ ਦੇ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਹ ਹੁਣ ਵੀ ਇਸ ਇਲਾਕੇ ਚ ਡਿਊਟੀ ਤੇ ਹੋਵੇਗਾ ਤਾਂ ਉਸ ਨੂੰ ਸਸਪੈਂਡ ਕੀਤਾ ਜਾਵੇਗਾ। 

 

ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਵੀ ਪੁਲੀਸ ਨੂੰ ਅਸੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ ਕਿ ਸਾਡੀ ਜਾਨ ਨੂੰ ਖਤਰਾ ਹੈ ਅਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸਦੇ ਚਲਦੇ ਅੱਜ ਇਹ ਵਾਕਿਆ ਹੋਇਆ। ਉਨ੍ਹਾਂ ਕਿਹਾ ਜੇਕਰ ਸਮਾਂ ਰਹਿੰਦਿਆਂ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਆਹ ਦਿਨ ਨਾ ਵੇਖਣਾ ਪੈਂਦਾ ਉਨ੍ਹਾਂ ਕਿਹਾ ਕਿ ਉਹ ਸ਼ਖ਼ਸ ਮੈਨੂੰ ਹੀ ਮਾਰਨ ਆਇਆ ਸੀ ਪਰ ਜਦੋਂ ਉਸ ਨੇ ਫਾਇਰਿੰਗ ਕੀਤੀ ਤਾਂ ਉਸਨੇ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਉਨ੍ਹਾਂ ਦੀ ਦੁਕਾਨ ਤੇ ਸਾਮਾਨ ਛੱਡਣ ਆਇਆ ਇੱਕ ਵਰਕਰ ਜ਼ਰੂਰ ਜ਼ਖ਼ਮੀ ਹੋ ਗਿਆ। ਉਧਰ ਦੁਕਾਨਦਾਰ ਦੀ ਮਾਂ ਨੇ ਦੱਸਿਆ ਕਿ ਉਹ ਮੇਰੇ ਬੇਟੇ ਨੂੰ ਹੀ ਮਾਰਨ ਆਏ ਸਨ ਉਨ੍ਹਾਂ ਕਿਹਾ ਕਿ ਪੁਲੀਸ ਦੀ ਕਾਰਵਾਈ ਢਿੱਲੀ ਹੈ।

 

ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਹਰਚਰਨ ਬਰਾੜ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਸੀ ਲੜਕਾ ਇਲਾਕੇ ਵਿਚ ਕੋਈ ਗਲਤ ਹਰਕਤਾਂ ਕਰਦਾ ਸੀ ਜਿਸ ਚ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਰੋਕਿਆ ਅਤੇ ਉਸ ਦੀ ਰੰਜਿਸ਼ ਵਿਚ ਇਹ ਉਸ ਤੇ ਹਮਲਾ ਹੋਇਆ ਹੈ ਉਨ੍ਹਾਂ ਕਿਹਾ ਇਸ ਵਿੱਚ ਪਰਿਵਾਰ ਨੇ ਪੁਲੀਸ ਦੀ ਅਣਗਹਿਲੀ ਵੀ ਦੱਸੀ ਹੈ ਜੋ ਕਿ ਉਨ੍ਹਾਂ ਨੇ ਪਹਿਲਾਂ ਦੋ ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਉਨ੍ਹਾਂ ਨੇ ਕਿਹਾ ਕੀ ਪੁਲਿਸ ਮੁਲਾਜ਼ਮ  ਨੂੰ ਸਸਪੈਂਡ ਕੀਤਾ ਗਿਆ। ਬਰਾੜ ਨੇ ਕਿਹਾ ਹੈ ਕਿ ਮਾਮਲੇ ਦੀ ਅਸੀਮ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਅਤੇ ਜਲਦ ਹੀ ਫਾਇਰਿੰਗ ਕਰਨ ਵਾਲਾ ਪੁਲਸ ਦੇ ਕਾਬੂ 'ਚ ਹੋਵੇਗਾ। 

Trending news